ਨਵੀਂ ਦਿੱਲੀ— ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਦੀ ਮੌਜੂਦਗੀ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਦਰਮਿਆਨ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅਤੇ ਥੋੜ੍ਹੀ ਦੇਰ ‘ਚ ਹੀ ਵਿਰੋਧੀ ਧਿਰ ਦੇ ਚਾਰ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਬਾਹਰ ਕੱਢ ਦਿੱਤਾ ਗਿਆ। ਲਾਭ ਦੇ ਅਹੁਦੇ ਦੇ ਮਾਮਲੇ ‘ਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਵੀ ਸਦਨ ‘ਚ ਉਨ੍ਹਾਂ ਦੀ (ਕੈਲਾਸ਼ ਗਹਿਲੋਤ ਦੀ) ਮੌਜੂਦਗੀ ਦਾ ਵਿਰੋਧੀ ਧਿਰ ਵਿਰੋਧ ਕਰ ਰਿਹਾ ਸੀ। ਸਦਨ ਦੀ ਕਾਰਵਾਈ ‘ਚ ਗਹਿਲੋਤ ਦੀ ਮੌਜੂਦਗੀ ਦਾ ਵਿਰੋਧ ਕਰਨ ਆਸਾਨ ਦੇ ਸਾਹਮਣੇ ਪੁੱਜੇ ਸਾਰੇ ਚਾਰ ਵਿਧਾਇਕਾਂ ਨੂੰ ਮਾਰਸ਼ਲਾਂ ਰਾਹੀਂ ਬਾਹਰ ਕੱਢ ਦਿੱਤਾ ਗਿਆ।
ਉੱਪ ਰਾਜਪਾਲ ਅਨਿਲ ਬੈਜਲ ਦੇ ਸਵਾਗਤ ਤੋਂ ਬਾਅਦ ਸ਼ੁਰੂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਅਤੇ ਤਿੰਨ ਹੋਰ ਭਾਜਪਾ ਵਿਧਾਇਕਾਂ ਓ.ਪੀ. ਸ਼ਰਮਾ ਮਨਜਿੰਦਰ ਸਿੰਘ ਸਿਰਸਾ ਅਤੇ ਜਗਦੀਸ਼ ਪ੍ਰਧਾਨ ਨੇ ਕਿਹਾ ਕਿ ਸਿਰਫ ਨਵੇਂ ਚੁਣੇ ਮੈਂਬਰਾਂ ਨੂੰ ਹੀ ਸਭਾ ‘ਚ ਆਉਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਪ੍ਰਧਾਨ ਰਾਮ ਵਿਲਾਸ ਗੋਇਲ ਨੇ ਵਿਧਾਇਕਾਂ ਨੂੰ ਮਾਰਸ਼ਲਾਂ ਵੱਲੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ।
ਗੁਪਤਾ ਨੇ ਕਿਹਾ ਕਿ ਅਸਲ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਗਿਆ, ਜਦੋਂ ਕਿ ਇਕ ਅਯੋਗ ਵਿਧਾਇਕ ਜੋ ਕਿ ਇਕ ਮੰਤਰੀ ਹੈ, ਉਹ ਬਜਟ ਸੈਸ਼ਨ ‘ਚ ਹਾਜ਼ਰ ਹਨ।” ਉਨ੍ਹਾਂ ਨੇ ਕਿਹਾ,”ਗਹਿਲੋਤ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਵੀ ਸਦਨ ‘ਚ ਬੈਠਣ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ? ਅਸੀਂ ਸਿਰਫ ਇੰਨੀ ਮੰਗ ਕਰ ਰਹੇ ਸੀ ਕਿ ਅਯੋਗ ਠਹਿਰਾਏ ਮੈਂਬਰਾਂ ਨੂੰ ਸਦਨ ਦੇ ਅੰਦਰ ਆਉਣ ਦੀ ਮਨਜ਼ੂਰੀ ਨਾ ਹੋਵੇ ਪਰ ਸਾਨੂੰ ਹੀ ਮਾਰਸ਼ਲਾਂ ਰਾਹੀਂ ਬਾਹਰ ਕੱਢ ਦਿੱਤਾ ਗਿਆ।” ਲਾਭ ਦੇ ਅਹੁਦੇ ਦੇ ਮਾਮਲੇ ‘ਚ ਚੋਣ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਨੇ ਆਵਾਜਾਈ ਮੰਤਰੀ ਸਮੇਤ ‘ਆਪ’ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਸੀ।