ਭਾਵਨਗਰ — ਗੁਜਰਾਤ ਦੇ ਭਾਵਨਗਰ ਵਿਚ ਐਤਵਾਰ ਨੂੰ ਜ਼ਮੀਨ ਦਾ ਕਬਜ਼ੇ ਲੈਣ ਗਈ ਪੁਲਸ ਸਾਹਮਣੇ ਕਿਸਾਨਾਂ ਵਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਸੰਘਰਸ਼ ਵਿਚ ਬਦਲ ਗਿਆ। ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਪੁਲਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।
ਦਰਅਸਲ ਭਾਵਨਗਰ ਦੇ ਧੋਧਾ ਕੋਲ ਜ਼ਮੀਨ ਐਕੁਆਇਰ ਦੇ ਮੁੱਦੇ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਪੁਲਸ ਅਤੇ ਕਿਸਾਨਾਂ ਵਿਚ ਝੜਪ ਹੋ ਗਈ। ਪੁਲਸ ਕਰਮਚਾਰੀਆਂ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ।
ਜਿਸ ਜ਼ਮੀਨ ਨੂੰ ਲੈ ਕੇ ਇਹ ਸੰਘਰਸ਼ ਹੋ ਰਿਹਾ ਸੀ, ਇਹ ਸਰਕਾਰ ਨੇ ਥਰਮਲ ਪਾਵਰ ਸਟੇਸ਼ਨ ਲਈ ਐਕੁਆਇਰ ਕੀਤੀ ਸੀ। ਕਿਸਾਨ ਇਸ ਦਾ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਸਨ। ਇਸੇ ਕ੍ਰਮ ਵਿਚ ਜਦੋਂ ਧਰਮਲ ਪਲਾਂਟ ਦੇ ਅਧਿਕਾਰੀ ਪੁਲਸ ਫੋਰਸ ਨਾਲ ਜ਼ਮੀਨ ‘ਤੇ ਕਬਜ਼ਾ ਲੈਣ ਲਈ ਪਹੁੰਚੇ ਤਾਂ ਕਿਸਾਨ ਗੁੱਸੇ ਵਿਚ ਆ ਗਏ। ਮੌਕੇ ‘ਤੇ ਜਮ੍ਹਾ 12 ਪਿੰਡਾਂ ਦੇ ਕਿਸਾਨਾਂ ਅਤੇ ਪੁਲਸ ਵਿਚਕਾਰ ਝੜਪ ਹੋਣ ਲੱਗੀ ਜਿਸ ਦੇ ਜਵਾਬ ਵਿਚ ਪੁਲਸ ਨੇ ਲਾਠੀਚਾਰਜ ਕੀਤਾ।