ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਵਿਚ ਅੱਜ ਇੱਕ ਅਹਿਮ ਬਿੱਲ ਪਾਸ ਕੀਤਾ ਗਿਆ| ਸੂਬੇ ਵਿਚ ਔਰਤਾਂ ਖਿਲਾਫ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਹੁਣ ਨਾਬਾਲਿਗ ਨਾਲ ਬਲਾਤਕਾਰ ਮਾਮਲੇ ਵਿਚ ਦੋਸ਼ੀ ਨੂੰ ਜਾਂ ਤਾਂ 14 ਸਾਲ ਦੀ ਸਖਤ ਸਜ਼ਾ ਦਿੱਤੀ ਜਾਵੇਗੀ ਜਾਂ ਫਿਰ ਉਸ ਨੂੰ ਫਾਂਸੀ ਉਤੇ ਲਟਾਕਿਆ ਜਾ ਸਕਦਾ ਹੈ|
ਇਸ ਦੌਰਾਨ ਇਸ ਬਿੱਲ ਦਾ ਚਾਰੇ ਪਾਸਿਉਂ ਸਵਾਗਤ ਕੀਤਾ ਜਾ ਰਿਹਾ ਹੈ|ਇਸ ਦੌਰਾਨ ਹਰਿਆਣਾ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ|