ਵਿਸ਼ਵ ਪ੍ਰਸਿੱਧ ਸੈਰ ਸਪਾਟਾ ਸਥਾਨ ਮਾਂਡੂ ਦੇ ਨਜ਼ਦੀਕ ਦੇ ਇਕ ਪਿੰਡ ਤਾਰਾਪੁਰ ਵਿੱਚ ਪੈਦਾ ਹੋਈ ਪਿੰਕੀ ਨੂੰ ਦੇਖ ਕੇ ਕੋਈ ਯਕੀਨ ਨਹੀਂ ਕਰ ਸਕਦਾ ਸੀ ਕਿ ਉਹ ਇਕ ਆਦਿਵਾਸੀ ਲੜਕੀ ਹੈ। ਇਸ ਦੀ ਵਜ•ਾ ਇਹ ਸੀ ਕਿ ਪਿੰਕੀ ਦੇ ਨੈਣ ਨਕਸ਼ ਅਤੇ ਰਹਿਣ-ਸਹਿਣ ਸਭ ਕੁਝ ਸ਼ਹਿਰੀਆਂ ਵਰਗੇ ਸਨ। ਇੰਨਾ ਹੀ ਨਹੀਂ, ਉਸ ਦੀ ਇੱਛਾ ਅਤੇ ਇਰਾਦੇ ਵੀ ਸ਼ਹਿਰੀਆਂ ਵਰਗੇ ਸਨ, ਜਿਹਨਾਂ ਨੂੰ ਪੂਰਾ ਕਰਨ ਦੇ ਲਈ ਉਹ ਕੋਈ ਵੀ ਰਿਸਕ ਲੈਣ ਤੋਂ ਕਤਰਾਉਂਦੀ ਨਹੀਂ ਸੀ।
ਬਾਜ਼ ਬਹਾਦਰ ਅਤੇ ਰਾਣੀ ਰੂਪਮਤੀ ਦੀ ਪ੍ਰੇਮ ਕਹਾਣੀ ਕਹਿਣ ਵਾਲੇ ਮਾਂਡੂ ਦੇ ਆਸ ਪਾਸ ਸੈਂਕੜੇ ਛੋਟੇ-ਛੋਟੇ ਪਿੰਡ ਹਨ ਜਿੱਥੋਂ ਦੀ ਖਖੂਬਸੂਰਤ ਛਟਾ ਅਤੇ ਇਤਿਹਾਸਕ ਇਮਾਰਤਾਂ ਦੇਖਣ ਲਈ ਦੁਨੀਆਂ ਭਰ ਤੋਂ ਕੁਦਰਤ ਪ੍ਰੇਮੀ ਅਤੇ ਸ਼ਾਂਤੀ ਪ੍ਰਿਆ ਲੋਕ ਆਉਂਦੇ ਹਨ। ਇੱਥੇ ਆਉਣ ਵਾਲੇ ਮਹਿਸੂਸ ਕਰਦੇ ਹਨ ਕਿ ਇੱਥੇ ਵਾਕਿਆ ਹੀ ਕੁਦਰਤੀ ਅਤੇ ਪ੍ਰੇਮ ਦਾ ਆਪਸ ਵਿੱਚ ਗਹਿਰਾ ਸਬੰਧ ਹੈ।
ਇੱਥੋਂ ਦੀਆਂ ਲੜਕੀਆਂ ਦੀ ਅੱਲੜ•ਤਾ, ਰਵਾਇਤ ਅਤੇ ਅਨੂਵੰਸ਼ਕੀ ਖ਼ੂਬਸੂਰਤੀ ਦੇਖ ਕੇ ਇਹ ਧਾਰਨਾ ਹੋਰ ਵੀ ਪ੍ਰਬੱਲ ਹੁੰਦੀ ਹੈ ਕਿ ਪ੍ਰੇਮ ਵਾਕਿਆ ਹੀ ਪ੍ਰੇਮ ਹੈ। ਇਸ ਦਾ ਕੋਈ ਵਿਕਲਪ ਨਹੀਂ ਸਿਵਾਏ ਪ੍ਰੇਮ ਦੇ। ਛੋਟੀ ਪਿੰਕੀ ਜਦੋਂ ਮਾਂਡੂ ਆਉਣ ਵਾਲੇ ਸੈਲਾਨੀਆਂ ਨੂੰ ਦੇਖਦੀ ਅਤੇ ਉਹਨਾਂ ਦੀਆਂ ਗੱਲਾਂ ਸੁਣਦੀ ਤਾਂ ਉਸ ਨੂੰ ਲਗਦਾ ਕਿ ਜਿਵੇਂ ਦੀ ਜ਼ਿੰਦਗੀ ਉਸ ਨੂੰ ਚਾਹੀਦੀ ਹੈ ਵੈਸੀ ਉਸ ਦੀ ਕਿਸਮਤ ਵਿੱਚ ਨਹੀਂ ਕਿਉਂਕਿ ਦੁਨੀਆਂ ਵਿੱਚ ਕਾਫ਼ੀ ਕੁਝ ਪੈਸਿਆਂ ਨਾਲ ਮਿਲਦਾ ਹੈ, ਜੋ ਉਸ ਕੋਲ ਹੈ ਨਹੀਂ।
ਮਾਮੂਲੀ ਖਾਂਦੇ-ਪੀਂਦੇ ਪਰਿਵਾਰ ਦੀ ਪਿੰਕੀ ਜਿਵੇਂ-ਜਿਵੇਂ ਵੱਡੀ ਹੁੰਦੀ ਗਈ, ਉਵੇਂ ਹੀ ਜਵਾਨੀ ਦੇ ਨਾਲ ਨਾਲ ਉਸ ਦੀਆਂ ਇੱਛਾਵਾਂ ਵੀ ਪ੍ਰਵਾਨ ਚੜ•ਦੀਆਂ ਗਈਆਂ। ਜਵਾਨ ਹੁੰਦੇ ਹੁੰਦੇ ਪਿੰਕੀ ਨੂੰ ਇੰਨਾ ਤਾਂ ਸਮਝ ਵਿੱਚ ਆਉਣ ਲੱਗ ਗਿਆ ਸੀ ਕਿ ਇਹ ਸਭ ਕੁਝ, ਯਾਨਿ ਵੱਡਾ ਬੰਗਲਾ, ਮੋਟਰ ਗੱਡੀ, ਗਹਿਣੇ, ਫ਼ੈਸ਼ਨ ਦੀਆਂ ਸਾਰੀਆਂ ਚੀਜ਼ਾਂ, ਆਦਿ ਉਸ ਦੀ ਕਿਸਮਤ ਵਿੱਚ ਨਹੀਂ। ਲਿਹਾਜ਼ਾ ਜੋ ਹੈ, ਉਸ ਨੂੰ ਉਸੇ ਵਿੱਚ ਸੰਤੁਸ਼ਟੀ ਕਰ ਲੈਣੀ ਚਾਹੀਦੀ ਹੈ।
