ਦਿਲਜਲੇ ਬੌਸ ਦੀ ਕਰਤੂਤ ਜਿਸਮ ਦੀ ਚਾਹਤ ‘ਚ ਕਰਵਾਈ ਹੱਤਿਆ

ਅਗਸਤ 2017 ਦੀ ਸ਼ਾਮ ਨੂੰ ਉਤਰ ਪ੍ਰਦੇਸ਼ ਦੇ ਗਾਜੀਆਬਾਦ ਸਥਿਤ ਗੌੜ ਮੌਲ ਵਿਚ ਕਾਫ਼ੀ ਭੀੜ ਸੀ। ਇਸ ਭੀੜ ਵਿਚ ਸ਼ਿਵਾਨੀ ਅਤੇ ਆਸਿਫ਼ ਉਰਫ਼ ਆਸ਼ੂ ਵੀ ਸ਼ਾਮਲ ਸਨ। ਦੋਵੇਂ ਕਾਫ਼ੀ ਖੁਸ਼ ਸਨ ਪਰ ਕਿਸ ਦੀਆਂ ਖੁਸ਼ੀਆਂ ਕਦੋਂ ਗਮ ਵਿਚ ਤਬਦੀਲ ਹੋ ਜਾਣ, ਕੋਈ ਨਹੀਂ ਜਾਣਦਾ। ਸਾਢੇ 6 ਵਜੇ ਦੇ ਕਰੀਬ ਦੋਵੇਂ ਟਹਿਲਦੇ ਹੋਏ ਮੌਲ ਦੇ ਬਾਹਰ ਆ ਗਏ। ਮੌਲ ਦੇ ਬਾਹਰ ਪਾਰਕਿੰਗ ਵਿਚ ਸ਼ਿਵਾਨੀ ਦੀ ਸਕੂਟੀ ਖੜ੍ਹੀ ਸੀ, ਜਦਕਿ ਆਸਿਫ਼ ਦੀ ਐਸ. ਯੂ. ਵੀ. ਕਾਰ ਸੜਕ ਦੇ ਉਸ ਪਾਰ ਖੜ੍ਹੀ ਸੀ। ਆਸਿਫ਼ ਨੇ ਸ਼ਿਵਾਨੀ ਵੱਲ ਦੇਖਦੇ ਹੋਏ ਕਿਹਾ, ਚੰਗਾ ਸ਼ਿਵਾਨੀ ਮੈਂ ਚਲਦਾ ਹਾਂ।
ਚਲੋ, ਮੈਂ ਤੁਹਾਨੂੰ ਕਾਰ ਤੱਕ ਛੱਡ ਦਿੰਦੀ ਹਾਂ।
ਨਹੀਂ, ਮੈਂਚਲਾ ਜਾਵਾਂਗ,ਾ, ਕਿਉਂ ਪ੍ਰੇਸ਼ਾਨ ਹੋ ਰਹੀ ਹੋ?
ਪ੍ਰੇਸ਼ਾਨ ਹੋਣ ਦੀ ਕੀ ਗੱਲ ਹੈ, ਮੈਂਚਲਦੀ ਹਾਂ, ਸ਼ਿਵਾਨੀ ਨੇ ਹਸਦੇ ਹੋਏ ਕਿਹਾ।
ਆਸਿਫ਼ ਆਪਣੀ ਕਾਰ ਦੇ ਕੋਲ ਪਹੁੰਚਿਆ ਅਤੇ ਬੈਠਣ ਤੋਂ ਪਹਿਲਾਂ ਬਿਵਾਨੀ ਨਾਲ ਥੋੜ੍ਹੀ ਗੱਲ ਕੀਤੀ। ਸ਼ਿਵਾਨੀ ਵਾਪਸ ਮੁੜਨ ਲੱਗੀ ਤਾਂ ਆਸਿਫ਼ ਨੇ ਬੈਠਣ ਦੇ ਲਈ ਕਾਰ ਦਾ ਦਰਵਾਜ਼ਾ ਖੋਲ੍ਹਿਆ। ਉਹ ਕਾਰ ਵਿਚ ਬੈਠ ਪਾਉਂਦਾ, ਉਦੋਂ 2 ਲੜਕੇ ਸਕੂਟੀ ਤੇ ਆਏ ਅਤੇ ਉਸ ਦੀ ਕਾਰ ਦੇ ਦੂਜੇ ਪਾਸੇ ਰੁਕ ਗਏ। ਉਹਨਾਂ ਵਿਚੋਂ ਪਿੱਛੇ ਬੈਠਾ ਲੜਕਾ ਮੂੰਹ ਤੇ ਸਫ਼ੈਦ ਕੱਪੜਾ ਬੰਨ੍ਹੀ ਸੀ। ਦੂਜਾ ਸਕੂਟੀ ਸਟਾਰਟ ਕਰੀ ਖੜ੍ਹਾ ਸੀ। ਪਿੱਛੇ ਬੈਠਾ ਲੜਕਾ ਤੇਜ਼ੀ ਨਾਲ ਉਤਰਿਆ ਅਤੇ ਆਸਿਫ਼ ਦੇ ਸਾਹਮਣੇ ਜਾ ਖੜ੍ਹਾ ਹੋਇਆ। ਉਸ ਦੇ ਹੱਥ ਵਿਚ ਪਿਸਟਲ ਸੀ, ਜਿਸਨੂੰ ਦੇਖ ਕੇ ਆਸਿਫ਼ ਘਬਰਾ ਗਿਆ।
ਆਸਿਫ਼ ਕੁਝ ਸਮਝ ਪਾਉਂਦਾ, ਇਯ ਤੋਂਪਹਿਲਾਂ ਹੀ ਉਸ ਲੜਕੇ ਨੇ ਆਸਿਫ਼ ‘ਤੇ ਗੋਲੀ ਚਲਾ ਦਿੱਤੀ। ਉਹ ਚੀਖਦਾ ਹੋਇਆ ਜਾਨ ਬਚਾ ਕੇ ਭੱਜਿਆ, ਉਦੋਂ ਹੀ ਉਸ ਨੇ ਇੱਕ ਹੋਰ ਗੋਲੀ ਦਾਗ ਦਿੱਤੀ। ਇਸ ਤੋਂ ਬਾਅਦ ਉਹ ਸਕੂਟੀ ‘ਤੇ ਬੈਠ ਗਿਆ ਤਾਂ ਉਸ ਦਾ ਸਾਥੀ ਉਸਨੂੰ ਲੈ ਕੇ ਭੱਜ ਨਿਕਲਿਆ।
ਗੋਲੀ ਲੱਗਦੇ ਹੀ ਆਸਿਫ਼ ਸੜਕ ‘ਤੇ ਹੀ ਲਹੂ ਲੁਹਾਣ ਹੋ ਕੇ ਡਿੱਗ ਪਿਆ। ਗੋਲੀਆਂ ਦੇ ਚੱਲਣਨਾਲ ਉਥੇ ਅਫ਼ਰਾ ਤਫ਼ਰੀ ਮੱਚ ਗਈ। ਸ਼ਿਵਾਨੀ ਨੇ ਵੀ ਗੋਲੀਆਂਦੇ ਚੱਲਣ ਦੀ ਆਵਾਜ਼ ਸੁਣੀ ਸੀ, ਉਹ ਭੱਜ ਕੇ ਆਸਿਫ਼ ਦੇ ਕੋਲ ਪਹੁੰਚੀ। ਆਸਿਫ਼ ਦੀ ਹਾਲਤ ਦੇਖ ਕੇ ਉਸ ਦੀ ਹਾਲਤ ਪਾਗਲਾਂ ਵਰਗੀ ਹੋ ਗਈ।
ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਆ ਗਈ, ਉਹਨਾਂ ਨੇ ਤੁਰੰਤ ਆਸਿਫ਼ ਨੂੰਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਰੇਆਮ ਹੋਈ ਇਸ ਵਾਰਦਾਤ ਕਾਰਨ ਸਾਰੇ ਪਾਸੇ ਸਨਸਨੀ ਫ਼ੈਲ ਗਈ। ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਲੱਗਿਆ ਕਿ ਮ੍ਰਿਤਕ ਆਸਿਫ਼ ਉਰਫ਼ ਆਸ਼ੂ ਸ਼ਹਿਰ ਦੀ ਚਮਨ ਵਿਹਾਰ ਕਾਲੋਨੀ ਦਾ ਰਹਿਣ ਵਾਲਾਸੀ।ਉਸ ਦਾ ਸਬਮਰਸੀਬਲ ਦੇ ਇਲੈਕਟ੍ਰਿਕ ਪੈਨਲ ਬਣਾਉਣ ਦਾ ਵੱਡਾ ਕਾਰੋਬਾਰ ਸੀ।
ਆਸਿਫ਼ ਦੇ ਨਾਲ ਮੌਲ ਆਈ ਸ਼ਿਵਾਨੀ ਸ਼ਹਿਰ ਦੀ ਰਹਿਣ ਵਾਲੀ ਸੀ। ਦੋਵਾਂ ਵਿਚਕਾਰ ਦੋਸਤੀ ਸੀ। ਘਟਨਾ ਦੀ ਖਬਰ ਮਿਲਣ ਤੇ ਮ੍ਰਿਤਕ ਦੇ ਘਰ ਵਾਲੇ ਆ ਗੲੈ। ਉਹਨਾਂ ਕਿਹਾ ਕਿ ਆਸਿਫ਼ ਦੀ ਹੱਤਿਆ ਸ਼ਿਵਾਨੀ ਅਤੇ ਉਸਦੇ ਸਾਥੀਆਂ ਨੇ ਕੀਤੀ ਹੈ। ਸ਼ਿਵਾਨੀ ‘ਤੇ ਉਹਨਾਂ ਲੋਕਾਂ ਨੇ ਹੱਤਿਆ ਦਾ ਸਿੱਧਾ ਦੋਸ਼ ਲਗਾਇਆ ਸੀ ਕਿਉਂਕਿ ਆਸਿਫ਼ ਉਸ ਦੇ ਨਾਲ ਮੌਲ ਆਇਆ ਸੀ।
ਸ਼ਿਵਾਨੀ ਦੇ ਗੋਲੀ ਨਹੀਂ ਲੱਗੀ, ਜਦਕਿ ਉਹ ਡਰੀ ਸਹਿਮੀ ਸੀ। ਹਸਪਤਾਲ ਵਿਚ ਉਸ ਦਾ ਵੀ ਇਲਾਜ ਕੀਤਾ ਗਿਆ। ਉਸਦਾ ਕਹਿਣਾ ਸੀ ਕਿ ਆਸਿਫ਼ ਉਸ ਦਾ ਚੰਗਾ ਦੋਸਤ ਸੀ, ਉਹ ਉਸਦੀ ਹੱਤਿਆ ਕਿਉਂ ਕਰਵਾਉਂਦੀ? ਇਹ ਹੱਤਿਆ ਉਸ ਦੇ ਬੋਸ ਨੇ ਕਰਵਾਈ ਹੈ, ਕਿਉਂਕਿ ਉਸ ਨੂੰ ਇਹ ਦੋਸਤੀ ਪਸੰਦ ਨਹੀਂ ਸੀ।
ਪੁਲਿਸ ਨੇ ਸ਼ਿਵਾਨੀ, ਉਸ ਦੇ ਬੌਸ ਅਤੇ ਦੋ ਹੋਰ ਲੋਕਾਂ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਸੀ। ਹੱਤਿਆਕਾਂਡ ਦਾ ਖੁਲਾਸਾ ਕਰਨ ਦੇ ਲਈ ਐਸ. ਪੀ. ਸਿਟੀ ਦੇ ਨਿਰਦੇਸ਼ ਤੇ ਇੱਕ ਟੀਮ ਗਠਿਤ ਕੀਤੀ ਗਈ। ਪੁਲਿਸ ਨੇ ਮਾਲ ਦੇ ਬਾਹਰ ਲੱਗੇ ਕੈਮਰੇ ਦੀ ਰਿਕਾਰਡਿੰਗ ਚੈਕ ਕੀਤੀ ਤਾਂ ਉਸ ਵਿਚ ਘਟਨਾ ਕੈਦ ਸੀ। ਹਮਲਾਵਰ ਇੱਕ ਸਕੂਟੀ ਤੇ ਆਇਅ ਸੀ, ਜਿਸ ਵਿਚ ਪਿੱਛੇ ਬੈਠੇ ਵਿਅਕਤੀ ਨੇ ਗੋਲੀ ਮਾਰੀ ਸੀ ਪਰ ਉਹਨਾਂ ਦੇ ਚਿਹਰੇ ਸਪਸ਼ਟ ਨਹੀਂ ਸਨ। ਗੋਲੀ ਚੱਲਣ ਤੋਂ ਬਾਅਦ ਜਿਸ ਤਰ੍ਹਾਂ ਸ਼ਿਵਾਨੀ ਨੇ ਮੁੜ ਕੇ ਦੇਖਿਆ ਅਤੇ ਆਸਿਫ਼ ਨੂੰ ਬਚਾਉਣ ਲਈ ਦੌੜੀ, ਉਸ ਤੋਂ ਲੱਗਦਾ ਨਹੀਂ ਸੀ ਕਿ ਉਸਦੀ ਕੋਈ ਮਿਲੀ-ਭੁਗਤ ਸੀ। ਪੁਲਿਸ ਨੇ ਸ਼ਿਵਾਨੀ ਨੂੰ ਉਹ ਰਿਕਾਰਡਿੰਗ ਦਿਖਾਈ ਤਾਂ ਉਸ ਨੇ ਹਮਲਾਵਰ ਦੀ ਸਰੀਰਕ ਕੱਦ ਕਾਠੀ ਦੇਖ ਕੇ ਉਸਨੂੰ ਆਪਣਾ ਬੌਸ ਦੱਸਿਆ।
ਅਗਲੇ ਦਿਨ ਪੁਲਿਸ ਨੇ ਸ਼ਿਵਾਨੀ ਤੋਂ ਕਾਫ਼ੀ ਘੁੰਮ-ਫ਼ਿਰ ਕੇ ਜਾਂਚ ਕੀਤੀ। ਉਸ ਦੇ ਅਤੇ ਆਸਿਫ਼ ਦੇ ਮੋਬਾਇਲ ਦੀ ਕਾਲ ਡਿਟੇਲ ਕਰਵਾਈ ਪਰ ਕੋਈ ਸੁਰਾਗ ਨਾ ਮਿਲਿਆ। ਸ਼ਿਵਾਨੀ ਦਾ ਕਹਿਣਾ ਸੀ ਕਿ ਹੱਤਿਆ ਉਸ ਦੇ ਬੌਸ ਨੇ ਹੀ ਕੀਤੀ ਹੈ ਕਿਉਂਕਿ ਉਹ ਉਸ ਤੋਂ ਬੇਹੱਦ ਨਰਾਜ਼ ਸੀ। ਉਸ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੇ ਬੌਸ ਨੁੰ 2 ਵਾਰ ਫ਼ੋਨ ਮਿਲਾਇਆ ਸੀ ਪਰ ਉਸ ਨੇ ਕਾਲ ਰਿਸੀਵ ਨਹੀਂ ਕੀਤੀ ਸੀ, ਅਜਿਹਾ ਪਹਿਲੀ ਵਾਰ ਹੋਇਆ ਸੀ।
ਸ਼ਿਵਾਨੀ ਦੇ ਬੌਸ ਦਾ ਨਾਂ ਦਿਨੇਸ਼ ਸੀ ਅਤੇ ਉਹ ਸ਼ਹਿਰ ਨਾਲ ਲੱਗਦੇ ਚਿਪਿਆਨਾ ਦਾ ਰਹਿਣ ਵਾਲਾ ਸੀ। ਉਸ ਦਾ ਪ੍ਰਾਪਰਟੀ ਦਾ ਕਾਰੋਬਾਰ ਸੀ। ਉਸ ਦਾ ਆਫ਼ਿਸ ਇੱਕ ਇੰਸਟੀਚਿਊਟ ਦੇ ਕੋਲ ਸੀ। ਸ਼ਿਵਾਨੀ ਉਥੇ ਹੀ ਕੰਮ ਕਰਦੀ ਸੀ। ਪੁਲਿਸ ਨੇ ਦਿਨੇਸ਼ ਦੇ ਘਰ ਅਤੇ ਆਫ਼ਿਸ ਤੇ ਛਾਪਾ ਮਾਰਿਆ ਤਾਂ ਉਹ ਉਥੇ ਨਾ ਮਿਲਿਆ। ਉਹ ਪਰਿਵਾਰ ਸਮੇਤ ਫ਼ਰਾਰ ਹੋਗਿਆ ਸੀ। ਇਸ ਤੋਂ ਪੁਲਿਸ ਦਾ ਸ਼ੱਕ ਮਜ਼ਬੂਤ ਹੋ ਗਿਆ।
ਪੁਲਿਸ ਨੇ ਉਸ ਦੇ ਨੰਬਰ ਦੀ ਕਾਲ ਡਿਟੇਲਸ ਅਤੇ ਲੁਕੇਸ਼ਨ ਕ+ਵਾਈ ਤਾਂ ਪਤਾ ਲੱਗਿਆ ਕਿ ਵਾਰਦਾਤ ਦੇ ਵਕਤ ਉਸ ਦੇ ਫ਼ੋਨ ਦੀ ਲੁਕੇਸ਼ਨ ਆਫ਼ਿਸ ਦੀ ਹੀ ਸੀ। ਇਸ ਦਾ ਮਤਲਬ ਉਸ ਨੇ ਇਹ ਵਾਰਦਾਤ ਬਦਮਾਸ਼ਾਂ ਤੋਂ ਕਰਵਾਈ ਸੀ ਜਾਂ ਫ਼ਿਰ ਜਾਣ ਬੁੱਝ ਕੇ ਆਪਣਾ ਮੋਬਾਇਲ ਫ਼ੋਨ ਆਫ਼ਿਸ ਵਿਚ ਛੱਡ ਦਿੱਤਾ ਸੀ, ਕਿਉਂਕਿ ਸ਼ਿਵਾਨੀ ਉਸੇ ‘ਤੇ ਹੱਤਿਆ ਦਾ ਦੋਸ਼ ਲਗਾ ਰਹੀ ਸੀ। ਸ਼ਾਇਦ ਇਯ ਕਰਕੇ ਉਸ ਨੇ ਸ਼ਿਵਾਨੀ ਦਾ ਫ਼ੋਨ ਰਿਸੀਵ ਨਹੀਂ ਕੀਤਾ ਸੀ।
ਦਿਨੇਸ਼ ਦੇ ਕੋਲ ਕੰਮ ਕਰਨ ਵਾਲੇ ਦੋਵੇਂ ਲੜਕਿਆਂ ਲੱਕੀ ਅਤੇ ਰਾਜੀਵ ਦੇ ਮੋਬਾਇਲ ਫ਼ੋਨ ਦੀ ਲੁਕੇਸ਼ਨ ਤੋਂ ਪਤਾ ਲੱਗਿਆ ਕਿ ਉਹ ਗੌੜ ਮੌਲ ਦੇ ਨੇੜੇ ਸਨ। ਇਸ ਤੋਂ ਸਪਸ਼ਟ ਹੋ ਗਿਆ ਕਿ ਆਸਿਫ਼ ਦੀ ਹੱਤਿਆ ਵਿਚ ਦਿਨੇਸ਼ ਦਾ ਹੀ ਹੱਥ ਹੈ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਸ਼ਿਵਾਨੀ ਨੂੰ ਘਰ ਜਾਣ ਦਿੱਤਾ ਪਰ ਉਸਨੂੰ ਸ਼ਹਿਰ ਛੱਡ ਕੇ ਜਾਣ ਤੋਂ ਇਨਕਾਰ ਕੀਤਾ। ਪੁਲਿਸ ਨੇਉਸ ਦੇ ਨੰਬਰ ਨੂੰ ਵੀ ਸਰਵਿਲਾਂਯ ਤੇ ਲਗਾ ਦਿੱਤਾ ਸੀ।
ਪੁਲਿਸ ਨੇ ਮੁਖਬਰ ਸਰਗਰਮ ਕਰ ਦਿੱਤੇ ਤਾਂ 8 ਅਗਸਤ ਦੀ ਰਾਤ ਪੁਲਿਸ ਨੇ ਦਿਨੇਸ਼ ਨੂੰ ਇੱਕ ਸਾਥੀ ਸਮੇਤ ਗਾਜੀਆਬਾਦ ਦੇ ਲਾਲਕੂਆ ਤੋਂ ਰਾਤੀ ਸਾਢੇ 12 ਵਜੇ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੇ ਨਾਲ ਪਕੜਿਆ ਗਿਆ ਲੜਕਾ ਲੱਕੀ ਸੀ। ਤਲਾਸ਼ੀ ਵਿਚ ਉਹਨਾਂ ਕੋਲੋਂ ਇੱਕ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਆਸਿਫ਼ ਦੀ ਹੱਤਿਆ ਦੀ ਕਹਾਣੀ ਸਾਹਮਣੇ ਆ ਗਈ।
ਦਰਅਸਲ ਆਸਿਫ਼ ਅਤੇ ਸ਼ਿਵਾਨੀ ਦੀ ਦੋਸਤੀ ਬਹੁਤ ਗਹਿਰੀ ਸੀ। ਉਹ ਸ਼ਿਵਾਨੀ ਦੇ ਘਰ ਆਉਂਦਾ-ਜਾਂਦਾ ਸੀ। ਦੋਵਾਂ ਦੀ ਜਾਣ-ਪਛਾਣ ਅਤੇ ਆਪਣੇਪਣ ਦਾ ਇਹ ਰਿਸ਼ਤਾ ਉਹਨਾਂ ਦੇ ਘਰ ਵਾਲਿਆਂ ਤੋਂ ਨਹੀਂ ਲੁਕਿਆ ਸੀ। ਆਸਿਫ਼ ਇੱਕ ਤਰ੍ਹਾਂ ਨਾਲ ਸ਼ਿਵਾਨੀ ਦੇ ਘਰ ਦੇ ਮੈਂਬਰ ਵਰਗਾ ਸੀ। ਇਸ ਕਰਕੇ ਉਹਨਾਂ ਦੇ ਰਿਸ਼ਤੇ ਨੂੰ ਕੋਈ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਦਾ ਸੀ। ਕਰੀਬ 2 ਸਾਲ ਪਹਿਲਾਂ ਸ਼ਿਵਾਨੀ ਨੇ ਦਿਨੇਸ਼ ਦੇ ਆਫ਼ਿਸ ਵਿਚ ਨੌਕਰੀ ਕਰ ਲਈ। ਸ਼ਿਵਾਨੀ ਖੂਬਸੂਰਤ ਅਤੇ ਸਮਝਦਾਰ ਲੜਕੀ ਸੀ। ਉਸ ਨੇ ਬਹੁਤ ਜਲਦੀ ਦਿਨੇਸ਼ ਦੇ ਆਫ਼ਿਸ ਦਾ ਸਾਰਾ ਕੰਮ ਸੰਭਾਲ ਲਿਆ। ਭਰੋਸਾ ਹੋਇਆ ਤਾਂ ਉਹ ਅਕਾਊਂਟ ਦਾ ਕੰਮ ਵੀ ਦੇਖਣ ਲੱਗੀ। ਵਕਤ ਦੇ ਨਾਲ ਦਿਨੇਸ਼ ਉਸ ਵੱਲ ਆਕਰਸ਼ਿਤ ਹੋਣ ਲੱਗਿਆ। ਉਹ ਮਨ ਹੀ ਮਨ ਵਿਚ ਸ਼ਿਵਾਨੀ ਨੂੰ ਪਿਆਰ ਕਰਨ ਲੱਗਿਆ ਪਰ ਉਸ ਅਤੇ ਸ਼ਿਵਾਨੀ ਦੀ ਉਮਰ ਵਿਚ ਕਾਫ਼ੀ ਫ਼ਾਸਲਾ ਸੀ।
ਦਿਨੇਸ਼ ਵਿਆਹਿਆ ਸੀ, ਇਸ ਦੇ ਬਾਵਜੂਦ ਉਸ ਦਿਲ ਤੋਂ ਹਾਰ ਗਿਆ। ਇਹ ਗੱਲ ਅਲੱਗ ਸੀ ਕਿ ਸ਼ਿਵਾਨੀ ਉਸ ਦੀ ਚਾਹਤ ਤੋਂ ਬੇਖਬਰ ਸੀ, ਕਿਉਂਕਿ ਦਿਨੇਸ਼ ਸ਼ਿਵਾਨੀ ਨੂੰ ਚਾਹੁਣ ਲੱਗਾ ਸੀ। ਇਸ ਕਰਕੇ ਉਸ ਦਾ ਖਾਸ ਖਿਆਲ ਰੱਖਦਾ। ਸ਼ਿਵਾਨੀ ਸਭ ਸਮਝਦੀ ਸੀ।
ਦਿਨੇਸ਼ ਨੂੰ ਪਤਾ ਨਹੀਂ ਸੀਕਿ ਸ਼ਿਵਾਨ ਦੀ ਆਸਿਫ਼ ਨਾਲ ਦੋਸਤੀ ਹੈ। ਇਹ ਰਾਜ਼ ਉਸ ਵਕਤ ਖੁੱਲ੍ਹਿਆ, ਜਦੋਂ ਉਹ ਸ਼ਿਵਾਨੀ ਦੇ ਆਫ਼ਿਸ ਵੀ ਆਉਣ ਲੱਗਿਆ। ਉਸ ਦਾ ਆਉਣਾ-ਜਾਣਾ ਵਧਿਆ ਤਾਂ ਦਿਨੇਸ਼ ਦਾ ਧਿਆਨ ਉਸ ਵੱਲ ਗਿਆ। ਉਸਨੂੰ ਚੰਗਾਨਾ ਲੱਗਾ। ਵਕਤ ਦੇ ਨਾਲ ਆਸਿਫ਼ ਦਾ ਆਉਣਾ-ਜਾਣਾ ਵਧਿਆ ਤਾਂ ਦਿਨੇਸ਼ ਨੂੰ ਸ਼ੱਕ ਹੋਇਆ, ਤਾਂ ਉਸ ਨੇ ਇੱਕ ਦਿਨ ਸ਼ਿਵਾਨੀ ਨੂੰ ਪੁੱਛਿਆ ਕਿ ਇਹ ਲੜਕਾ ਕੌਣ ਹੈ। ਸ਼ਿਵਾਨੀ ਨੇ ਦੱਸ ਦਿੱਤਾ ਕਿ ਇਹ ਮੇਰਾ ਬਹੁਤ ਚੰਗਾ ਦੋਸਤ ਹੈ। ਉਹ ਖਾਮੋਸ਼ ਹੋ ਗਿਆ। ਸ਼ਿਵਾਨੀ ਨੇ ਦਿਨੇਸ਼ ਦੀ ਇਯ ਗੱਲ ਨੂੰ ਆਮ ਤਰੀਕੇ ਨਾਲ ਲਿਆ, ਜਦਕਿ ਉਸ ਦੇ ਦਿਮਾਗ ਵਿਚ ਸ਼ਿਵਾਨੀ ਅਤੇ ਆਸਿਫ਼ ਦੇ ਰਿਸ਼ਤਿਆਂ ਨੂੰ ਲੈ ਕੇ ਉਥਲ-ਪੁਥਲ ਮੱਚੀ ਸੀ। ਸ਼ਿਵਾਨੀ ਨੂੰ ਲੈ ਕੇ ਉਸ ਨੇ ਜੋ ਸੁਪਨਾ ਦੇਖਿਆ ਸੀ, ਉਸਨੂੰ ਬਿਖਰਦੇ ਨਜ਼ਰ ਆ ਰਹੇ ਸਨ।
ਦਿਨੇਸ਼ ਦੇ ਆਫ਼ਿਸ ਵਿਚ ਰਾਜੀਵ ਅਤੇ ਲੱਕੀ ਵੀ ਕੰਮ ਕਰਦੇ ਸਨ। ਲੱਕੀ ਗਾਜੀਆਬਾਦ ਦੇ ਹੀ ਦੁਹਾਈ ਪਿੰਡ ਦਾ ਰਹਿਣ ਵਾਲਾ ਸੀ, ਜਦਕਿ ਰਾਜੀਵ ਦਿੱਲੀ ਦੇ ਵਜੀਰਾਬਾਦ ਦਾ ਰਹਿਣ ਵਾਲਾ ਸੀ। ਇਹ ਦੋਵੇਂ ਹੀ ਦਿਨੇਸ਼ ਦੇ ਵਿਸ਼ਵਾਸਪਾਤਰ ਸਨ। ਦਿਨੇਸ਼ ਨੇ ਦੋਵਾਂ ਨੂੰ ਸ਼ਿਵਾਨੀ ਦੀ ਨਿਗਰਾਨੀ ਤੇ ਲਗਾ ਦਿੱਤਾ। ਉਹਨਾਂ ਨੇ ਦਿਨੇਸ਼ ਨੂੰ ਦੱਸਿਆ ਕਿ ਸ਼ਿਵਾਨੀ ਆਸਿਫ਼ ਦੇ ਨਾਲ ਅਕਸਰ ਘੁੰਮਦੀ ਹੈ।
ਇੱਕ ਸਾਲ ਪਹਿਲਾਂ ਦੀ ਗੱਲ ਹੈ। ਸ਼ਿਵਾਨੀ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸਦੀ ਤੇਰਵੀਂ ਤੇ ਦਿਨੇਸ਼ ਉਸ ਦੇ ਘਰ ਗਿਆ ਤਾਂ ਉਸ ਨੇ ਆਸਿਫ਼ ਨੂੰ ਉਥੇ ਦੇਖਿਆ। ਉਹ ਉਥੇ ਸ਼ਿਵਾਨੀ ਦੇ ਘਰ ਦੇ ਮੈਂਬਰ ਵਾਂਗ ਕੰਮ ਕਰ ਰਿਹਾ ਸੀ। ਹੁਣ ਉਸ ਦਾ ਸਬਰ ਜਵਾਬ ਦੇ ਗਿਆ। ਇੱਕ ਦਿਨ ਉਸ ਨੇ ਸ਼ਿਵਾਨੀ ਨੂੰ ਕਿਹਾ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ।
ਮੈਂ ਚਾਹੁੰਦਾ ਹਾਂ ਕਿ ਤੁਸੀਂ ਆਸਿਫ਼ ਦਾ ਸਾਥ ਛੱਡ ਦਿਓ। ਪਰ ਦੋਸਤੀ ਵਿਚ ਕੀ ਬੁਰਾਈ ਹੈ? ਦਿਨੇਸ਼ ਨੇ ਸਮਝਾਇਆ ਕਿ ਸ਼ਿਵਾਨੀ ਮੈਂ ਤੁਹਾਡਾ ਬਿਹਤਰ ਭਵਿੱਖ ਚਾਹੁੰਦਾ ਹਾਂ। ਮੈਂ ਉਸ ਬਾਰੇ ਪਤਾ ਕੀਤਾ ਹੈ, ਉਹ ਚੰਗਾ ਲੜਕਾ ਨਹੀਂ ਹੈ। ਉਸ ਦੇ ਚੱਕਰ ਵਿਚ ਤੁਸੀਂ ਕਿਸੇ ਮੁਸੀਬਤ ਵਿਚ ਫ਼ਸ ਜਾਓਗੇ ਅਤੇ ਉਹ ਦੂਜੇ ਮਜ਼ਹਬ ਦਾ ਵੀ ਹੈ।
ਸ਼ਿਵਾਨੀ ਨਾ ਮੰਨੀਤਾਂ ਦਿਨੇਸ਼ ਨੂੰ ਬਹੁਤ ਬੁਰਾ ਲੱਗਿਆ। ਦਿਨੇਸ਼ ਖਾਮੋਸ਼ ਹੋ ਗਿਆ। ਇਹ ਗੱਲ ਵੱਰੀ ਸੀ ਕਿ ਸ਼ਿਵਾਨੀ ਦੀਆਂ ਗੱਲਾਂ ਉਸ ਦੇ ਦਿਲ ਨੂੰ ਲੱਗ ਗਈਆਂ ਸਨ। ਸ਼ਿਵਾਨੀ ਤਾਂ ਇਹ ਗੱਲਾਂ ਭੁੱਲ ਗਈ ਪਰ ਦਿਨੇਸ਼ ਨਾ ਭੁੱਲਿਆ। ਉਸ ਨੇ ਸ਼ਿਵਾਨੀ ਨੂੰ ਕਹਿ ਵੀ ਦਿੱਤਾ ਕਿ ਆਸਿਫ਼ ਹੁਣ ਉਸ ਨੂੰ ਮਿਲਣ ਲਈ ਆਫ਼ਿਸ ਨਹੀਂ ਆਵੇਗਾ।
ਆਸਿਫ਼ ਦਿਨੇਸ਼ ਦੇ ਦਫ਼ਤਰ ਤਾਂ ਨਾ ਆਉਂਦਾ ਪਰ ਬਾਹਰ ਮਿਲਦਾ ਰਹਿੰਦਾ। ਇਸ ਤੋਂ ਦਿਨੇਸ਼ ਚਿੜ ਗਿਆ। ਇੱਕ ਦਿਨ ਉਸ ਨੇ ਸ਼ਿਵਾਨੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ਸ਼ਿਵਾਨੀ ਆਸਿਫ਼ ਤੋਂ ਦੂਰ ਹੋ ਜਾਓ, ਵਰਨਾ ਮੇਰੇ ਹੱਥੋਂ ਉਸ ਦਾ ਬੁਰਾ ਹੋ ਜਾਵੇਗਾ।
ਦਿਨੇਸ਼ ਬਦਮਾਸ਼ ਕਿਸਮ ਦਾ ਵਿਅਕਤੀ ਸੀ। ਸ਼ਿਵਾਨੀ ਜਾਣਦੀ ਸੀ ਕਿ ਉਹ ਕੁਝ ਵੀ ਕਰ ਸਕਦਾ ਹੈ। ਉਸ ਦੀ ਚਿਤਾਵਨੀ ਤੋਂਡਰ ਕੇ ਸ਼ਿਵਾਨੀ ਨੇ ਵਾਅਦਾ ਕੀਤਾ ਕਿ ਠੀਕ ਹੈ, ਮੈਂ ਉਸ ਤੋਂ ਦੂਰ ਰਹਾਂਗੀ।
