ਗੇਂਦ ਵਿਵਾਦ ਕਾਰਨ ਸਮਿੱਥ ਅਤੇ ਵਾਰਨਰ ਦੀ ਸਜ਼ਾ ‘ਤੇ ਵੰਡਿਆ ਗਿਆ ਕ੍ਰਿਕਟ ਜਗਤ

ਨਵੀਂ ਦਿੱਲੀ — ਆਸਟਰੇਲਿਆਈ ਬੱਲੇਬਾਜ਼ ਸਟੀਵਨ ਸਮਿੱਥ ਅਤੇ ਡੇਵਿਡ ਵਾਰਨਰ ‘ਤੇ ਗੇਂਦ ਵਿਵਾਦ ਮਾਮਲੇ ਕਾਰਨ ਲੱਗੀ ਇੱਕ ਸਾਲ ਦੀ ਪਾਬੰਦੀ ‘ਤੇ ਕ੍ਰਿਕਟ ਜਗਤ ਵੰਡਿਆ ਗਿਆ ਹੈ। ਕੁੱਝ ਲੋਕ ਇਸ ਸਜ਼ਾ ਨੂੰ ਸਹੀ ਠਹਿਰਾ ਰਹੇ ਹਨ ਜਦਕਿ ਕਈ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਇਨ•ਾਂ ਖਿਡਾਰੀਆਂ ਨੂੰ ਬਹੁਤ ਸਖ਼ਤ ਸਜ਼ਾ ਦਿੱਤੀ ਗਈ ਹੈ।
ਕ੍ਰਿਕਟ ਆਸਟਰੇਲੀਆ (31) ਨੇ ਆਪਣੇ ਕਪਤਾਨ ਸਮਿੱਥ ਅਤੇ ਉੱਪ ਕਪਤਾਨ ਵਾਰਨਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਕੇਪਟਾਊਨ ਵਿੱਚ ਤੀਜੇ ਟੈਸਟ ਵਿੱਚ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਨ•ਾਂ ‘ਤੇ ਇੱਕ-ਇੱਕ ਸਾਲ ਦੀ ਪਾਬੰਦੀ ਲਾਈ ਗਈ। 31 ਨੇ ਇਨ•ਾਂ ਦੇ ਨਾਲ ਹੀ ਵਿਵਾਦ ਵਿੱਚ ਸ਼ਾਮਲ ਤੀਜੇ ਖਿਡਾਰੀ ਬੈਨਕਰੌਫ਼ਟ ‘ਤੇ ਨੌਂ ਮਹੀਨਿਆਂ ਦੀ ਪਾਬੰਦੀ ਲਾਈ ਹੈ। ਇਸ ਤੋਂ ਇਲਾਵਾ 933 ਨੇ ਵਾਰਨਰ ਨੂੰ ਛੱਡ ਕੇ ਦੋਹਾਂ ਖਿਡਾਰੀਆਂ ‘ਤੇ ਜੁਰਮਾਨੇ ਲਾਏ ਹਨ। ਤਿੰਨ ਖਿਡਾਰੀਆਂ ਨੇ ਸਵਦੇਸ਼ ਪਰਤ ਕੇ ਆਪਣੀ ਗ਼ਲਤੀ ਲਈ ਪੂਰੇ ਦੇਸ਼ ਤੋਂ ਮੁਆਫ਼ੀ ਮੰਗ ਲਈ। ਸਮਿੱਥ ਦੇ ਪਾਣੀ ਵਾਂਗ ਵਹਿ ਰਹੇ ਹੰਝੂਆਂ ਦੀਆਂ ਤਸਵੀਰਾਂ ਦੁਨੀਆਂ ਭਰ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਅਤੇ ਇਸ ਤਸਵੀਰ ਨੇ ਕਈ ਕ੍ਰਿਕਟਰਾਂ ਨੂੰ ਇੰਨ•ਾਂ ਦੁਖੀ ਕੀਤਾ ਕਿ ਉਨ•ਾਂ ਇਸ ਨੂੰ ਲੋੜੋਂ ਵੱਧ ਸਜ਼ਾ ਕਹਿ ਦਿੱਤਾ। ਭਾਰਤੀ ਕ੍ਰਿਕਟਰਾਂ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ, ਗੌਤਮ ਗੰਭੀਰ, ਰਵੀਚੰਦਰਨ ਅਸ਼ਵਿਨ, ਰੋਹਿਤ ਸ਼ਰਮਾ, ਆਕਾਸ਼ ਚੋਪੜਾ ਨੇ ਇਨ•ਾਂ ਖਿਡਾਰੀਆਂ ‘ਤੇ ਸਜ਼ਾ ਨੂੰ ਹੱਦ ਤੋਂ ਵੱਧ ਦੱਸਿਆ ਜਦਕਿ ਅੰਗਰੇਜ਼ੀ ਮੀਡੀਆ ਨੇ ਸਮਿੱਥ ਦੇ ਰੋਣ ਦਾ ਮਜ਼ਾਕ ਬਣਾਇਆ। ਆਸਟਰੇਲੀਆ ਦੇ ਲੈੱਗ ਸਪਿਨਰ ਸ਼ੇਨ ਵਾਰਨ ਅਤੇ ਆਸਟਰੇਲੀਅਲਨ ਪਲੇਅਰਜ਼ ਐਸੋਸੀਏਸ਼ਨ ਨੇ 31 ਦੀ ਸਜ਼ਾ ‘ਤੇ ਸਵਾਲ ਉਠਾਉਂਦਿਆਂ ਇਨ•ਾਂ ਖਿਡਾਰੀਆਂ ਦਾ ਬਚਾਅ ਕੀਤਾ।