ਸਟ੍ਰਾਬਰੀ ਲੱਸੀ


ਤੁਸੀਂ ਸਿੰਪਲ ਦਹੀਂ ਦੀ ਲੱਸੀ ਬਣਾ ਕੇ ਤਾਂ ਪੀਂਦੇ ਹੋਵੋਗੇ, ਕਿਉਂ ਨਾ ਇਸ ਵਾਰ ਸਟ੍ਰਾਬੇਰੀ ਲੱਸੀ ਬਣਾ ਕੇ ਪੀਤੀ ਜਾਵੇ। ਇਹ ਪੀਣ ‘ਚ ਸੁਆਦ ਅਤੇ ਸਿਹਤ ਲਈ ਕਾਫ਼ੀ ਹੈਲਦੀ ਸਮੂਦੀ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਬਲੈਂਡ ਕਰਕੇ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
– ਦਹੀਂ 390 ਗ੍ਰਾਮ
– ਫ਼੍ਰੈਸ਼ ਕ੍ਰੀਮ 65 ਗ੍ਰਾਮ
– ਗੁਲਾਬ ਜਲ 2 ਚੱਮਚ
– ਖੰਡ 125 ਗ੍ਰਾਮ
– ਸਟ੍ਰਾਬੇਰੀ 350 ਗ੍ਰਾਮ
– ਪੁਦੀਨਾ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਬਲੈਂਡਰ ‘ਚ ਸਾਰੀਆਂ ਸਮੱਗਰੀਆਂ ਪਾ ਕੇ ਉਦੋਂ ਤਕ ਬਲੈਂਡ ਕਰੋ ਜਦੋਂ ਤਕ ਕਿ ਇਹ ਸਮੂਥ ਨਾ ਹੋ ਜਾਵੇ।
2. ਫ਼ਿਰ ਸਟ੍ਰਾਬੇਰੀ ਲੱਸੀ ਨੂੰ ਗਲਾਸ ‘ਚ ਪਾਓ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ।
3. ਫ਼ਿਰ ਇਸ ਨੂੰ ਸਰਵ ਕਰੋ।