ਕੁਝ ਦਿਨ ਤਾਂ ਮਿਲਣਾ-ਜੁਲਣਾ ਬੰਦ ਰਿਹਾ ਫ਼ਿਰ ਸਿਲਸਿਲਾ ਆਰੰਭ ਹੋ ਗਿਆ। ਦਿਨੇਸ਼ ਕਿਸੇ ਵੀ ਕੀਮਤ ਤੇ ਸ਼ਿਵਾਨੀ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਇਸ ਕਾਰਨ ਆਸਿਫ਼ ਉਸ ਲਈ ਰੋੜਾ ਸੀ। ਕਈ ਦਿਨਾਂ ਦੀ ਦਿਮਾਗੀ ਉਥਲ-ਪੁਥਲ ਤੋਂ ਬਾਅਦ ਦਿਨੇਸ਼ ਨੇ ਸਤੰਬਰ ਮਹੀਨੇ ਆਸਿਫ਼ ਨੂੰ ਹੀ ਰਸਤੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ। ਇਸ ਲਈ ਉਸ ਨੇ ਰਾਜੀਵ ਅਤੇ ਲੱਕੀ ਨੂੰ ਵੀ ਸ਼ਾਮਲ ਕਰ ਲਿਆ। ਇਸ ਤੋਂ ਬਾਅਦ ਹੱਤਿਆ ਦੇ ਲਈ ਉਸ ਨੇ ਇੱਕ ਨਜਾਇਜ਼ ਪਿਸਟਲ ਖਰੀਦੀ।
4 ਅਗਸਤ ਦੀ ਸ਼ਾਮ ਸ਼ਿਵਾਨੀ ਆਫ਼ਿਸ ਤੋਂ ਵਕਤ ਤੋਂ ਪਹਿਲਾਂ ਨਿਕਲ ਗਈ। ਇਸ ਤੋਂ ਦਿਨੇਸ਼ ਨੂੰ ਲੱਗਿਆ ਕਿ ਅੱਜ ਉਹ ਆਸਿਫ਼ ਨੂੰ ਮਿਲਣ ਜਾ ਰਹੀ ਹੈ। ਉਸ ਨੇ ਰਾਜੀਵ ਨੂੰ ਉਸ ਦੇ ਪਿੱਛੇ ਭੇਜ ਦਿੱਤਾ। ਸ਼ਿਵਾਨੀ ਗੌੜ ਮੌਲ ਵਿਚ ਆਸਿਫ਼ ਨੂੰ ਮਿਲਣ ਗਈ। ਇਹ ਗੱਲ ਰਾਜੀਵ ਨੇ ਦਿਨੇਸ਼ ਨੂੰ ਦੱਸ ਦਿੱਤੀ।
ਦਿਨੇਸ਼ ਨੇ ਲੱਕੀ ਨੂੰ ਨਾਲ ਚੱਲਣ ਲਈ ਕਿਹਾ। ਪੁਲਿਸ ਨੂੰ ਸ਼ੱਕ ਨਾ ਹੋਵੇ, ਇਯ ਕਰਕੇ ਉਸ ਨੇ ਸਬੂਤ ਦੇ ਤੌਰ ਤੇ ਆਪਣਾ ਮੋਬਾਇਲ ਫ਼ੋਨ ਆਫ਼ਿਸ ਵਿਚ ਹੀ ਛੱਡ ਦਿੱਤਾ। ਉਹ ਲੱਕੀ ਨਾਲ ਸਕੂਟੀ ਤੇ ਗੌੜ ਮੌਲ ਪਹੁੰਚਿਆ। ਥੋੜ੍ਹੀ ਦੂਰ ਖੜ੍ਹੇ ਹੋ ਕੇ ਦੋਵੇਂ ਆਸਿਫ਼ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ।
ਆਸਿਫ਼ ਬਾਹਰ ਨਿਕਲਿਆ ਤਾਂ ਰਾਜੀਵ ਨੇ ਫ਼ੋਨ ਕਰਕੇ ਦੱਸ ਦਿੱਤਾ। ਇਸ ਤੋਂ ਬਾਅਦ ਦਿਨੇਸ਼ ਨੇ ਸਕੂਟੀ ਤੇ ਜਾ ਕੇ ਆਸਿਫ਼ ਨੂੰ ਗੋਲੀ ਮਾਰ ਦਿੱਤੀ ਅਤੇ ਉਥੋਂ ਦੌੜ ਗਿਆ। ਅਗਲੇ ਦਿਨ ਅਖਬਾਰਾਂ ਵਿਚ ਦਿਨੇਸ਼ ਨੇ ਪੜ੍ਹਿਆ ਕਿ ਸ਼ਿਵਾਨੀ ਨੇ ਉਸ ਦੇ ਖਿਲਾਫ਼ ਬਿਆਨ ਦਿੱਤਾ ਹੈ ਤਾਂ ਉਹ ਜੈਪੁਰ ਦੌੜ ਗਿਆ। ਮਾਮਲਾ ਥੋੜ੍ਹਾ ਸ਼ਾਂਤ ਹੋਇਆ ਤਾਂ ਉਹ ਵਾਪਸ ਆ ਕੇ ਲੱਕੀ ਨੂੰ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਪਕੜ ਲਿਆ।