ਪਟਨਾ— ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਆਪਣੇ ਬੇਟੇ ਅਰਜਿਤ ਸ਼ਾਸ਼ਵਤ ਦੀ ਗ੍ਰਿਫਤਾਰੀ ‘ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਰੂਪ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਲਤ ਦੋਸ਼ ਲਗਾ ਕੇ ਉਨ੍ਹਾਂ ਦੇ ਬੇਟੇ ਖਿਲਾਫ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਅਸ਼ਵਨੀ ਚੌਬੇ ਦਾ ਕਹਿਣਾ ਹੈ ਕਿ ਜਦੋਂ ਕੋਰਟ ਵੱਲੋਂ ਅਰਜਿਤ ਦੀ ਅਗਲੀ ਜ਼ਮਾਨਤ ਨੂੰ ਖਾਰਜ਼ ਕਰ ਦਿੱਤਾ ਗਿਆ ਤਾਂ ਅਦਾਲਤ ਦੇ ਫੈਸਲੇ ਦੀ ਇੱਜ਼ਤ ਕਰਦੇ ਹੋਏ ਉਨ੍ਹਾਂ ਦੇ ਬੇਟੇ ਨੇ ਸਰੰਡਰ ਕਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਉਚਿਤ ਜਾਂਚ ਕਰਨ ਦੀ ਮੰਗ ਕੀਤੀ ਹੈ।
ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਬੇਟੇ ਅਰਜਿਤ ਸ਼ਾਸ਼ਵਤ ਨੇ ਸ਼ਨੀਵਾਰ ਦੀ ਸਰੰਡਰ ਕਰ ਦਿੱਤਾ ਹੈ। ਪੁਲਸ ਨੇ ਉਸ ਨੂੰ ਪਟਨਾ ਦੇ ਮਹਾਵੀਰ ਮੰਦਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੇ ਬਾਅਦ ਭਾਗਲਪੁਰ ਕੋਰਟ ‘ਚ ਅਰਜਿਤ ਦੀ ਪੇਸ਼ੀ ਹੋਈ ਅਤੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਭਾਗਲਪੁਰ ‘ਚ ਸ਼ੋਭਾਯਾਤਰਾ ਦੌਰਾਨ ਦੰਗੇ ਫੈਲਾਉਣ ਨਾਲ ਜੁੜਿਆ ਹੈ।