ਪਰ ਇਸ ਦੇ ਬਾਵਜੂਦ ਪਿੰਕੀ ਆਪਣੇ ਸ਼ੌਂਕ ਨਹੀਂ ਦਬਾ ਸਕੀ। ਘੁੰਮਣ-ਫ਼ਿਰਨ ਅਤੇ ਮੌਜ ਮਸਤੀ ਕਰਨ ਦੇ ਉਸ ਦੇ ਸੁਪਨੇ ਦਿਲ ਵਿੱਚ ਦਫ਼ਨ ਹੋ ਹੋ ਕੇ ਰਹਿ ਗਏ ਸਨ। ਘਰ ਵਾਲਿਆਂ ਨੇ ਸਮੇਂ ‘ਤੇ ਉਸ ਦਾ ਵਿਆਹ ਧਰਮਪੁਰੀ ਕਸਬੇ ਦੇ ਨਜ਼ਦੀਕ ਦੇ ਪਿੰਡ ਰਾਮਪੁਰ ਦੇ ਵਿਜੇ ਚੌਹਾਨ ਨਾਲ ਕਰ ਦਿੱਤਾ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਧਾਰ ਦੇ ਜੁਲਾਨੀਆ ਵਿੱਚ ਜਾ ਕੇ ਰਹਿਣ ਲੱਗੀ।
ਪੇਸ਼ੇ ਤੋਂ ਡਰਾਈਵਰ ਵਿਜੇ ਆਪਣੀ ਪਤਨੀ ਦੀ ਇਸ ਕਮਜ਼ੋਰੀ ਨੂੰ ਜਲਦੀ ਹੀ ਸਮਝ ਗਿਆ ਸੀ ਕਿ ਪਿੰਕੀ ਦੇ ਸੁਪਨੇ ਬਹੁਤ ਵੱਡੇ ਹਨ, ਜਿਹਨਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੀ ਦੌਲਤ ਚਾਹੀਦੀ ਹੋਵੇਗੀ। ਉਹਨਾਂ ਨੂੰ ਕਮਾ ਕੇ ਪੂਰੇ ਕਰ ਸਕਣਾ ਘੱਟ ਤੋਂ ਘੱਟ ਇਸ ਜਨਮ ਵਿੱਚ ਤਾਂ ਉਸ ਦੇ ਵੱਸ ਦੀ ਗੱਲ ਨਹੀਂ। ਇਸ ਤੋਂ ਬਾਅਦ ਵੀ ਉਸ ਦੀ ਹਰ ਮੁਮਕਿਨ ਕੋਸ਼ਿਸ਼ ਇਹੀ ਰਹਿੰਦੀ ਸੀ ਕਿ ਉਹ ਹਰ ਖ਼ੁਸ਼ੀ ਲਿਆ ਕੇ ਆਪਣੀ ਪਤਨੀ ਦੇ ਕਦਮਾਂ ਵਿੱਚ ਸੁੱਟ ਦੇਵੇ।
ਇਸ ਲਈ ਉਹ ਹੱਡ ਭੰਨਵੀਂ ਮਿਹਨਤ ਕਰਦਾ ਸੀ, ਪਰ ਡਰਾਈਵਰੀ ਤੋਂ ਇੰਨੀ ਆਮਦਨੀ ਨਹੀਂ ਹੋ ਪਾਉਂਦੀ ਸੀ ਕਿ ਉਹ ਸਭ ਕੁਝ ਪਿੰਕੀ ਦੀਆਂ ਲੋੜਾਂ ਅਨੁਸਾਰ ਖ਼ਰੀਦ ਸਕਦਾ। ਇੱਛਾ ਹੈ ਪਰ ਜ਼ਰੂਰਤ ਨਹੀਂ, ਇਹ ਗੱਲ ਵਿਜੇ ਪਿੰਕੀ ਨੂੰ ਤਰ•ਾਂ-ਤਰ•ਾਂ ਨਾਲ ਵਕਤ-ਵਕਤ ‘ਤੇ ਸਮਝਾਉਂਦਾ ਵੀ ਰਹਿੰਦਾ ਸੀ।
ਪਰ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜਿਊਣ ਦੀ ਆਦਤੀ ਹੁੰਦੀ ਜਾ ਰਹੀ ਸੀ ਪਿੰਕੀ ਨੂੰ। ਪਤੀ ਦੀ ਮਜਬੂਰੀ ਤਾਂ ਸਮਝ ਵਿੱਚ ਆਉਂਦੀ ਸੀ, ਪਰ ਉਸ ਦੀਆਂ ਗੱਲਾਂ ਦਾ ਅਸਰ ਉਸ ਤੋਂ ਬਹੁਤ ਜਲਦੀ ਉਤਰ ਜਾਂਦਾ ਸੀ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਪਿਆਰ-ਮੁਹੱਬਤ ਵਿੱਚ ਠੀਕ-ਠਾਕ ਗੁਜ਼ਰੇ। ਇਸ ਵਿਚਕਾਰ ਪਿੰਕੀ ਨੇ ਦੋ ਬੇਟਿਆਂ ਨੂੰ ਜਨਮ ਦਿੱਤਾ ਜਿਹਨਾਂ ਦੇ ਨਾਂ ਹਿਮਾਂਸ਼ੂ ਅਤੇ ਅਨੁਜ
ਰੱਖੇ ਗਏ।
ਵਿਜੇ ਨੂੰ ਜ਼ਿੰਦਗੀ ਵਿੱਚ ਸਭ ਕੁਝ ਮਿਲ ਚੁੱਕਾ ਸੀ ਸੋ ਉਹ ਸੰਤੁਸ਼ਟ ਸੀ, ਪਰ ਪਿੰਕੀ ਦੀ ਬੇਚੈਨੀ ਅਤੇ ਛਟਪਟਾਹਟ ਪਹਿਲਾਂ ਵਾਂਗ ਹੀ ਬਰਕਰਾਰ ਸੀ। ਬੇਟਿਆਂ ਦੇ ਕੁਝ ਵੱਡਾ ਹੁੰਦੇ ਹੀ ਉਸ ਦੀਆਂ ਹਸਰਤਾਂ ਫ਼ਿਰ ਸਿਰ ਚੁੱਕਣ ਲੱਗੀਆਂ। ਬੱਚਿਆਂ ਦੇ ਪੈਦਾ ਹੋ ਜਾਣ ਤੋਂ ਬਾਅਦ ਘਰ ਦੇ ਖ਼ਰਚੇ ਵੱਧ ਗਏ ਸਨ, ਪਰ ਵਿਜੇ ਦੀ ਆਮਦਨੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਸੀ ਹੋਇਆ।
