ਦਲਿਤਾਂ ਨੇ ਸਾੜਿਆ ਪੀ.ਐਮ ਦਾ ਪੁੱਤਲਾ, ਸਰਕਾਰ ਸਾਡੇ ਹੱਕ ਨੂੰ ਕਰਨਾ ਚਾਹੁੰਦੀ ਹੈ ਖਤਮ

ਦੇਹਰਾਦੂਨ— ਭਾਰਤ ਬੰਦ ਦੀ ਅੱਗ ਉਤਰਾਖੰਡ ਦੇ ਕਈ ਜ਼ਿਲਿਆਂ ‘ਚ ਫੈਲ ਗਈ ਹੈ। ਇਸ ਦਾ ਖਾਸ ਅਸਰ ਦੇਹਰਾਦੂਨ ‘ਚ ਵੀ ਦੇਖਣ ਨੂੰ ਮਿਲਿਆ ਹੈ।
ਸੁਪਰੀਮ ਕੋਰਟ ਵੱਲੋਂ ਐਸ.ਸੀ/ਐਸ.ਟੀ ਐਕਟ ‘ਚ ਸੋਧ ਦੇ ਵਿਰੋਧ ‘ਚ ਸੋਮਵਾਰ ਨੂੰ ਜਨਜਾਤੀ ਖੇਤਰ ਜੌਨਸਾਰ ਬਾਵਰ ਦੇ ਦਲਿਤ ਸਮੁਦਾਇ ਦੇ ਲੋਕਾਂ ‘ਚ ਭਾਰੀ ਸੰਖਿਆ ‘ਚ ਸੜਕਾਂ ‘ਤੇ ਉਤਰ ਕੇ ਵਿਰੋਧ ਜਤਾਇਆ। ਗੁੱਸੇ ‘ਚ ਆਏ ਲੋਕਾਂ ਨੇ ਕਾਲਸੀ ਬਾਜ਼ਾਰ ਖੇਤਰ ‘ਚ ਰੈਲੀ ਕੱਢ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੀ.ਐਮ ਦਾ ਪੁੱਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਰਦਾਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਸਾਡੇ ਹੱਕ ਨੂੰ ਖਤਮ ਕਰਨਾ ਚਾਹੁੰਦੀ ਹੈ। ਅਜਿਹੇ ‘ਚ ਪੂਰੇ ਦੇਸ਼ ‘ਚ ਹੋ ਰਹੇ ਭਾਰਤ ਬੰਦ ਦਾ ਅਸੀਂ ਸਮਰਥਨ ਕਰਦੇ ਹਾਂ। ਉਨ੍ਹਾਂ ਨੇ ਮੋਦੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹ ਸਰਕਾਰ ਸਿਰਫ ਗੇਮਿੰਗ ਦੀ ਸਰਕਾਰ ਹੈ। ਜਿੰਨੇ ਵੀ ਵਾਅਦੇ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਬੀਤੇ ਚਾਰ ਸਾਲਾਂ ‘ਚ ਨਾ ਤਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਅਤੇ ਨਾ ਹੀ ਦੇਸ਼ ਦੀ ਗਰੀਬ ਜਨਤਾ ਦੇ ਬੈਂਕ ਖਾਤਿਆਂ ‘ਚ 15-15 ਲੱਖ ਰੁਪਏ ਆਏ ਹਨ। ਜਨਤਾ ‘ਚ ਇਸ ਸਰਕਾਰ ਖਿਲਾਫ ਬਹੁਤ ਗੁੱਸਾ ਹੈ, ਜਿਸ ਦਾ ਜਵਾਬ ਜਨਤਾ ਆਉਣ ਵਾਲੀਆਂ ਚੋਣਾਂ ‘ਚ ਸਰਕਾਰ ਜ਼ਰੂਰ ਦਵੇਗੀ।