ਚਿਕਮੰਗਲੂਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸ੍ਰੀਨਗੇਰੀ ਸ਼ਾਰਦਾ ਪੀਠ ‘ਚ ਦਰਸ਼ਨਾਂ ਲਈ ਪੁੱਜੇ। ਇਸ ਦੌਰਾਨ ਉਹ ਪਾਰੰਪਿਕ ਧੋਤੀ ਪਹਿਣੇ ਨਜ਼ਰ ਆਏ। ਪੀਠ ‘ਚ ਦਰਸ਼ਨਾਂ ਦੇ ਬਾਅਦ ਉਹ ਉੱਲਾਹ ਦੇ ਦਰਗਾਹ ਵੀ ਗਏ। ਇਸ ਤੋਂ ਪਹਿਲੇ ਮੰਗਲਵਾਰ ਨੂੰ ਉਨ੍ਹਾਂ ਨੇ ਮੈਂਗਲੋਰ ‘ਚ ਰੋਜ਼ਾਰਿਯੋ ਚਰਚ ਦਾ ਵੀ ਦੌਰਾ ਕੀਤਾ। ਰਾਹੁਲ ਜਨ ਆਸ਼ੀਰਵਾਦ ਯਾਤਰਾ ਤਹਿਤ ਦੋ ਦਿਨਾਂ ਦੇ ਰਾਜ ਦੇ ਦੌਰੇ ‘ਤੇ ਹਨ। ਮੰਗਲਵਾਰ ਨੂੰ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਸਰਕਾਰ ‘ਤੇ ਹਿੰਸਾ ਫੈਲਾਉਣ, ਪੈਸੇ ਦੀ ਵਰਤੋਂ ਕਰਕੇ ਸਰਕਾਰ ਬਣਾਉਣ ਅਤੇ ਸੱਤਾ ਦੀ ਖਾਤਰ ਦੇਸ਼ ਨੂੰ ਵੰਡਣ ਦੇ ਦੋਸ਼ ਲਗਾਏ।
ਕਰਨਾਟਕ ਦੀ ਅਗਲੀ ਵਿਧਾਨਸਭਾ ਚੋਣਾਂ ਦੇ ਸਿਲਸਿਲੇ ‘ਚ ਆਪਣੇ ਪ੍ਰਚਾਰ ਅਭਿਆਨ ਦੇ ਤੀਜੇ ਪੜਾਅ ‘ਚ ਰਾਹੁਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਉਨ੍ਹਾਂ ‘ਤੇ ਦੋਸ਼ ਲਗਾਇਆ ਕਿ ਦੇਸ਼ ਦੀ ਤਰੱਕੀ ਦਾ ਸਿਹਰਾ ਲੈ ਕੇ ਉਹ ਆਮ ਆਦਮੀ ਦਾ ‘ਅਪਮਾਨ’ ਕਰ ਰਹੇ ਹਨ। ਭਾਜਪਾ ਦੇ ਪ੍ਰਭਾਵ ਵਾਲੇ ਮੰਨੇ ਜਾਣ ਵਾਲੇ ਤੱਟੀ ਉਡੱਪੀ ਅਤੇ ਦੱਖਣੀ ਕੰਨ੍ਹੜ ਜ਼ਿਲਿਆਂ ‘ਚ ਜਨਸਭਾਵਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਸੱਤਾ ਲਈ ਕੁਝ ਵੀ ਕਰਨਗੇ। ਮੋਦੀ ਜੀ ਆਉਣਗੇ ਅਤੇ ਵਾਰ-ਵਾਰ ਝੂਠ ਬੋਲਣਗੇ।