ਅਕਸਰ ਨੌਕਰੀ ਦੇ ਸਿਲਸਿਲੇ ਵਿੱਚ ਵਿਜੇ ਨੂੰ ਲੰਮੇ-ਲੰਮੇ ਟੂਰ ਕਰਨੇ ਪੈਂਦੇ ਸਨ। ਇਸੇ ਵਿਚਕਾਰ ਪਿੰਕੀ ਦੀ ਹਾਲਤ ਹੋਰ ਵੀ ਖ਼ਸਤਾ ਹੋ ਜਾਂਦੀ ਸੀ। ਪਤੀ ਇਸ ਤੋਂ ਜ਼ਿਆਦਾ ਨਾ ਕੁਝ ਕਰ ਸਕਦਾ ਹੈ ਅਤੇ ਨਾ ਕਰ ਸਕੇਗਾ। ਇਹ ਗੱਲ ਚੰਗੀ ਤਰ•ਾਂ ਉਸ ਦੀ ਸਮਝ ਵਿੱਚ ਆ ਚੁੱਕੀ ਸੀ। ਹੁਣ ਤਕ ਵਿਆਹ ਹੋਏ 17 ਸਾਲ ਹੋ ਗਏ ਸਨ, ਇਸ ਕਰ ਕੇ ਹੁਣ ਉਸ ਨੂੰ ਵਿਜੇ ਤੋਂ ਅਜਿਹੀ ਕੋਈ ਉਮੀਦ ਨਹੀਂ ਸੀ ਕਿ ਉਹ ਉਸ ਦੀਆਂ ਖ਼ਆਹਿਸ਼ਾਂ ਪੂਰੀਆਂ ਕਰੇਗਾ।
ਫ਼ਿਰ ਜਲਦੀ ਹੀ ਪਿੰਕੀ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜੋ ਅੰਨ•ਾ ਵੀ ਸੀ ਅਤੇ ਖ਼ਤਰਨਾਕ ਵੀ। ਇਹ ਇਕ ਅਜਿਹਾ ਮੋੜ ਸੀ ਜਿਸ ਦਾ ਸਫ਼ਰ ਤਾਂ ਸੁਹਾਵਣਾ ਸੀ ਪਰ ਮੰਜ਼ਿਲ ਮਿਲਣ ਦੀ ਕੋਈ ਗਰੰਟੀ ਨਹੀਂ ਸੀ। ਇਸ ਤੋਂ ਬਾਅਦ ਪਿੰਕੀ ਉਸ ਅੰਨੇ ਪਰ ਦਿਲਚਸਪ ਰਸਤੇ ‘ਤੇ ਚੱਲ ਪਈ। ਉਸ ਨੇ ਨਾ ਅੰਜਾਮ ਦੀ ਪਰਵਾਹ ਕੀਤੀ ਅਤੇ ਨਾ ਹੀ ਪਤੀ ਅਤੇ ਬੱਚਿਆਂ ਦੀ। ਇਸ ਨਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਇੱਛਾਵਾਂ ਅਤੇ ਗ਼ੈਰ ਜ਼ਰੂਰੀ ਲੋੜਾਂ ਸਾਹਮਣੇ ਜ਼ਿੰਮੇਵਾਰੀਆਂ ਨੇ ਦਮ ਤੋੜ ਦਿੱਤਾ ਸੀ। ਪਿੰਕੀ ਨੂੰ ਸੰਭਲ ਕੇ ਚੱਲਣ ਦੀ ਬਜਾਏ ਫ਼ਿਸਲਣ ਵਿੱਚ ਜ਼ਿਆਦਾ ਫ਼ਾਇਦਾ ਨਜ਼ਰ ਆਇਆ।
ਵਿਜੇ ਦਾ ਇੱਕ ਦੋਸਤ ਸੀ ਦਲੀਪ ਚੌਹਾਨ। ਉਹ ਬੇਰੁਜ਼ਗਾਰ ਸੀ ਅਤੇ ਕੰਮ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਿਹਾ ਸੀ। ਕਾਫ਼ੀ ਦਿਨਾਂ ਬਾਅਦ ਦੋਵੇਂ ਮਿਲੇ ਤਾਂ ਵਿਜੇ ਨੂੰ ਉਸ ਦੀ ਹਾਲਤ ‘ਤੇ ਤਰਸ ਆ ਗਿਆ। ਉਸ ਨੇ ਹੌਲੀ-ਹੌਲੀ ਦਲੀਪ ਨੂੰ ਡ੍ਰਾਈਵਿੰਗ ਸਿਖਾ ਦਿੱਤੀ। ਧਾਰ, ਮਾਂਡੂ ਅਤੇ ਇੰਦੌਰ ਵਿੱਚ ਡ੍ਰਾਈਵਰਾਂ ਦੀ ਕਾਫ਼ੀ ਮੰਗ ਹੈ, ਇਸ ਕਰ ਕੇ ਡ੍ਰਾਈਵਿੰਗ ਸਿੱਖਣ ਤੋਂ ਬਾਅਦ ਉਹ ਗੱਡੀ ਚਲਾਉਣ ਲੱਗਾ। ਦੋਸਤ ਹੋਣ ਦੇ ਨਾਲ ਨਾਲ ਵਿਜੇ ਹੁਣ ਉਸ ਦਾ ਉਸਤਾਦ ਵੀ ਸੀ।
