ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਡੀ.ਜੀ.ਪੀ ਪੱਧਰ ਤੇ ਅਧਿਕਾਰੀਆਂ ਦੀ ਚੱਲ ਰਹੀ ਅੰਦਰੂਨੀ ਲੜਾਈ ਦੇ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ|
ਵਰਣਨਯੋਗ ਹੈ ਕਿ ਹਾਈ ਪ੍ਰੋਫਾਈਲ ਡਰੱਗ ਰੈਕੇਟ ਮਾਮਲੇ ਵਿਚ ਜਾਂਚ ਕਰ ਰਹੀ ਐਸਆਈਟੀ ਦੇ ਪ੍ਰਮੁੱਖ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਪੰਜਾਬ ਪੁਲਿਸ ਵਿਭਾਗ ਵਿਚ ਹਲਚਲ ਮਚਾ ਦਿੱਤੀ ਹੈ| ਇਸ ਪੱਤਰ ਵਿਚ ਡਰੱਗ ਰੈਕਟ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਖੁਲਾਸਾ ਤੱਕ ਕਰ ਦਿੱਤਾ ਹੈ|
ਦਰਅਸਲ ਡਰੱਗ ਰੈਕਟ ਮਾਮਲੇ ਵਿਚ ਬਣਾਈ ਗਈ ਐਸਆਈਟੀ ਪ੍ਰਮੁੱਖ ਸਿਧਾਰਥ ਚਟੋਪਾਧਿਆਏ ਨੇ ਜੋ ਪਟੀਸ਼ਨ ਦਾਖਲ ਕੀਤੀ ਉਸ ਵਿਚ ਜੋ ਦੋਸ਼ ਲਾਏ ਗਏ ਹਨ ਉਨ੍ਹਾਂ ਵਿਚ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਦਾ ਨਾਮ ਹੈ| ਇਸ ਵਿਚ ਕਿਹਾ ਗਿਆ ਹੈ ਕਿ ਡਰੱਗ ਰੈਕਟ ਕੇਸ ਵਿਚ ਜਾਂਚ ਦੌਰਾਨ ਸੁਰੇਸ਼ ਅਰੋੜਾ ਅਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਦੀ ਬੇਨਾਮੀ ਜਾਇਦਾਦ ਦਾ ਵੀ ਜ਼ਿਕਰ ਹੋਇਆ ਹੈ|
ਇਸ ਕੇਸ ਦੇ ਤਾਰ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਖੁਦਕੁਸ਼ੀ ਦੇ ਨਾਲ ਵੀ ਜੋੜੇ ਜਾ ਰਹੇ ਹਨ| ਦਰਅਸਲ ਡੀਜੀਪੀ ਸਿਧਾਰਥ ਮੁਤਾਬਿਕ ਚੱਢਾ ਖੁਦਕੁਸ਼ੀ ਮਾਮਲੇ ਵਿਚ ਬਣਾਈ ਗਈ ਐਸਆਈਟੀ ਦੇ ਇੰਚਾਰਜ ਆਈਜੀਪੀ ਤ੍ਰਾਈਮ ਐਲਕੇ ਯਾਦਵ ਵਲੋਂ ਮਾਮਲੇ ਦੇ ਦੋਸ਼ੀਆਂ ਉਤੇ ਦਬਾਅ ਬਣਾ ਕੇ ਉਸ ਨੂੰ ਇਸ ਕੇਸ ਵਿਚ ਘਸੀਟਣ ਦੀ ਸਾਜਿਸ਼ ਰਚੀ ਜਾ ਰਹੀ ਹੈ| ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਵਲੋਂ ਇੰਦਰਪ੍ਰੀਤ ਚੱਢਾ ਦੇ ਸੁਸਾਈਡ ਨੋਟ ਉਤੇ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ|