ਵਰਤ ਦੌਰਾਨ ਕੁਟੂ ਦੇ ਆਟੇ ਨਾਲ ਪਕੌੜੇ, ਟਿੱਕੀਆਂ ਆਦਿ ਬਣਾ ਕੇ ਖਾਧੀਆਂ ਜਾਂਦੀਆਂ ਹਨ ਜੇਕਰ ਤੁਸੀਂ ਇਹ ਸਭ ਚੀਜ਼ਾਂ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਡੋਸੇ ਤੋਂ ਤਿਆ ਕੀਤੀ ਜਾਣ ਵਾਲੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ‘ਚ ਬਹੁਤ ਹੀ ਸੁਆਦ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
(ਆਲੂ ਮਿਸ਼ਰਣ ਲਈ)
ਘਿਉ – 2 ਚੱਮਚ
ਅਦਰਕ – 1/2 ਚੱਮਚ
ਉੱਬਲੇ ਅਤੇ ਮੈਸ਼ ਕੀਤੇ ਹੋਏ ਆਲੂ – 430 ਗ੍ਰਾਮ
ਸੇਂਧਾ ਨਮਕ – 1/2 ਚੱਮਚ
ਲਾਲ ਮਿਰਚ – 1/2 ਚੱਮਚ
(ਡੋਸਾ ਬੈਟਰ ਲਈ)
ਉੱਬਲੇ ਅਤੇ ਮੈਸ਼ ਕੀਤੇ ਹੋਏ ਕਚਾਲੂ – 2 ਚੱਮਚ
ਕੁੱਟੂ ਦਾ ਆਟਾ (ਭੁੰਨਿਆ ਹੋਇਆ) – 155 ਗ੍ਰਾਮ
ਸੇਂਧਾ ਨਮਕ – 1 ਚੱਮਚ
ਅਜਵਾਇਨ ਦੇ ਬੀਜ – 1/2 ਚੱਮਚ
ਲਾਲ ਮਿਰਚ – 1/2 ਚੱਮਚ
ਅਦਰਕ – 1 ਚੱਮਚ
ਹਰੀ ਮਿਰਚ – 1 ਚੱਮਚ
ਪਾਣੀ – 330 ਮਿਲੀਲੀਟਰ
ਵਿਧੀ—
(ਆਲੂ ਮਿਸ਼ਰਣ ਲਈ)
1. ਪੈਨ ਵਿਚ 2 ਚੱਮਚ ਘਿਉ ਗਰਮ ਕਰਕੇ ਇਸ ਵਿਚ 1/2 ਚੱਮਚ ਅਦਰਕ ਪਾਓ ਅਤੇ ਚੰਗੀ ਤਰ•ਾਂ ਨਾਲ ਹਿਲਾ ਲਓ।
2. ਹੁਣ 430 ਗ੍ਰਾਮ ਉੱਬਲ਼ੇ ਅਤੇ ਮੈਸ਼ ਕੀਤੇ ਹੋਏ ਆਲੂ ਪਾ ਕੇ ਘੱਟ ਗੈਸ ‘ਤੇ 3 ਤੋਂ 5 ਮਿੰਟ ਤੱਕ ਪਕਾਓ।
3. ਫ਼ਿਰ 1/2 ਚੱਮਚ ਸੇਂਧਾ ਨਮਕ, 1/2 ਚੱਮਚ ਲਾਲ ਮਿਰਚ ਮਿਲਾਓ ਅਤੇ ਸੇਕ ਤੋਂ ਹਟਾ ਕੇ ਇਕ ਪਾਸੇ ਰੱਖ ਦਿਓ।
(ਡੋਸਾ ਬੈਟਰ ਲਈ)
4. ਬਾਊਲ ਵਿਚ ਸਾਰੀ ਸੱਮਗਰੀ ਲੈ ਕੇ ਸੰਘਣਾ ਘੋਲ ਤਿਆਰ ਕਰ ਲਓ।
(ਬਾਕੀ ਦੀ ਤਿਆਰੀ)
5. ਇਕ ਤਵਾ ਗਰਮ ਕਰਕੇ ਉਸ ‘ਤੇ ਤਿਆਰ ਕੀਤਾ ਘੋਲ ਪਾ ਕੇ ਫ਼ੈਲਾਓ ਅਤੇ ਕੁਝ ਮਿੰਟਾਂ ਤੱਕ ਪਕਾਓ।
6. ਹੁਣ ਇਸ ਦੀ ਸਾਈਡ ਬਦਲ ਕਰ ਦੂਜੇ ਪਾਸਿਓ ਵੀ ਪਕਾਓ।
7. ਫ਼ਿਰ ਇਸ ਦੇ ‘ਤੇ ਆਲੂ ਦਾ ਮਿਸ਼ਰਣ ਪਾਓ ਅਤੇ ਇਸ ਨੂੰ ਫ਼ੋਲਡ ਕਰਕੇ ਬੰਦ ਕਰੋ।
8. ਕੁੱਟੂ ਦਾ ਡੋਸਾ ਬਣ ਕੇ ਤਿਆਰ ਹੈ। ਇਸ ਨੂੰ ਨਾਰੀਅਲ ਅਤੇ ਪੁਦੀਨੇ ਦੀ ਚਟਨੀ ਨਾਲ ਸਰਵ ਕਰੋ।