ਡ੍ਰਾਈਵਿੰਗ ਸਿੱਖਣ ਦੌਰਾਨ ਦਲੀਪ ਦਾ ਵਿਜੇ ਦੇ ਘਰ ਆਉਣਾ-ਜਾਣਾ ਕਾਫ਼ੀ ਵੱਧ ਗਿਆ। ਇਕ ਤਰ•ਾਂ ਨਾਲ ਉਹ ਘਰ ਦੇ ਮੈਂਬਰ ਵਰਗਾ ਹੋ ਗਿਆ ਸੀ। ਜਦੋਂ ਵਿਜੇ ਦਲੀਪ ਨੂੰ ਡ੍ਰਾਈਵਿੰਗ ਸਿਖਾ ਰਿਹਾ ਸੀ ਤਾਂ ਪਿੰਕੀ ਦਲੀਪ ਨੂੰ ਜਿਸਮ ਦੀ ਜ਼ੁਬਾਨ ਸਮਝਾਉਣ ਲੱਗੀ। ਉਸ ਦੇ ਹੁਸਨ ਅਤੇ ਅਦਾਵਾਂ ਦਾ ਦੀਵਾਨਾ ਹੋ ਕੇ ਦਲੀਪ ਦੋਸਤੀ-ਯਾਰੀ ਹੀ ਨਹੀਂ, ਗੁਰੂ ਚੇਲੇ ਦੀ ਪ੍ਰੰਪਰਾ ਅਤੇ ਰਿਸ਼ਤੇ ਨੂੰ ਵੀ ਭੁੱਲ ਕੇ ਪਿੰਕੀ ਦੇ ਪਿਆਰ ਵਿੱਚ ਕੁਝ ਇਸ ਤਰ•ਾਂ ਡੁੱਬਿਆ ਕਿ ਉਸ ਨੂੰ ਵੀ ਚੰਗੇ-ਮਾੜੇ ਦਾ ਹੋਸ਼ ਨਾ ਰਿਹਾ।
ਅਜਿਹੇ ਮਾਮਲਿਆਂ ਵਿੱਚ ਅਕਸਰ ਔਰਤ ਹੀ ਪਹਿਲ ਕਰਦੀ ਹੈ ਜਿਸ ਕਾਰਨ ਮਰਦ ਨੂੰ ਫ਼ਿਸਲਦਿਆਂ ਦੇਰ ਨਹੀਂ ਲਗਦੀ। ਦਲੀਪ ਇਕੱਲਾ ਸੀ, ਸੋ ਉਸ ਦੇ ਖ਼ਰਚੇ ਘੱਟ ਸਨ। ਇਸ ਕਰ ਕੇ ਉਹ ਆਪਣੀ ਕਮਾਈ ਪਿੰਕੀ ਦੇ ਸ਼ੌਂਕ ਅਤੇ ਖ਼ਵਾਹਿਸ਼ਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਕਰਨ ਲੱਗਾ। ਇਸ ਦੇ ਬਦਲੇ ਪਿੰਕੀ ਉਸ ਦੀਆਂ ਜਿਸਮਾਨੀ ਜ਼ਰੂਰਤਾਂ ਪੂਰੀਆਂ ਕਰਨ ਲੱਗੀ। ਜਦੋਂ ਵੀ ਵਿਜੇ ਘਰ ਨਾ ਹੁੰਦਾ ਜਾਂ ਗੱਡੀ ਲੈ ਕੇ ਕਿਤੇ ਬਾਹਰ ਗਿਆ ਹੁੰਦਾ ਤਾਂ ਦਲੀਪ ਉਸ ਦੇ ਘਰੇ ਹੁੰਦਾ।
ਪਤੀ ਦੀ ਗ਼ੈਰ-ਹਾਜ਼ਰੀ ਵਿੱਚ ਪਿੰਕੀ ਉਸ ਦੇ ਨਾਲ ਆਨੰਦ ਦੇ ਸਾਗਰ ਵਿੱਚ ਗੋਤੇ ਲਗਾਉਂਦੀ। ਵਿਜੇ ਇਸ ਰਿਸ਼ਤੇ ਤੋਂ ਅਣਜਾਣ ਸੀ ਕਿਉਂਕਿ ਉਸ ਨੂੰ ਪਤਨੀ ਅਤੇ ਦੋਸਤ ਦੋਹਾਂ ‘ਤੇ ਪੂਰਨ ਭਰੋਸਾ ਸੀ। ਇਹ ਭਰੋਸਾ ਓਦੋਂ ਟੁੱਟਿਆ ਜਦੋਂ ਉਸਮਨੂੰ ਪਤਨੀ ਅਤੇ ਦੋਸਤ ਦੇ ਸਬੰਧਾਂ ਦਾ ਅਹਿਸਾਸ ਹੋਇਆ।
ਸ਼ੱਕ ਹੁੰਦੇ ਹੀ ਉਹ ਦੋਹਾਂ ਦੀ ਚੋਰੀ-ਛਿਪੇ ਨਿਗਰਾਨੀ ਕਰਨ ਲੱਗਾ। ਫ਼ਿਰ ਜਲਦੀ ਹੀ ਉਸ ਦੇ ਸਾਹਮਣੇ ਸਪਸ਼ਟ ਹੋ ਗਿਆ ਕਿ ਉਸ ਦੀ ਪਤਨੀ ਬੇਵਫ਼ਾ ਅਤੇ ਯਾਰ ਦਗ਼ਾਬਾਜ਼ ਨਿਕਲਿਆ। ਸ਼ੱਕ ਦੇ ਯਕੀਨ ਵਿੱਚ ਬਦਲਣ ‘ਤੇ ਵਿਜੇ ਤਿਲਮਿਲਾ ਉਠਿਆ, ਪਰ ਇਹ ਪਿੰਕੀ ਦੇ ਪ੍ਰਤੀ ਉਸ ਦੀ ਦੀਵਾਨਗੀ ਹੀ ਸੀ ਕਿ ਉਸ ਨੇ ਕੋਈ ਸਖ਼ਤ ਕਦਮ ਨਾ ਚੁੱਕਦੇ ਹੋਏ ਉਸ ਨੂੰ ਸਮਝਾਇਆ। ਪਰ ਪਾਣੀ ਸਿਰ ਤੋਂ ਲੰਘ ਚੁੱਕਾ ਸੀ।
ਦਰਅਸਲ ਤਾਂ, ਕਿਉਂਕਿ ਪਤੀ ਦਾ ਹਾਲੇ ਵੀ ਕੁਝ ਲਿਹਾਜ਼ ਅਤੇ ਡਰ ਸੀ ਜਿਸ ਕਰ ਕੇ ਪਿੰਕੀ ਖੁੱਲ•ੇਆਮ ਆਪਣੇ ਆਸ਼ਕ ਦਿਓਰ ਨਾਲ ਰੰਗਰਲੀਆਂ ਨਹੀਂ ਸੀ ਮਨਾ ਰਹੀ। ਫ਼ਿਰ ਇਕ ਦਿਨ ਪਿੰਕੀ ਕੋਈ ਪਰਵਾਹ ਕੀਤੇ ਬਿਨਾਂ ਦਲੀਪ ਦੇ ਨਾਲ ਹੀ ਚਲੀ ਗਈ। ਚਲੀ ਜਾਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਅੱਧੀ ਰਾਤ ਨੂੰ ਕੁਝ ਜ਼ਰੂਰੀ ਸਮਾਨ ਲੈ ਕੇ ਪ੍ਰੇਮੀ ਨਾਲ ਕਿਤੇ ਦੌੜ ਗਈ ਸੀ ਬਲਕਿ ਉਸ ਨੇ ਵਿਜੇ ਨੂੰ ਬਕਾਇਦਾ ਤਲਾਕ ਦੇ ਦਿੱਤਾ ਅਤੇ ਉਸ ਦੀ ਗ੍ਰਹਿਸਥੀ ਦੇ ਬੰਧਨ ਤੋਂ ਖ਼ੁਦ ਨੂੰ ਮੁਕਤ ਕਰ ਲਿਆ।
ਕੋਈ ਰੁਕਾਵਟ ਜਾਂ ਅੜਿੱਕਾ ਪੇਸ਼ ਨਾ ਆਵੇ, ਇਸ ਲਈ ਉਹ ਅਤੇ ਦਲੀਪ ਧਾਰ ਆ ਕੇ ਰਹਿਣ ਲੱਗੇ। ਪਹਿਲਾਂ ਪ੍ਰੇਮਿਕਾ ਅਤੇ ਹੁਣ ਪਤਨੀ ਬਣ ਗਈ ਪਿੰਕੀ ਲਈ ਦਲੀਪ ਨੇ ਧਾਰ ਦੀ ਸਿਲਵਰ ਹਿਲ ਕਾਲੋਨੀ ਵਿੱਚ ਮਕਾਨ ਲੈ ਲਿਆ। ਮਕਾਨ ਅਤੇ ਕਾਲੋਨੀ ਦਾ ਮਾਹੌਲ ਠੀਕ ਅਜਿਹਾ ਹੀ ਸੀ ਜਿਵੇਂ ਪਿੰਕੀ ਸੋਚਿਆ ਕਰਦੀ ਸੀ।
ਇਹ ਪਿੰਕੀ ਦੇ ਦੂਜੇ ਪਰਿਵਾਰ ਦੀ ਸ਼ੁਰੂਆਤ ਸੀ ਜਿਸ ਵਿੱਚ ਦਲੀਪ ਉਸ ਦਾ ਇਕ ਤਰ•ਾਂ ਨਾਲ ਦੀਵਾਨਾ ਸੀ। ਜਿਵੇਂ ਪਹਿਲੇ ਵਿਆਹ ਤੋਂ ਬਾਅਦ ਵਿਜੇ ਹੋਇਆ ਕਰਦਾ ਸੀ। ਪਤੀ ਆਲੇ-ਦੁਆਲੇ ਘੁੰਮਦਾ ਸੀ, ਹੋਟਲਾਂ ਵਿੱਚ ਖਾਣਾ ਖੁਆਵੇ, ਸਿਨੇਮਾ ਦਿਖਾਵੇ। ਇਹੀ ਪਿੰਕੀ ਚਾਹੁੰਦੀ ਸੀ ਜੋ ਦਲੀਪ ਕਰ ਰਿਹਾ ਸੀ। ਖ਼ਰੀਦਦਾਰੀ ਕਰਾਉਣ ਵਿੱਚ ਵੀ ਉਹ ਵਿਜੇ ਵਰਗੀ ਕਜੂੰਸੀ ਨਹੀਂ ਸੀ ਕਰਦਾ।
ਇੱਥੇ ਵੀ ਕੁਝ ਦਿਨ ਤਾਂ ਵਧੀਆ ਲੰਘੇ ਪਰ ਜਲਦੀ ਹੀ ਦਲੀਪ ਦੀ ਜੇਬ• ਜਵਾਬ ਦੇਣ ਲੱਗੀ। ਪਿੰਕੀ ਦੇ ਹੁਸਨ ਨੂੰ ਉਹ ਹੁਣ ਤਕ ਜੀ ਭਰ ਕੇ ਭੋਗ ਚੁੱਕਾ ਸੀ, ਇਸ ਕਰ ਕੇ ਉਸ ਦੀ ਗਰਮੀ ਉਤਰਨ ਲੱਗੀ ਸੀ, ਪਰ ਪਤਨੀ ਬਣਾ ਕੇ ਲਿਆਇਆ ਸੀ ਸੋ ਪਿੰਕੀ ਨੂੰ ਉਹ ਕੁਝ ਨਹੀਂ ਸੀ ਕਹਿ ਸਕਦਾ। ਪਿਆਰ ਦੇ ਦਿਨਾਂ ਦੌਰਾਨ ਕੀਤੇ ਗਏ ਵਾਅਦਿਆਂ ਦਾ ਹਲਫ਼ਨਾਮਾ ਪਿੰਕੀ ਕਦੇ ਵੀ ਖੋਲ• ਕੇ ਬੈਠ ਜਾਂਦੀ ਸੀ ਤਾਂ ਉਸ ਦੀ ਕੋਈ ਜ਼ੁਬਾਨ ਨੂੰ ਕੋਈ ਸਫ਼ਾਈ ਨਹੀਂ ਸੀ ਸੁੱਝਦੀ।
ਜਲਦੀ ਹੀ ਪਿੰਕੀ ਦੀ ਸਮਝ ਵਿੱਚ ਆ ਗਿਆ ਕਿ ਦਲੀਪ ਵੀ ਹੁਣ ਉਸ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਤਾਂ ਉਹ ਉਸ ਤੋਂ ਤੰਗ ਆ ਗਈ, ਪਰ ਹੁਣ ਉਹ ਸਿਵਾਏ ਕਲਪਣ ਦੇ ਹੋਰ ਕੁਝ ਨਹੀਂ ਕਰ ਸਕਦੀ ਸੀ। ਦਲੀਪ ਦੀ ਚਾਦਰ ਵਿੱਚ ਵੀ ਹੁਣ ਪਿੰਕੀ ਦੇ ਪੈਰ ਨਹੀਂ ਸਮਾ ਰਹੇ ਸਨ। ਗ੍ਰਹਿਸਥੀ ਦੇ ਖ਼ਰਚੇ ਵੱਧ ਰਹੇ ਸਨ। ਇਸ ਕਰ ਕੇ ਪਿੰਕੀ ਨੇ ਵੀ ਪੀਥਮਪੁਰ ਦੀ ਇਕ ਫ਼ੈਕਟਰੀ ਵਿੱਚ ਨੌਕਰੀ ਕਰ ਲਈ ਕਿਉਂਕਿ ਆਪਣੀ ਸਥਿਤੀ ਤੋਂ ਨਾ ਤਾਂ ਉਹ ਖ਼ੁਸ਼ ਸੀ ਅਤੇ ਨਾ ਹੀ ਸੰਤੁਸ਼ਟ।
ਇਸ ਉਮਰ ਅਤੇ ਹਾਲਾਤ ਵਿੱਚ ਤੀਜਾ ਵਿਆਹ ਉਹ ਕਰ ਨਹੀਂ ਸੀ ਸਕਦੀ, ਪਰ ਵਿਜੇ ਨੂੰ ਉਹ ਭੁੱਲ ਨਾ ਸਕੀ ਜੋ ਹੁਣ ਵੀ ਜੁਲਾਨੀਆ ਵਿੱਚ ਰਹਿ ਰਿਹਾ ਸੀ। ਪਿੰਕੀ ਨੂੰ ਲੱਗਾ ਕਿ ਕਿਉਂ ਨਾ ਪਹਿਲੇ ਪਤੀ ਨੂੰ ਦੇਖੀਏ ਅਤੇ ਦੁਬਾਰਾ ਉਸੇ ਨੂੰ ਹੀ ਨਿਚੋੜਿਆ ਜਾਵੇ। ਇਹ ਸੋਚ ਕੇ ਉਸ ਨੇ ਇਕ ਦਿਨ ਵਿਜੇ ਨੂੰ ਫ਼ੋਨ ਕੀਤਾ ਤਾਂ ਸ਼ੁਰੂਆਤੀ ਸ਼ਿਕਵੇ-ਸ਼ਿਕਾਇਤਾਂ ਸੁਣਨ ਤੋਂ ਬਾਅਦ, ਉਸ ਨੂੰ ਗੱਲ ਬਣਦੀ ਨਜ਼ਰ ਆਈ।
ਅਜਿਹਾ ਆਪਣੇ ਦੇਸ਼ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਤਲਾਕ ਤੋਂ ਬਾਅਦ ਪਤੀ-ਪਤਨੀ ਵਿੱਚ ਦੁਬਾਰਾ ਪਿਆਰ ਜਾਗ ਪਵੇ। ਹਾਂ ਯੌਰਪ ਜਾਂ ਅਮਰੀਕਾ ਵਿੱਚ ਇਹ ਆਮ ਗੱਲ ਹੈ। ਵਿਜੇ ਨੇ ਦੁਬਾਰਾ ਉਸ ਵਿੱਚ ਦਿਲਚਸਪੀ ਦਿਖਾਈ ਤਾਂ ਪਿੰਕੀ ਦੀ ਗੱਲ ਬਣ ਗਈ।
ਉਹ 28 ਜੁਲਾਈ ਦੀ ਰਾਤ ਸੀ ਜਦੋਂ ਦਲੀਪ ਰੋਜ਼ਾਨਾ ਵਾਂਗ ਆਪਣੀ ਡਿਊਟੀ ਕਰ ਕੇ ਘਰ ਮੁੜਿਆ। ਉਸ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉਸ ਦੇ ਘਰ ਵਿੱਚ ਧੂੰਆ ਨਿਕਲ ਰਿਹਾ ਹੈ, ਯਾਨਿ ਘਰ ਸੜ ਰਿਹਾ ਹੈ। ਉਸ ਨੇ ਸ਼ੋਰ ਮਚਾਉਣਾ ਆਰੰਭ ਕੀਤਾ ਤਾਂ ਦੇਖਦੇ ਹੀ ਦੇਖਦੇ ਪੜੌਸੀ ਇਕੱਠੇ ਹੋ ਗਏ ਅਤੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਜੋ ਅੰਦਰੋਂ ਬੰਦ ਸੀ। ਅੰਦਰ ਦਾ ਨਜ਼ਾਰਾ ਦੇਖ ਕੇ ਦਲੀਪ ਅਤੇ ਪੜੌਸੀ ਹੈਰਾਨ ਰਹਿ ਗਏ। ਪਿੰਕੀ ਕਿਚਨ ਵਿੱਚ ਮਰੀ ਪਈ ਸੀ ਜਦਕਿ ਵਿਜੇ ਬੈਡਰੂਮ ਵਿੱਚ। ਜ਼ਾਹਿਰ ਹੈ ਕੁਝ ਗੜਬੜ ਹੋਈ ਸੀ। ਹੋਇਆ ਕੀ ਸੀ, ਇਹ ਜਾਣਨ ਲਈ ਲੋਕ ਪੁਲੀਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਹੈਰਾਨੀ ਦੀ ਇਕ ਗੱਲ ਇਹ ਸੀ ਕਿ ਆਖਿਰ ਦੋਵੇਂ ਮਰੇ ਕਿਵੇਂ? ਪੁਲੀਸ ਆਈ ਤਾਂ ਛਾਣਬੀਣ ਅਤੇ ਪੁੱਛਗਿੱਛ ਆਰੰਭ ਹੋਈ। ਦਲੀਪ ਦੇ ਇਹ ਦੱਸਣ ‘ਤੇ ਕਿ ਮ੍ਰਿਤਕ ਵਿਜੇ ਉਸ ਦੀ ਪਤਨੀ ਪਿੰਕੀ ਦਾ ਪਹਿਲਾ ਪਤੀ ਅਤੇ ਉਸ ਦਾ ਦੋਸਤ ਸੀ, ਪਹਿਲਾਂ ਤਾਂ ਕਹਾਣੀ ਉਲਝਦੀ ਨਜ਼ਰ ਆਈ ਪਰ ਜਲਦੀ ਹੀ ਸੁਲਝ ਗਈ।
ਦੋਹੇਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ। ਪੁਲੀਸ ਨੇ ਦਲੀਪ ਤੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਗੱਲ ਤੋਂ ਲੱਗਾ ਕਿ ਉਹ ਝੂਠ ਨਹੀਂ ਬੋਲ ਰਿਹਾ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੰਮ ਤੋਂ ਮੁੜਿਆ ਤਾਂ ਘਰ ਦੇ ਅੰਦਰੋਂ ਧੂੰਆ ਨਿਕਲਦਾ ਦੇਖ ਉਹ ਘਬਰਾ ਗਿਆ। ਉਸ ਨੇ ਮਦਦ ਲਈ ਗੁਹਾਰ ਲਗਾਈ, ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ।
ਜਲਦੀ ਹੀ ਇਸ ਦੋਹਰੇ ਹੱਤਿਆਕਾਂਡ ਜਾਂ ਖ਼ੁਦਕੁਸ਼ੀ ਦੀ ਖ਼ਬਰ ਅੱਗ ਵਾਂਗ ਫ਼ੈਲ ਗਈ। ਇਸ ਘੱਟਨਾ ਬਾਰੇ ਸਾਰਿਆਂ ਦੇ ਆਪੋ ਆਪਣੇ ਅੰਦਾਜ਼ੇ ਸਨ, ਪਰ ਸਾਰਿਆਂ ਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਆਖ਼ਿਰ ਪੁਲੀਸ ਕੀ ਕਹਿੰਦੀ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਪਿੰਕੀ ਦੀ ਮਾਂ ਮੁੰਨੀਬਾਈ ਨੇ ਦੱਸਿਆ ਸੀ ਕਿ ਪਿੰਕੀ ਅਤੇ ਵਿਜੇ ਦਾ ਜੀਵਨ ਠੀਕ ਚੱਲ ਰਿਹਾ ਸੀ, ਪਰ ਦਲੀਪ ਨੇ ਆ ਕੇ ਪਤਾ ਨਹੀਂ ਕਿਵੇਂ ਪਿੰਕੀ ਨੂੰ ਫ਼ਸਾ ਲਿਆ।
ਜਦਕਿ ਦਲੀਪ ਦਾ ਕਹਿਣਾ ਸੀ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਸ ਦੀ ਗ਼ੈਰ-ਮੌਜੂਦਗੀ ਵਿੱਚ ਪਿੰਕੀ ਪਹਿਲੇ ਪਤੀ ਵਿਜੇ ਨੂੰ ਮਿਲਦੀ ਸੀ ਜਾਂ ਫ਼ੋਨ ‘ਤੇ ਗੱਲਾਂ ਕਰਦੀ ਸੀ। ਪਿੰਕੀ ਦੇ ਭਰਾ ਕਾਨਹਾ ਸੁਵੇ ਨੇ ਜ਼ਰੂਰ ਇਹ ਮੰਨਿਆ ਕਿ ਉਸ ਨੇ ਪਿੰਕੀ ਨੂੰ ਬਹੁਤ ਸਮਝਾਇਆ, ਪਰ ਉਹ ਨਾ ਮੰਨੀ। ਪਿੰਕੀ ਕਦੋਂ ਵਿਜੇ ਨੂੰ ਤਲਾਕ ਦੇ ਕੇ ਦਲੀਪ ਨਾਲ ਰਹਿਣ ਲੱਗੀ, ਇਹ ਉਸ ਨੂੰ ਵੀ ਪਤਾ ਨਹੀਂ ਸੀ।
ਤਲਾਕ ਤੋਂ ਬਾਅਦ ਦੋਵੇਂ ਬੇਟੇ ਵਿਜੇ ਦੇ ਕੋਲ ਹੀ ਰਹਿ ਗਏ ਸਨ। ਵਿਜੇ ਦੇ ਭਰਾ ਅਜੇ ਦੇ ਮੁਤਾਬਕ ਹਾਦਸੇ ਦੇ ਦਿਨ ਵਿਜੇ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨ ਸਾਂਵਰੀਆ ਸੇਠ ਜਾਣ ਲਈ ਕਹਿ ਕੇ ਘਰ ਤੋਂ ਨਿਕਲਿਆ ਸੀ।
ਉਹ ਛੋਟੇ ਬੇਟੇ ਅਨੁਜ ਨੂੰ ਆਪਣੇ ਨਾਲ ਲੈ ਗਿਆ ਸੀ। ਅਨੁਜ ਨੂੰ ਉਸ ਨੇ ਇਕ ਵਾਕਫ਼ਕਾਰ ਦੀ ਕਾਰ ਵਿੱਚ ਬਿਠਾ ਕੇ ਆਪਣੀ ਸਾਲੀ ਦੇ ਕੋਲ ਛੱਡ ਦਿੱਤਾ ਸੀ, ਜੋ ਇੱਕ ਅਧਿਆਪਕਾ ਹੈ।
ਹੁਣ ਪੁਲੀਸ ਕੋਲ ਸਿਵਾਏ ਅੰਦਾਜ਼ੇ ਤੋਂ ਕੁਝ ਨਹੀਂ ਸੀ ਬਚਿਆ। ਇਸ ਤੋਂ ਆਖ਼ਰੀ ਅੰਦਾਜ਼ਾ ਇਹ ਲਗਾਇਆ ਗਿਆ ਕਿ ਵਿਜੇ ਪਿੰਕੀ ਦੇ ਬੁਲਾਉਣ ‘ਤੇ ਉਸ ਦੇ ਘਰ ਆਉਂਦਾ ਸੀ ਅਤੇ ਕਿਸੇ ਗੱਲ ‘ਤੇ ਵਿਵਾਦ ਹੋ ਜਾਣ ਕਾਰਨ ਉਸ ਨੇ ਪਿੰਕੀ ਦੀ ਹੱਤਿਆ ਕਰ ਕੇ ਘਰ ਵਿੱਚ ਅੱਗ ਲਗਾ ਦਿੱਤੀ। ਉਸ ਤੋਂ ਬਾਅਦ ਉਹ ਖ਼ੁਦ ਵੀ ਸਾੜੀ ਦਾ ਫ਼ੰਦਾ ਬਣਾ ਕੇ ਲਟਕ ਗਿਆ। ਫ਼ੰਦਾ ਉਸ ਦਾ ਵਜ਼ਨ ਸਹਿ ਨਾ ਸਕਿਆ, ਇਸ ਕਰ ਕੇ ਉਹ ਡਿੱਗ ਕੇ ਬੇਹੋਸ਼ ਹੋ ਗਿਆ। ਉਸੇ ਹਾਲਾਤ ਵਿੱਚ ਦਮ ਘੁਟਣ ਕਾਰਨ ਉਸ ਦੀ ਮੌਤ ਹੋ ਗਈ ਹੋਵੇਗੀ।
