ਆਸਟਰੇਲੀਆ ‘ਚ ਸਿਕੰਦਰ ਮਲੂਕਾ ਨਾਲ ਬੁਰੀ ਹੋਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਉੱਪਰ ਜੁੱਤਾ ਸੁੱਟਿਆ ਗਿਆ ਹੈ। ਮਲੂਕਾ ਆਸਟਰੇਲੀਆ ਗਏ ਸੀ ਜਿੱਥੇ ਮੈਲਬਰਨ ਵਿੱਚ ਉਨ੍ਹਾਂ ਦਾ ਜਬਰਦਸਤ ਵਿਰੋਧ ਹੋਇਆ। ਇਸ ਸਾਰੇ ਵਾਕਿਆ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋ ਰਿਹਾ ਹੈ। ਉਂਝ ਵੀਡੀਓ ਵਿੱਚ ਜੁੱਤੀ ਸੁੱਟੀ ਕਿਤੇ ਨਜ਼ਰ ਨਹੀਂ ਆ ਰਹੀ।

ਦਰਅਸਲ ਮੈਲਬਰਨ ਵਿੱਚ ਹੋਏ ਕਿੰਗ ਕਬੱਡੀ ਕੱਪ ਵਿੱਚ ਮਲੂਕਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਜਦੋਂ ਉਹ ਸਮਾਗਮ ਵਿੱਚ ਪਹੁੰਚੇ ਤਾਂ ਨੌਜਵਾਨਾਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇੱਕ ਮਨਵੀਰ ਸਿੰਘ ਨਾਂ ਦੇ ਨੌਜਵਾਨ ਨੇ ਉਨ੍ਹਾਂ ਵੱਲ ਜੁੱਤਾ ਵੀ ਸੁੱਟਿਆ।

ਇਸ ਮਗਰੋਂ ਮਲੂਕਾ ਸੁਰੱਖਿਆ ਦੇ ਘੇਰੇ ਵਿੱਚੋਂ ਉੱਥੋਂ ਨਿਕਲ ਗਏ। ਪੁਲਿਸ ਨੇ ਮਨਵੀਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਨੌਜਵਾਨ ਦਾ ਰੋਸ ਸੀ ਕਿ ਜਦੋਂ ਬੇਅਦਬੀ ਦੇ ਮਾਮਲੇ ਉੱਪਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਮਲੂਕਾ ਨੇ ਕਿਹਾ ਸੀ ਕਿ ਦੀਵੇ ਬਾਲੋ ਉਹ ਸੁਰੱਖਿਆ ਦੇਣਗੇ।