ਮੈਲਬੌਰਨ- ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਆਪਣੇ ਝੰਡੇ ਗੱਡ ਦਿੱਤੇ ਹਨ| ਅੱਜ ਵੇਟ ਲਿਫਟਿੰਗ ਵਿਚ ਭਾਰਤ ਨੇ 2 ਮੈਡਲ ਜਿੱਤੇ|
ਪਹਿਲਾਂ ਜਿਥੇ ਪੀ. ਗੁਰੂਰਾਜਾ ਨੇ ਪੁਰਸ਼ਾਂ ਦੇ 56 ਕਿੱਲੋ ਭਾਰ ਵਿਚ ਵੇਟ ਲਿਫਟਿੰਗ ਵਿਚ ਚਾਂਦੀ ਮੈਡਲ ਜਿੱਤਿਆ, ਉਥੇ ਮੀਰਾ ਚਾਨੂ ਨੇ 56 ਕਿਲੋ ਵੇਟਲਿਫਟਿੰਗ ਵਿਚ ਸੋਨੇ ਦਾ ਤਮਗਾ ਜਿੱਤਿਆ|