ਬਾਅਦ ਵਿੱਚ ਇਹ ਗੱਲ ਵੀ ਨਿਕਲ ਕੇ ਆਈ ਕਿ ਵਿਜੇ ਪਿੰਕੀ ਨਾਲ ਦੁਬਾਰਾ ਪਿਆਰ ਨਹੀਂ ਕਰਨ ਲੱਗਾ ਸੀ ਬਲਕਿ ਉਸ ਦੀ ਬੇਵਫ਼ਾਈ ਤੋਂ ਉਹ ਖਾਰ ਖਾਈ ਬੈਠਾ ਸੀ। ਉਸ ਦਿਨ ਮੌਕਾ ਮਿਲਦੇ ਹੀ ਉਸ ਨੇ ਪਿੰਕੀ ਨੂੰ ਉਸ ਦੀ ਬੇਵਫ਼ਾਈ ਦੀ ਸਜ਼ਾ ਦੇ ਦਿੱਤੀ, ਪਰ ਬਦਕਿਸਮਤੀ ਨਾਲ ਖ਼ੁਦ ਵੀ ਮਾਰਿਆ ਗਿਆ।
ਸੱਚ ਕੀ ਸੀ, ਇਹ ਦੱਸਣ ਲਈ ਨਾ ਪਿੰਕੀ ਹੈ ਅਤੇ ਨਾ ਹੀ ਵਿਜੇ। ਪੋਸਟ ਮਾਰਟਮ ਰਿਪੋਰਟ ਦੇ ਮੁਤਾਬਕ ਦੋਵਾਂ ਦੀ ਮੌਤ ਦਮ ਘੁਟਣ ਨਾਲ ਹੋਈ ਸੀ, ਪਰ ਪਿੰਕੀ ਦੇ ਪੇਟ ‘ਤੇ ਇਕ ਧਾਰਦਾਰ ਹਥਿਆਰ ਦਾ ਨਿਸ਼ਾਨ ਵੀ ਸੀ ਜੋ ਸੰਭਵ ਵੀ ਸੀ। ਵਿਜੇ ਦੇ ਸਿਰ ‘ਤੇ ਲੱਗੀ ਸੱਟ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਖ਼ੁਦ ਨੂੰ ਫ਼ਾਂਸੀ ਲਗਾਉਂਦੇ ਵਕਤ ਉਹ ਡਿੱਗ ਗਿਆ ਹੋਵੇਗਾ, ਇਸ ਕਰ ਕੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਸੀ।
ਇਹੀ ਗੱਲ ਸੱਚ ਦੇ ਜ਼ਿਆਦਾ ਨਜ਼ਦੀਕ ਲੱਗਦੀ ਹੈ ਕਿ ਵਿਜੇ ਨੇ ਪਹਿਲਾਂ ਪਿੰਕੀ ਨੂੰ ਮਾਰਿਆ, ਅਤੇ ਉਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਫ਼ਾਂਸੀ ਲਗਾ ਲਈ, ਪਰ ਕਿਉਂ?
ਇਸ ਦਾ ਜਵਾਬ ਕਿਸੇ ਕੋਲ ਨਹੀਂ ਕਿਉਂਕਿ ਉਹ ਵਾਕਿਆ ਹੀ ਪਤਨੀ ਨੂੰ ਬਹੁਤ ਚਾਹੁੰਦਾ ਸੀ, ਪਰ ਉਸ ਨੂੰ ਬੇਵਫ਼ਾਈ ਦੀ ਸਜ਼ਾ ਵੀ ਦੇਣਾ ਚਾਹੁੰਦਾ ਸੀ। ਦੂਜੇ ਪਾਸੇ, ਪਿੰਕੀ ਦਾ ਇਰਾਦਾ ਉਸ ਤੋਂ ਦੁਬਾਰਾ ਪੈਸੇ ਹੜਪਣ ਦਾ ਸੀ। ਸ਼ਾਇਦ ਇਸੇ ਕਾਰਨ ਉਹ ਤੜਫ਼ ਕੇ ਰਹਿ ਗਿਆ।
ਪਿੰਕੀ ਸਮਝਦਾਰੀ ਤੋਂ ਕੰਮ ਲੈਂਦੀ ਤਾਂ ਵਿਜੇ ਦੀ ਘੱਟ ਆਮਦਨ ਵਿੱਚ ਕਰੋੜਾਂ ਪਤਨੀਆਂ ਵਾਂਗ ਆਪਣਾ ਘਰ ਚਲਾ ਸਕਦੀ ਸੀ, ਪਰ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜਿਊਣ ਦੀ ਜ਼ਿਦ ਅਤੇ ਖੁਆਹਿਸ਼ਾਂ ਉਸ ਨੂੰ ਮਹਿੰਗੀਆਂ ਪਈਆਂ ਜਿਸ ਕਾਰਨ ਉਸ ਦੇ ਬੱਚੇ ਅਨਾਥ ਹੋ ਗਏ। ਹੁਣ ਉਹਨਾਂ ਦੀ ਚਿੰਤਾ ਕਰਨ ਵਾਲਾ ਕੋਈ ਨਹੀਂ ਰਿਹਾ।
ਦਲੀਪ ਕਿਤੇ ਵੀ ਸ਼ੱਕ ਦੇ ਦਾਇਰੇ ਵਿੱਚ ਨਹੀਂ ਸੀ, ਉਸ ਦਾ ਹਾਦਸੇ ਦੇ ਵਕਤ ਪਹੁੰਚਣਾ ਵੀ ਇਕ ਇਤਫ਼ਾਕ ਹੀ ਸੀ। ਪ੍ਰੇਸ਼ਾਨ ਤਾਂ ਉਹ ਵੀ ਪਿੰਕੀ ਦੀਆਂ ਵਧਦੀਆਂ ਮੰਗਾਂ ਤੋਂ ਸੀ, ਪਰ ਇਸ ਸਭ ਤੋ ਇੰਝ ਛੁਟਕਾਰਾ ਮਿਲੇਗਾ, ਇਸ ਦੀ ਉਮੀਦ ਉਸ ਨੂੰ ਬਿਲਕੁਲ ਨਹੀਂ ਵੀ ਨਹੀਂ ਸੀ।