ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਦਿੱਲੀ ਦੇ ਐਮਸ ‘ਚ ਭਰਤੀ ਕਰਵਾਇਆ ਗਿਆ ਹੈ। ਬੁੱੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਅਤੇ ਭਾਜਪਾ ਦੇ ਸੰਸਦ ਸ਼ਤਰੂਘਨ ਸਿੰਨ੍ਹਾ ਉਨ੍ਹਾਂ ਨੂੰ ਮਿਲਣ ਹਸਪਤਾਲ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਲਾਲੂ ਦਾ ਹਾਲ ਪੁੱਛਿਆ।
ਇਸ ਤੋਂ ਪਹਿਲੇ ਲਾਲੂ ਪ੍ਰਸਾਦ ਯਾਦਵ ਰਾਂਚੀ ਦੇ ਰਿਮਸ ਹਸਪਤਾਲ ‘ਚ ਭਰਤੀ ਸਨ। ਵਧੀਆ ਇਲਾਜ ਲਈ ਉਨ੍ਹਾਂ ਨੂੰ ਦਿੱਲੀ ਦੇ ਐਮਸ ‘ਚ ਭੇਜਿਆ ਗਿਆ ਹੈ। ਸ਼ਤਰੂਘਨ ਸਿੰਨ੍ਹਾ ਨੇ ਰਾਂਚੀ ਦੇ ਰਿਮਸ ‘ਚ ਜਾ ਕੇ ਲਾਲੂ ਦੀ ਤਬੀਅਤ ਦਾ ਹਾਲ ਜਾਣਨਾ ਸੀ। ਕੁਝ ਦਿਨ ਪਹਿਲੇ ਹੀ ਰਾਲੋਸਪਾ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਐਮਸ ਜਾ ਕੇ ਮੁਲਾਕਾਤ ਕੀਤਾ ਸੀ, ਜਿਸ ਦੇ ਬਾਅਦ ਰਾਜਨੀਤੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਚਾਰਾ ਘੱਪਲੇ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਰਾਜਦ ਪ੍ਰਧਾਨ ਲਾਲੂ ਦੀ ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਨੂੰ ਰਾਂਚੀ ਦੇ ਰਿਮਸ ‘ਚ ਭਰਤੀ ਕਰਵਾਇਆ ਗਿਆ ਸੀ।