ਗੋਰਖਪੁਰ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਰਾਮਨੌਮੀ ਦੇ ਮੌਕੇ ‘ਤੇ ਗੋਰਖਪੁਰ ਮੰਦਰ ਪਹੁੰਚੇ। ਇਥੇ ਉਨ੍ਹਾਂ ਨੇ ਕੰਨਿਆਵਾਂ ਦੇ ਪੈਰ ਧੋ ਕੇ ਉਨ੍ਹਾਂ ਦਾ ਪੂਜਨ ਕੀਤਾ, ਨਾਲ ਹੀ ਉਨ੍ਹਾਂ ਨੇ ਕੰਨਿਆਵਾਂ ਅਤੇ ਬਟੁਕਾਂ ਨੂੰ ਭੋਜਨ ਕਰਵਾਇਆ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਕੰਨਿਆਵਾਂ ਨੂੰ ਦਕਸ਼ਣਾ ਅਤੇ ਕੱਪੜੇ ਦੇ ਕੇ ਆਸ਼ੀਰਵਾਦ ਲਿਆ। ਇਸ ਵਾਰ ਮੰਦਰ ‘ਚ ਕੰਨਿਆ ਪੂਜਨ ਦੇ ਸਮੇਂ ਯੋਗੀ ਨਾਲ ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਵੀ ਮੌਜ਼ੂਦ ਰਹੇ।
ਗੋਰਖਪੁਰ ਸਥਿਤ ਗੋਰਖਨਾਥ ਮੰਦਰ ‘ਚ ਆਯੋਜਿਤ ਇਸ ਕੰਨਿਆ ਭੋਜ ਪ੍ਰੋਗਰਾਮ ‘ਚ ਸੈਕੜੇ ਹੀ ਗਿਣਤੀ ‘ਚ ਕੰਨਿਆਵਾਂ ਨੂੰ ਸੱਦਾ ਦਿੱਤਾ ਗਿਆ ਸੀ। ਯੋਗੀ ਆਦਿਤਿਆਨਾਥ ਨੇ ਇਸ ਦੀ ਸ਼ੁਰੂਆਤ ਕੰਨਿਆਵਾਂ ਦੇ ਪੂਜਨ ਨਾਲ ਕੀਤੀ। ਇਕ-ਇਕ ਕੰਨਿਆ ਦੇ ਚਰਨਾ ‘ਤੇ ਫੁੱਲ ਚੜਾ ਕੇ ਉਨ੍ਹਾਂ ਦੀ ਪੂਜਨ ਕਰਨ ਤੋਂ ਬਾਅਦ ਯੋਗੀ ਨੇ ਕੱਪੜੇ ਦਾਨ ਕੀਤੇ।
ਮੰਦਰ ‘ਚ ਸੀ.ਐੈੱਮ. ਯੋਗੀ ਵੱਲੋਂ ਪੂਜਾ ਅਤੇ ਭੋਜਨ ਕਰਨ ਤੋਂ ਬਾਅਦ ਕੰਨਿਆ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਮੰਦਰ ‘ਚ ਕੰਨਿਆ ਪੂਜਨ ‘ਚ ਸ਼ਾਮਲ ਹੋਣ ਲਈ ਆ ਰਹੀਆਂ ਹਨ। ਇਸ ਵਾਰ ਸੀ.ਐੈੱਮ. ਯੋਗੀ ਨੇ ਉਨ੍ਹਾਂ ਦਾ ਪੂਜਨ ਕੀਤਾ ਹੈ।