‘ਪਦਮਾਵਤ’ ਲਈ ਰਣਵੀਰ ਨੂੰ ‘ਦਾਦਾ ਸਾਹਬ ਫਾਲਕੇ’ ਐਵਾਰਡ

ਮੁੰਬਈ: 2018 ਐਕਟਰ ਰਣਵੀਰ ਸਿੰਘ ਲਈ ਕਾਫੀ ਚੰਗਾ ਰਿਹਾ। ਇਸੇ ਸਾਲ ਰਣਵੀਰ-ਦੀਪਿਕਾ ਸਟਾਰਰ ਫ਼ਿਲਮ ‘ਪਦਮਾਵਤ’ ਰਿਲੀਜ਼ ਹੋਈ, ਜਿਸ ਨੇ ਬਾਕਸ-ਆਫਿਸ ‘ਤੇ ਜੰਮ ਕੇ ਕਮਾਈ ਕੀਤੀ। ਫ਼ਿਲਮ ‘ਚ ਰਣਵੀਰ ਨੇ ਅਲਾਉੁਦੀਨ ਖਿਜਲੀ ਦਾ ਰੋਲ ਅਦਾ ਕੀਤਾ ਸੀ, ਜਿਸ ਨੂੰ ਸਭ ਨੇ ਖੂਬ ਪਸੰਦ ਕੀਤਾ ਤੇ ਰਣਵੀਰ ਦੀ ਐਕਟਿੰਗ ਨੂੰ ਵੀ ਬੇਹੱਦ ਪਸੰਦ ਕੀਤਾ। ਦਰਸ਼ਕਾਂ ਨੇ ਤਾਂ ਰਣਵੀਰ ਦੇ ਇਸ ਕਿਰਦਾਰ ਨੂੰ ਭਾਰਤੀ ਸਿਨੇਮਾ ਦੇ ਆਈਕਾਨਿਕ ਖਲਨਾਇਕਾਂ ‘ਚ ਥਾਂ ਦਿੱਤੀ।

ਇਸ ਦੇ ਚੱਲਦਿਆਂ ਹੀ ਹੁਣ ਰਣਵੀਰ ਨੂੰ ‘ਪਦਮਾਵਤ’ ਲਈ ਦਾਦਾ ਸਾਹਬ ਫਾਲਕੇ ਐਕਸੀਲੈਂਸ ਐਵਾਰਡ 2018 ਦਿੱਤਾ ਜਾਵੇਗਾ। ਦਾਦਾ ਸਾਹਬ ਫਾਲਕੇ ਐਕਸੀਲੈਂਸ ਐਵਾਰਡ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਜਿਸ ‘ਚ ਕਿਹਾ ਹੈ ਕਿ ‘ਸਾਨੂੰ ਇਹ ਐਲਾਨ ਕਰਦੇ ਹੋਈ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ‘ਪਦਮਾਵਤ’ ‘ਚ ਰਣਵੀਰ ਦੀ ਐਕਟਿੰਗ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।

‘ਪਦਮਾਵਤ’ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਸੀ। ਇਸ ‘ਚ ਰਣਵੀਰ ਦੇ ਨਾਲ-ਨਾਲ ਦੀਪਿਕਾ ਪਾਦੁਕੋਨ ਤੇ ਸ਼ਾਹਿਦ ਕਪੂਰ ਵੀ ਲੀਡ ਰੋਲ ‘ਚ ਸੀ। ਮੂਵੀ ‘ਚ ਜਿਮ ਸਰਭ ਤੇ ਰਜਾ ਮੁਰਾਦ ਨੇ ਵੀ ਮੁੱਖ ਰੋਲ ਕੀਤਾ ਹੈ।

ਰਣਵੀਰ ਦੇ ਆਉਣ ਵਾਲੀਆ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਜੋਯਾ ਅਖ਼ਤਰ ਦੀ ‘ਗਲੀ ਬੁਆਏ’ ਦੀ ਸ਼ੁਟਿੰਗ ਕਰ ਰਹੇ ਹਨ, ਜਿਸ ‘ਚ ਉਨ੍ਹਾਂ ਨਾਲ ਆਲੀਆ ਭੱਟ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ਦੀ ਸ਼ੁਟਿੰਗ ਕਰਨਗੇ ਤੇ ਇਸ ਤੋਂ ਬਾਅਦ ਰਣਵੀਰ ਕੋਲ ਕਬੀਰ ਖਾਨ ਦੀ ਵੀ ਇੱਕ ਫ਼ਿਲਮ ਹੈ।