ਜੋਧਪੁਰ – ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਅਭਿਨੇਤਾ ਸਲਮਾਨ ਖਾਨ ਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ|ਇਸ ਦੌਰਾਨ ਸਲਮਾਨ ਖਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ|ਸਲਮਾਨ ਖਾਨ ਨੂੰ 10,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ|ਇਸ ਤੋਂ ਇਲਾਵਾ ਅੱਜ ਅਦਾਲਤ ਨੇ ਇਸ ਮਾਮਲੇ ਵਿਚ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਿਮਾ ਅਤੇ ਦੁਸ਼ਯੰਤ ਨੂੰ ਬਰੀ ਕਰ ਦਿੱਤਾ ਹੈ|ਸਰਕਾਰੀ ਵਕੀਲ ਨੇ ਸਲਮਾਨ ਖਾਨ ਲਈ 5 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ, ਜਦੋਂ ਕਿ ਸਲਮਾਨ ਖਾਨ ਨੇ ਉਨ੍ਹਾਂ ਲਈ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ| ਅਦਾਲਤ ਨੇ ਸਲਮਾਨ ਖਾਨ ਨੂੰ ਸਾਲ 1998 ਦੇ ਇਸ ਮਾਮਲੇ ਵਿਚ ਅੱਜ ਦੋਸ਼ੀ ਕਰਾਰ ਦਿੱਤਾ| ਸਲਮਾਨ ਖਾਨ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ਵਿਖੇ 2 ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ, ਜਿਸ ਤਹਿਤ ਉਨ੍ਹਾਂ ਖਿਲਾ ਵਣ ਜੀਵਾਂ ਦੀ ਰੱਖਿਆ ਲਈ ਬਣੇ ਕਾਨੂੰਨ ਦੀ ਧਾਰਾ 51 ਤਹਿਤ ਕੇਸ ਦਰਜ ਕੀਤਾ ਗਿਆ ਸੀ| ਅੱਜ 20 ਸਾਲਾਂ ਬਾਅਦ ਸਲਮਾਨ ਖਾਨ ਨੂੰ ਇਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ|ਦੂਸਰੇ ਪਾਸੇ ਇਸ ਸਜ਼ਾ ਦੇ ਐਲਾਨ ਤੋਂ ਬਾਅਦ ਸਲਮਾਨ ਖਾਨ ਦੇ ਫਿਲਮੀ ਕੈਰੀਅਰ ਉਤੇ ਕਾਫੀ ਮਾੜਾ ਅਸਰ ਪੈ ਸਕਦਾ ਹੈ| ਸਲਮਾਨ ਖਾਨ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਮਾਯੂਸੀ ਛਾ ਗਈ|