ਕੇਂਦਰੀ ਸੈਕੰਡਰੀ ਸਿੱਖਿਆ ਬੋਰਡ(ਸੀ.ਬੀ.ਐੱਸ.ਈ.) ਦੀ 10ਵੀਂ ਹਿਸਾਬ ਅਤੇ 12ਵੀਂ ਜਮਾਤ ਦੀ ਅਰਥਸ਼ਾਸਤਰ ਦੀ ਪ੍ਰੀਖਿਆ ਦੀ ਦੋਬਾਰਾ ਜਾਂਚ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਪੇਪਰ ਦੋਬਾਰਾ ਕਦੋਂ ਹੋਣਗੇ। ਇਨ੍ਹਾਂ ਜਮਾਤਾਂ ਦੇ ਇਹ ਪੇਪਰ ਲੀਕ ਹੋਣ ਦੀ ਖਬਰ ਹੈ। ਇਸ ਲਈ ਬੋਰਡ ਨੇ ਇਨ੍ਹਾਂ ਵਿਸ਼ਿਆਂ ਦੀ ਮੁੜ ਤੋਂ ਪ੍ਰੀਖਿਆ ਲੈਣ ਦਾ ਨੋਟਿਸ ਜਾਰੀ ਕੀਤਾ ਹੈ। ਹਫਤੇ ਭਰ ਵਿਚ ਇਨ੍ਹਾਂ ਵਿਸ਼ਿਆਂ ਦੇ ਇਮਤਿਹਾਨਾਂ ਦੀ ਨਵੀਂ ਤਾਰੀਖ ਦਾ ਐਲਾਨ ਹੋ ਸਕਦਾ ਹੈ।