ਫਿਰੋਜ਼ਪੁਰ : ਭਾਰਤ ਬੰਦ ਦੌਰਾਨ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ, ਉਥੇ ਹੀ ਫਿਰੋਜ਼ਪੁਰ ‘ਚ ਵੀ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ‘ਤੇ ਭੰਨਤੋੜ ਕੀਤੀ। ਵਿਖਾਵਾਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਸ਼ੀਸ਼ੇ ਭੰਨੇ ਅਤੇ ਸਟੇਸ਼ਨ ‘ਤੇ ਖੜ੍ਹੀ ਜੰਮੂ ਤਵੀ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਦੌਰਾਨ ਹੱਥਾਂ ‘ਚ ਤਲਵਾਰਾਂ ਅਤੇ ਡਾਂਗਾ ਫੜੀ ਨੌਜਵਾਨ ਸ਼ਰੇਆਮ ਹੁੱਲੜਬਾਜ਼ੀ ਕਰਦੇ ਰਹੇ ਜਦਕਿ ਇਸ ਸਭ ‘ਤੇ ਪੁਲਸ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਸ਼ਾਂਤੀਪੂਰਵਕ ਕੀਤਾ ਗਿਆ ਹੈ।
ਉਧਰ ਪ੍ਰਦਰਸ਼ਨਕਾਰੀਆਂ ਨੇ ਡੀ. ਸੀ. ਨੂੰ ਮੰਗ ਪੰਤਰ ਸੌਂਪਿਆ ਤੇ ਅੰਬੇਡਕਰ ਜਯੰਤੀ ‘ਤੇ ਕਿਸੇ ਵੀ ਭਾਜਪਾ ਆਗੂ ਨੂੰ ਸਮਾਗਮਾਂ ‘ਚ ਸ਼ਾਮਲ ਨਾ ਕੀਤੇ ਜਾਣ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਐੱਸ. ਸੀ\ਐੱਸ. ਟੀ. ਐਕਟ ‘ਚ ਬਦਲਾਅ ਦੇ ਵਿਰੋਧ ‘ਚ ਦੇਸ਼ ਭਰ ਦੇ ਦਲਿਤ ਭਾਈਚਾਰੇ ਵਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਪੂਰੇ ਪੰਜਾਬ ਵਿਚ ਪ੍ਰਦਰਸ਼ਨ ਜਾਰੀ ਹਨ।