ਨਵੀਂ ਦਿੱਲੀ: ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀਆਂ ਦਾ ਸਾਮਾਨ ਰੱਖਣ ਦੀ ਮਾੜੀ ਵਿਵਸਥਾ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਹੈ। ਬਹੁਤ ਸਾਰੇ ਮੁਸਾਫ਼ਰਾਂ ਦਾ ਸਾਮਾਨ ਗੁੰਮ ਜਾਂ ਇੱਧਰ-ਉੱਧਰ ਹੋ ਗਿਆ ਹੈ। ਵੀਰਵਾਰ ਨੂੰ ਬਹੁਤ ਸਾਰੀਆਂ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਬਾਲੀਵੁੱਡ ਦੀ ਅਦਾਕਾਰਾ ਹੇਮਾ ਮਾਲਿਨੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਇਸ ਕਾਰਨ ਕਾਫ਼ੀ ਪਰੇਸ਼ਾਨ ਹੋਏ।