ਮੈਂ ਸ੍ਰੀਦੇਵੀ ਨੂੰ ਪਹਿਲੀ ਵਾਰ ‘ਨਗੀਨਾ’ ਦੇ ਸੈੱਟ ‘ਤੇ 1986 ਵਿੱਚ ਮਿਲਿਆ ਸੀ। ਉਹ ਬਾਈ ਚਾਂਸ ਇਸ ਫ਼ਿਲਮ ਦਾ ਹਿੱਸਾ ਬਣ ਗਈ ਸੀ। ਉਨ੍ਹਾਂ ਤੋਂ ਪਹਿਲਾਂ ਕਾਸਟ ਹੋਈ ਹੀਰੋਇਨ ਦੀ ਪੈਸਿਆਂ ਬਾਰੇ ਪ੍ਰੋਡਿਊਸਰ ਨਾਲ ਉਨ੍ਹਾਂ ਦੀ ਗੱਲ ਨਹੀਂ ਬਣ ਸਕੀ ਤੇ ਲਾਸਟ ਮੋਮੈਂਟ ‘ਤੇ ਸ੍ਰੀਦੇਵੀ ਨੂੰ ਕਾਸਟ ਕਰ ਲਿਆ ਗਿਆ। ਜਿਸ ਦਿਨ ਉਹ ਸੈਟ ‘ਤੇ ਆਈ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ ਸੀ, ਪ੍ਰੰਤੂ ਉਨ੍ਹਾਂ ਨੇ ਸ਼ੂਟਿੰਗ ਕਰਨ ਦੀ ਇੱਛਾ ਜਾਹਰ ਕੀਤੀ। ਉਨ੍ਹਾਂ ਨੂੰ ਫ਼ਿਲਮ ਦਾ ਵਿਸ਼ਾ ਪਸੰਦ ਆਇਆ ਤੇ ਜਦ ਇਹ ਪਤਾ ਲੱਗਾ ਤਾਂ ਕਿ ਮੈਂ ਉਨ੍ਹਾਂ ਦਾ ਹੀਰੋ ਹਾਂ ਤਾਂ ਖੁਸ਼ ਹੋ ਗਈ। ਉਹ ਬੇਹੱਦ ਸ਼ਾਂਤ ਰਹਿੰਦੀ ਸੀ। ਸ਼ਾਇਦ ਇਸ ਦਾ ਇੱਕ ਕਾਰਨ ਇਹ ਸੀ ਕਿ ਉਹ ਇੰਗਲਿਸ਼ ਤੇ ਹਿੰਦੀ ਠੀਕ ਤਰ੍ਹਾਂ ਨਹੀਂ ਬੋਲ ਸਕਦੀ ਸੀ। ਭਾਸ਼ਾ ‘ਤੇ ਪਕੜ ਨਾ ਹੋਣ ਦੇ ਕਾਰਨ ਉਹ ਚੁੱਪ ਰਹਿੰਦੀ ਸੀ, ਪਰ ਇਸ ਤੋਂ ਲੋਕਾਂ ਨੂੰ ਇਹ ਲੱਗਦਾ ਕਿ ਉਹ ਐਰੋਗੈਂਟ ਹਨ, ਜਦ ਕਿ ਅਜਿਹਾ ਨਹੀਂ ਸੀ। ਹੌਲੀ ਹੌਲੀ ਮੈਂ ਉਨ੍ਹਾਂ ਨੂੰ ਨੋਟਿਸ ਕਰਨਾ ਸ਼ੁਰੂ ਕੀਤਾ ਤਾਂ ਸਮਝ ਗਿਆ ਕਿ ਉਹ ਸ਼ਾਂਤ ਸੁਭਾਅ ਦੀ ਹੈ। ਫ਼ਿਲਮ ਜਦ ਬਣ ਰਹੀ ਸੀ ਤਾਂ ਸਾਡੀ ਗੱਲਬਾਤ ਸਿਰਫ਼ ਹਾਇ-ਹੈਲੋ ਤੱਕ ਸੀਮਿਤ ਸੀ। ਇੱਕ ਦਿਨ ਅਚਾਨਕ ਇਹ ਹੋਇਆ ਕਿ ਸ਼ੂਟਿੰਗ ਦੌਰਾਨ ਕੈਮਰਾ ਬੰਦ ਹੋ ਗਿਆ, ਜਦ ਤੱਕ ਉਹ ਠੀਕ ਨਾ ਹੋਵੇ, ਤਦ ਤੱਕ ਅਸੀਂ ਬੇਹੱਦ ਸੰਕੋਚ ਦੇ ਨਾਲ ਖੜ੍ਹੇ ਰਹੇ ਕਿਉਂਕਿ ਗੱਲਬਾਤ ਨਹੀਂ ਹੁੰਦੀ ਸੀ। ਫ਼ਿਰ ਮੈਂ ਗੱਲ ਛੇੜੀ ਅਤੇ ਕਿਹਾ, ਤੁਸੀਂ ਬਹੁਤ ਵਧੀਆ ਡਾਂਸ ਕਰਦੇ ਹੋ। ਉਹ ਇਸ ਗੱਲ ਤੋਂ ਬੇਹੱਦ ਖੁਸ਼ ਹੋ ਗਈ। ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਫ਼ਿਲਮ ‘ਖੇਲ ਖੇਲ ਮੇਂ’ ਚਾਰ ਵਾਰ ਦੇਖੀ ਹੈ ਅਤੇ ਉਹ ਮੈਨੂੰ ਬਹੁਤ ਪਸੰਦ ਹੈ। ਮੈਂ ਸਰਪ੍ਰਾਈਜ਼ ਰਹਿ ਗਿਆ ਅਤੇ ਇਸ ਦੇ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ। ਦੂਸਰੀ ਵਾਰ ਅਸੀਂ ‘ਚਾਂਦਨੀ’ ਦੇ ਸੈੱਟ ‘ਤੇ ਮਿਲੇ। ਤਦ ਉਹ ‘ਮਿਸਟਰ ਇੰਡੀਆ’ ਕਰ ਚੁੱਕੀ ਸੀ ਤੇ ਬਹੁਤ ਵੱਡੀ ਸਟਾਰ ਬਣ ਚੁੱਕੀ ਸੀ। ਇਸ ਫ਼ਿਲਮ ਦੇ ਸੈਟ ‘ਤੇ ਅਸੀਂ ਚੰਗੇ ਦੋਸਤ ਬਣ ਗਏ। ਯਸ਼ ਚੋਪੜਾ ਉਹ ਵਿਅਕਤੀ ਸਨ ਜਿਨ੍ਹਾਂ ਦੇ ਕਾਰਨ ਸਾਡੇ ਵਿੱਚ ਦੋਸਤੀ ਹੋ ਸਕੀ। ਇਸ ਦੇ ਬਾਅਦ ਤਾਂ ਸਾਡੀ ਬਾਂਡਿੰਗ ਜ਼ਬਰਦਸਤ ਹੋ ਗਈ ਸੀ। ਸਾਨੂੰ ਕਈ ਸਾਰੇ ਲਵ ਸੀਨਜ਼ ਦੇ ਆਈਡੀਆ ਤਾਂ ਸੈੱਟ ‘ਤੇ ਹੀ ਆਏ। ਉਹ ਕੰਪਲੀਟ ਐਕਟਰ ਸੀ ਅਤੇ ਆਪਣੇ ਕੰਮ ਵਿੱਚ ਮਗਨ ਰਹਿੰਦੀ ਸੀ। ਮੈਂ ਅਜਿਹੀ ਕਿਸੇ ਹੀਰੋਇਨ ਨੂੰ ਨਹੀਂ ਜਾਣਦਾ ਜਿਸ ਨੂੰ ਇੰਨੀ ਅਟੈਂਸ਼ਨ ਤੇ ਸਟਾਰਡਮ ਮਿਲਿਆ ਹੋਵੇ। ਮਧੂਬਾਲਾ ਦੇ ਕੋਲ ਉਹ ਪਾਵਰ ਸੀ, ਜੋ ਸ੍ਰੀਦੇਵੀ ਵਿੱਚ ਸੀ, ਪਰ ਉਹ ਬਹੁਤ ਜਲਦੀ ਚਲੀ ਗਈ। ਸ੍ਰੀਦੇਵੀ ਦੇ ਹਾਰਡਵਰਕ ਅਤੇ ਪ੍ਰੋਫ਼ੈਸ਼ਨਲਿਜ਼ਮ ਨੂੰ ਲੈ ਕੇ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਹਰ ਇੱਕ ਛੋਟੇ ਤੋਂ ਛੋਟੇ ਸੀਨ ਦੀ ਖੂਬ ਪ੍ਰੈਕਟਿਸ ਕਰਦੀ ਸੀ ਅਤੇ ਇਸ ਵਿੱਚ ਕੋਈ ਕੁਤਾਹੀ ਨਹੀਂ ਵਰਤਦੀ ਸੀ।