ਸਮੱਗਰੀ
ਬ੍ਰੈੱਡ ਲੋਫ਼ 1
ਤੇਲ 2 ਚੱਮਚ
ਅਦਰਕ-ਲਸਣ ਪੇਸਟ 1 ਚੱਮਚ
ਹਰੀ ਮਿਰਚ 1 ਚੱਮਚ
ਪਿਆਜ਼ 82 ਗ੍ਰਾਮ
ਟਮਾਟਰ 170 ਗ੍ਰਾਮ
ਹਲਦੀ 1/4 ਚੱਮਚ
ਲਾਲ ਮਿਰਚ 1/2 ਚੱਮਚ
ਜੀਰਾ ਪਾਊਡਰ 1/2 ਚੱਮਚ
ਨਮਕ 1 ਚੱਮਚ
ਗਰਮ ਮਸਾਲਾ 1/2 ਚੱਮਚ
ਪਾਣੀ 110 ਮਿਲੀਲੀਟਰ
ਸੁੱਕੀ ਮੇਥੀ ਦੇ ਪੱਤੇ 1/4 ਚੱਮਚ
ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬ੍ਰੈੱਡ ਲੋਫ਼ ਲੈ ਕੇ ਛੋਟੇ ਚੌਰਸ ਟੁੱਕੜਿਆਂ ‘ਚ ਕੱਟ ਲਓ।
2. ਫ਼ਿਰ ਪੈਨ ‘ਚ 2 ਚੱਮਚ ਤੇਲ ਗਰਮ ਕਰਕੇ ਉਸ ‘ਚ 1 ਚੱਮਚ ਅਦਰਕ-ਲਸਣ ਦੀ ਪੇਸਟ, 1 ਚੱਮਚ ਹਰੀ ਮਿਰਚ ਪਾ ਕੇ 2-3 ਮਿੰਟ ਤਕ ਭੁੰਨ ਲਓ।
3. ਫ਼ਿਰ 82 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ•ਾਂ ਨਾਲ ਪਕਾਓ।
4. ਇਸ ਤੋਂ ਬਾਅਦ 170 ਗ੍ਰਾਮ ਟਮਾਟਰ ਪਾਓ ਅਤੇ ਇਸ ਨੂੰ ਨਰਮ ਹੋਣ ਤਕ ਪੱਕਣ ਦਿਓ।
5. ਫ਼ਿਰ 1/4 ਚੱਮਚ ਹਲਦੀ ਮਿਕਸ ਕਰੋ ਅਤੇ ਫ਼ਿਰ 1/2 ਚੱਮਚ ਲਾਲ ਮਿਰਚ, 1/2 ਚੱਮਚ ਜੀਰਾ ਪਾਊਡਰ,1 ਚੱਮਚ ਨਮਕ, 1/2 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ•ਾਂ ਨਾਲ ਮਿਲਾਓ।
6. ਫ਼ਿਰ ਇਸ ‘ਚ 110 ਮਿਲੀਲੀਟਰ ਪਾਣੀ ਪਾ ਕੇ ਹਿਲਾਓ ਅਤੇ ਇਸ ਨੂੰ ਉਬਾਲ ਲਓ।
7. ਫ਼ਿਰ ਕੱਟੇ ਹੋਏ ਬ੍ਰੈੱਡ ਦੇ ਟੁੱਕੜੇ ਪਾਓ ਅਤੇ 5 ਤੋਂ 7 ਮਿੰਟ ਤਕ ਪਕਾਓ।
8. ਇਸ ਨੂੰ ਪਕਾਉਣ ਦੇ ਬਾਅਦ ਇਸ ‘ਚ 1/4 ਚੱਮਚ ਸੁੱਕੀ ਮੇਥੀ ਦੇ ਪੱਤੇ ਪਾ ਕੇ ਚੰਗੀ ਤਰ•ਾਂ ਨਾਲ ਮਿਕਸ ਕਰੋ।
9. ਮਸਾਲਾ ਬ੍ਰੈੱਡ ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।