ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਦਿੱਲੀ ‘ਚ ਡੌਰਸਟੈਪ ਡਲਿਵਰੀ ਨੂੰ ਲੈ ਕੇ ਦਿੱਲੀ ਸਰਕਾਰ ਕਾਫੀ ਗੰਭੀਰ ਸੀ। ਕਾਫੀ ਉਮੀਦਾਂ ਨਾਲ ਦਿੱਲੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਦਿੱਲੀ ਦੇ ਉਪਰਾਜਪਾਲ ਨੂੰ ਭੇਜਿਆ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਨੇ ਟਵੀਟ ਕੀਤਾ ਹੈ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਸਾਡੇ ਮਾਣਯੋਗ ਉਪ ਰਾਜਪਾਲ ਨੇ ਡੌਰਸਟੈਪ ਡਲਿਵਰੀ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਇਹ ਦੁੱਖ ਵਾਲੀ ਗੱਲ ਹੈ ਕਿ ਸਾਡੇ ਮਾਣਯੋਗ ਉਪਰਾਜਪਾਲ ਨੇ ਡੌਰਸਟੈਪ ਡਲਿਵਰੀ ਆਫ ਰਾਸ਼ਨ ਸਕੀਮ ਨੂੰ ਅਸਵੀਕਾਰ ਕੀਤਾ ਹੈ। ਇਸ ਗੱਲ ਦਾ ਦੁੱਖ ਹੈ ਕਿ ਇੰਨੇ ਜ਼ਰੂਰੀ ਪ੍ਰਪੋਜ਼ਲ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਹੈ।