ਲਾਤੇਹਾਰ— ਝਾਰਖੰਡ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਫੋਰਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਨਕਸਲੀਆਂ ਦੀ ਮੀਟਿੰਗ ਦੀ ਸੂਚਨਾ ‘ਤੇ ਹੇਰਹੰਜ ਥਾਣਾ ਇਲਾਕੇ ‘ਚ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸਿਕੀਦ ਅਤੇ ਕੇਡੂ ਵਿਚਕਾਰ ਜੰਗਲ ‘ਚ ਜਵਾਨਾਂ ਦਾ ਸਾਹਮਣਾ ਨਕਸਲੀਆਂ ਦੀ ਟੁਕੜੀ ਨਾਲ ਹੋ ਗਿਆ। ਦੋਵਾਂ ਪਾਸਿਓ ਹੋਈ ਫਾਈਰਿੰਗ ‘ਚ 5 ਨਕਸਲੀ ਮਾਰੇ ਗਏ। ਮੌਕੇ ‘ਤੇ ਲਈ ਤਲਾਸ਼ੀ ‘ਚ ਉਨ੍ਹਾਂ ਕੋਲ ਦੋ ਐੈੱਸ.ਐੈੱਲ.ਆਰ., ਦੋ ਇੰਸਾਸ, ਇਕ 315 ਬੋਰ ਰਾਈਫਲ ਅਤੇ ਵੱਡੀ ਗਿਣਤੀ ‘ਚ ਗੋਲੀਆਂ ਮਿਲੀਆਂ ਹਨ।
ਰਾਤ ਨੂੰ ਸ਼ੁਰੂ ਹੋਈ ਨਕਸਲੀਆਂ ਦੀ ਭਾਲ
ਐੈੱਸ.ਪੀ. ਪ੍ਰਸ਼ਾਂਤ ਨੇ ਦੱਸਿਆ ਕਿ ਹੇਰਹੰਜ ਦੇ ਜੰਗਲਾਂ ‘ਚ ਕਾਫੀ ਗਿਣਤੀ ‘ਚ ਨਕਸਲੀਆਂ ਦੇ ਕਿਸੇ ਹਮਲੇ ਨੂੰ ਅੰਜਾਮ ਦੇਣ ਲਈ ਇਕੱਠੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਮੰਗਲਵਾਰ ਰਾਤ ਹੀ ਪੁਲਸ, ਸੀ.ਆਰ.ਪੀ.ਐੈੱਫ. ਅਤੇ ਝਾਰਖੰਡ ਜਗੁਆਰ ਦੇ ਜਵਾਨਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ।
ਜੰਗਲ ‘ਚ 70 ਨਕਸਲੀ
ਸੁਰੱਖਿਆ ਫੋਰਸ ਦੇ ਜਵਾਨਾਂ ਨਕਸਲੀਆ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ। ਇਥੇ ਲੱਗਭਗ 70 ਨਕਸਲੀ ਇਕੱਠੇ ਹੋਏ ਸਨ। ਜਵਾਨਾਂ ਨੇ ਜਵਾਬੀ ਕਾਰਵਾਈ ਕਰਕੇ 5 ਨੂੰ ਢੇਰ ਕਰ ਦਿੱਤਾ। ਮੁਕਾਬਲੇ ਦੌਰਾਨ ਕਈ ਮੌਕੇ ਤੋਂ ਭੱਜ ਗਏ।
ਪਿਛਲੇ ਹਫਤੇ 2 ਮਰੇ ਨਕਸਲੀ
29 ਮਾਰਚ – ਖੁੰਟੀ ਜ਼ਿਲੇ ਦੇ ਕਰੜਾ ਇਲਾਕੇ ‘ਚ ਪੁਲਸ ਨੇ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ ਦੇ ਦੋ ਨਕਸਲੀਆਂ ਨੂੰ ਢੇਰ ਕੀਤਾ ਸੀ।
26 ਫਰਵਰੀ- ਪਲਾਮੂ ‘ਚ ਸਰਚ ਅਪਰੇਸ਼ਨ ਦੌਰਾਨ ਸੁਰੱਖਿਆ ਫੋਰਸ ਨੇ ਚਾਰ ਨਕਸਲੀਆਂ ਨੂੰ ਢੇਰ ਕੀਤਾ। ਇਨ੍ਹਾਂ ‘ਚ 5 ਲੱਖ ਦਾ ਇਨਾਮੀ ਰਾਕੇਸ਼ ਭਈਆ ਵੀ ਸ਼ਾਮਲ ਸੀ।
8 ਫਰਵਰੀ- ਪਲਾਮੂ ਦੇ ਨੌਡੀਹਾ ਬਾਜ਼ਾਰ ਥਾਣਾ ਇਲਾਕੇ ‘ਚ ਪੁਲਸ ਨੇ ਮੁਠਭੇੜ ‘ਚ ਇਕ ਨਕਸਲੀ ਨੂੰ ਢੇਰ ਕੀਤਾ। ਨਾਲ ਹੀ ਇਕ ਮਹਿਲਾ ਨਕਸਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ।