ਕ੍ਰਿਕਟ ਗਤੀਵਿਧੀਆਂ ਵਿੱਚ ਤਾਉਮਰ ਪਾਬੰਦੀ ਝੱਲ ਰਹੇ ਰਾਜਸਥਾਨ ਰਾਇਲਜ਼ ਦੇ ਸਾਬਕਾ ਮਾਲਕ ਰਾਜ ਕੁੰਦਰਾ ਨੇ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। ਉਸ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਸੱਟੇਬਾਜ਼ੀ ਮਾਮਲੇ ਵਿੱਚ ਦਿੱਲੀ ਪੁਲੀਸ ਤੋਂ ਕਲੀਨ ਚਿੱਟ ਮਿਲਣ ਮਗਰੋਂ ਉਸ ਨੇ ਸੀਨੀਅਰ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਕੁੰਦਰਾ ਨੇ R“9 ਤਹਿਤ ਦਿੱਲੀ ਪੁਲੀਸ ਨੂੰ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੇ ਕਿਹਾ ਕਿ ਉਸ ਖ਼ਿਲਾਫ਼ ਸੱਟੇਬਾਜ਼ੀ ਦਾ ਕੋਈ ਸਬੂਤ ਨਹੀਂ ਮਿਲਿਆ
ਫ਼ਿਰ ਵਾਪਸੀ ਦੀ ਤਿਆਰੀ ‘ਚ ਹੈ ਡੇਲ ਸਟੇਨ
ਨਵੀਂ ਦਿੱਲੀ — ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਮੈਦਾਨ ਤੋਂ ਲਗਾਤਾਰ ਦੂਰ ਰਹਿਣ ਵਾਲੇ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ ਡੇਲ ਸਟੇਨ ਇੱਕ ਵਾਰ ਫ਼ਿਰ ਵਾਪਸੀ ਦੀ ਤਿਆਰੀ ‘ਚ ਹੈ। ਸਟੇਨ ਨੇ ਕ੍ਰਿਕਟ ਮੈਦਾਨ ‘ਤੇ ਵਾਪਸੀ ਲਈ ਇੰਗਲਿਸ਼ ਕ੍ਰਿਕਟ ਕਾਊਂਟੀ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਤੋਂ ਪਹਿਲਾਂ ਇੱਥੇ ਕੁਝ ਮੈਚ ਖੇਡਦਾ ਨਜ਼ਰ ਆ ਸਕਦਾ ਹੈ।
ਸਟੇਨ ਇਸ ਸਮੇਂ ਸੱਟ ਕਾਰਨ ਜ਼ਖ਼ਮੀ ਹੈ ਅਤੇ ਇਸ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਖੇਡੀ ਜਾ ਰਹੀ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੈ। ਉਸ ਨੂੰ ਇਹ ਸੱਟ ਭਾਰਤ ਖ਼ਿਲਾਫ਼ ਖੇਡੀ ਗਈ ਸੀਰੀਜ਼ ‘ਚ ਲੱਗੀ ਸੀ ਜਿੱਥੇ ਉਹ ਕਾਫ਼ੀ ਸਮੇਂ ਬਾਅਦ ਵਾਪਸੀ ਕਰ ਰਿਹਾ ਸੀ।
ਵੈੱਬਸਾਇਟ ਈ.ਐੱਸ.ਪੀ.ਐੱਨ. ਕ੍ਰਿਕਇੰਫ਼ੋ ਦੀ ਰਿਪੋਰਟ ਮੁਤਾਬਿਕ ਸਟੇਨ ਨੇ ਕਿਹਾ ਹੈ ਕਿ ਉਹ ਇਸ ਜੂਨ ‘ਚ ਹੈਮਪਸ਼ਾਇਰ ਲਈ ਖੇਡ ਸਕਦਾ ਹੈ। ਹੈਮਪਸ਼ਾਇਰ ਨੇ ਪਹਿਲੇ ਤਿੰਨ ਮਹੀਨੇ ਲਈ ਦੱਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਨੂੰ ਆਪਣੇ ਨਾਲ ਜੋੜ ਲਿਆ ਹੈ।
ਸਟੇਨ ਲਈ ਕਾਊਂਟੀ ਕ੍ਰਿਕਟ ‘ਚ ਖੇਡਣਾ ਜੁਲਾਈ ‘ਚ ਹੋਣ ਵਾਲੇ ਸ਼੍ਰੀਲੰਕਾ ਦੌਰੇ ਲਈ ਤਿਆਰੀ ਦਾ ਵਧੀਆ ਮੌਕਾ ਸਾਬਿਤ ਹੋ ਸਕਦਾ ਹੈ। ਸਟੇਨ ਨੂੰ ਟੈੱਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਦੱਖਣੀ ਅਫ਼ਰੀਕੀ ਗੇਂਦਬਾਜ਼ ਬਣਨ ਲਈ ਤਿੰਨ ਵਿਕਟਾਂ ਦੀ ਜ਼ਰੂਰਤ ਹੈ। ਹੁਣ ਉਸ ਤੋਂ ਅੱਗੇ ਸਿਰਫ਼ ਦੱਖਣੀ ਅਫ਼ਰੀਕਾ ਦਾ ਸਾਬਕਾ ਕਪਤਾਨ ਸ਼ੌਨ ਪੌਲਕ ਹੈ।
9PL ‘ਚ 7 ਟੀਮਾਂ ਦੇ ਕਪਤਾਨ ਹੋਣਗੇ ਭਾਰਤੀ ਖਿਡਾਰੀ, 8 ਹੁੰਦੇ ਤਾਂ ਬਣ ਜਾਣਾ ਸੀ ਇਤਿਹਾਸ
ਨਵੀਂ ਦਿੱਲੀ — ਇੰਡੀਅਨ ਪ੍ਰੀਮੀਅਰ ਲੀਗ (9PL) ਦੇ 7 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ 11ਵੇਂ ਸੀਜ਼ਨ ‘ਚ ਇਸ ਵਾਰ 7 ਭਾਰਤੀ ਕਪਤਾਨਾਂ ਦੇ ਮੁਕਾਬਲੇ ਇੱਕ ਵਿਦੇਸ਼ੀ ਕਪਤਾਨ ਹੋਵੇਗਾ। ਆਸਟਰੇਲੀਆ ਦੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੂੰ ਗੇਂਦ ਨਾਲ ਛੇੜਛਾੜ ਕਾਰਨ 9PL ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਇਹ ਸਥਿਤੀ ਸਾਹਮਣੇ ਆਈ ਹੈ ਹਾਲਾਂਕਿ ਵਾਰਨਰ ਦੀ ਜਗ•ਾ ਨਿਊ ਜ਼ੀਲੈਂਡ ਦੇ ਕੇਨ ਵਿਲਿਅਮਸਨ ਨੂੰ ਸਨਰਾਇਜ਼ਰਜ਼ ਹੈਦਰਾਬਾਦ ਦਾ ਕਪਤਾਨ ਬਣਾਉਣ ਦੇ ਨਾਲ ਹੀ ਆਈ.ਪੀ.ਐੱਲ.ਦੇ ਇਤਿਹਾਸ ‘ਚ ਪਹਿਲੀ ਵਾਰ ਦੁਰਲੱਭ ਰਿਕਾਰਡ ਬਣਨ ਤੋ ਰਹਿ ਗਿਆ।