ਅਗਰਤਲਾ— ਤ੍ਰਿਪੁਰਾ ਦੇ ਨਵੇਂ ਚੁਣੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਕਿਹਾ ਕਿ ਰਾਜ ‘ਚ ਭ੍ਰਿਸ਼ਟਾਚਾਰ ਮੁਕਤ, ਗਤੀਸ਼ੀਲ ਅਤੇ ਪਾਰਦਰਸ਼ੀ ਸਰਕਾਰ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਰਾਜ ‘ਚ 25 ਸਾਲ ਤੋਂ ਖੱਬੇ ਪੱਖੀ ਸ਼ਾਸਨ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੱਤਾ ‘ਚ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦਯੋਗੀਕਰਨ ਲਈ ਅਨੁਕੂਲ ਮਾਹੌਲ ਬਣਾਉਣ ਤੋਂ ਇਲਾਵਾ ਰਾਜ ਦੀ ਜਨਜਾਤੀ ਆਬਾਦੀ ਨੂੰ ਸਾਰੀ ਤਰ੍ਹਾਂ ਦੀ ਮਦਦ ਦੇਣਾ ਚਾਹੁੰਦੀ ਹੈ। ਭਾਜਪਾ ਨੇਤਾ ਨੇ ਕਿਹਾ,”ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਟੀਚਾ ਹੈ ਅਤੇ ਪਹਿਲੇ ਕਦਮ ਦੇ ਤੌਰ ‘ਤੇ ਉਨ੍ਹਾਂ ਨੇ ਨੋਟਬੰਦੀ ਕੀਤੀ।”
9 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਦੇਵ ਨੇ ਇਕ ਇੰਟਰਵਿਊ ‘ਚ ਕਿਹਾ,”ਸਾਡਾ ਟੀਚਾ ਵੀ ਤ੍ਰਿਪੁਰਾ ‘ਚ ਭ੍ਰਿਸ਼ਟਾਚਾਰ ਮੁਕਤ, ਗਤੀਸ਼ੀਲ ਅਤੇ ਪਾਰਦਰਸ਼ੀ ਸਰਕਾਰ ਮੁਹੱਈਆ ਕਰਵਾਉਣਾ ਹੈ ਤਾਂ ਕਿ ਵਿਕਾਸ ਦਾ ਫਾਇਦਾ ਜ਼ਮੀਨੀ ਪੱਧਰ ਤੱਕ ਪੁੱਜ ਸਕਣ। ਅਸੀਂ ਹਮੇਸ਼ਾ ਯਾਦ ਰੱਖਦੇ ਹਾਂ ਕਿ ਇਹ ਸਰਕਾਰ ਲੋਕਾਂ ਦੀ ਹੈ।” ਰਾਜ ‘ਚ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਕਪਾ ਦੇ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ,”ਹਰ ਕੋਈ ਜਾਣਦਾ ਹੈ ਕਿ ਅਤੀਤ ‘ਚ ਹਰੇਕ ਚੋਣਾਂ ਤੋਂ ਬਾਅਦ ਕੀ ਹੁੰਦਾ ਸੀ। ਮੈਂ ਕਿਸੇ ਵਿਵਾਦ ‘ਚ ਨਹੀਂ ਪੈਣਾ ਚਾਹੁੰਦਾ।”
ਬਿਪਲਬ ਦੇ ਇੰਟਰਵਿਊ ਦੀਆਂ ਖਾਸ ਗੱਲਾਂ
1- ਮੈਂ ਪੁਲਸ ਨੂੰ ਸ਼ਾਂਤੀ ਬਣਾਏ ਰੱਖਣ ਨੂੰ ਕਿਹਾ ਹੈ ਅਤੇ ਰਾਜ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਸੁਧਾਰਨ ਲਈ ਉਨ੍ਹਾਂ ਨੂੰ ਪੂਰੀ ਛੂਟ ਦਿੱਤੀ ਹੈ।”
2- ਪੂਰਬ-ਉੱਤਰ ਦੇ ਰਾਜ ‘ਚ 90 ਫੀਸਦੀ ਤੋਂ ਵਧ ਇੰਟਰਵਿਊ ਦਰ ਹੋਣ ਦੇ ਬਾਵਜੂਦ ਬੇਰੋਜ਼ਗਾਰੀ ਵੱਡਾ ਮੁੱਦਾ ਹੈ। ਤ੍ਰਿਪੁਰਾ ‘ਚ ਸਰਕਾਰੀ ਨੌਕਰੀਆਂ ਦੇ ਮੌਕੇ ਸੀਮਿਤ ਹਨ ਅਤੇ ਉਦਯੋਗੀਕਰਨ ਹੋਇਆ ਨਹੀਂ। ਰਾਜ ਸਰਕਾਰ ਹੁਣ ਕੌਸ਼ਲ ਵਿਕਾਸ ‘ਤੇ ਹੋਰ ਜ਼ਿਆਦਾ ਧਿਆਨ ਕੇਂਦਰਿਤ ਕਰੇਗੀ ਤਾਂ ਕਿ ਨੌਜਵਾਨਾਂ ਨੂੰ ਕੇਂਦਰ ਦੇ ਸਟਾਰਟਅੱਪ ਇੰਡੀਆ, ਮੇਕ ਇਨ ਇੰਡੀਆ ਪ੍ਰੋਗਰਾਮ ਦੇ ਅਧੀਨ ਰੋਜ਼ਗਾਰ ਮਿਲ ਸਕੇ।
3- ਜੇਕਰ ਤੁਸੀਂ ਗੁਜਰਾਤ ਨੂੰ ਦੇਖੋ ਤਾਂ ਉੱਥੇ 2 ਫੀਸਦੀ ਤੋਂ ਘੱਟ ਲੋਕ ਬੇਰੋਜ਼ਗਾਰ ਹਨ, ਕਿਉਂਕਿ ਉਨ੍ਹਾਂ ਦਾ ਰੋਜ਼ਗਾਰ ਹੈ ਅਤੇ ਉਨ੍ਹਾਂ ਨੇ ਕੌਸ਼ਲ ਹਾਸਲ ਕੀਤਾ ਹੈ।”
4- ਸਾਡੀ ਸਰਕਾਰ ਸੈਰ-ਸਪਾਟੇ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਅਤੇ ਇਸ ਨਾਲ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ।
5- ਭਾਜਪਾ ਦੀ ਸਹਿਯੋਗੀ ਆਈ.ਪੀ.ਐੱਫ.ਟੀ. ਵੱਲੋਂ ਤ੍ਰਿਪੁਰਾ ਦੇ ਕੁਝ ਇਲਾਕੇ ਨੂੰ ਮਿਲਾ ਕੇ ਵੱਖ ਰਾਜ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ,”ਇੰਡੀਨੀਅਜ਼ ਪੀਪਲਜ਼ ਫਰੰਟ ਆਫ ਤ੍ਰਿਪੁਰਾ (ਆਈ.ਪੀ.ਐੱਫ.ਟੀ.) ਤੋਂ 2 ਮੰਤਰੀ ਹਨ ਅਤੇ ਜਨਜਾਤੀ ਕਲਿਆਣ ਵਿਭਾਗ ਉਨ੍ਹਾਂ ‘ਚੋਂ ਇਕ ਕੋਲ ਹੈ।
6- ਜਨਜਾਤੀਆਂ ਦੇ ਵਿਕਾਸ ਲਈ ਉਨ੍ਹਾਂ ਨੂੰ ਕੰਮ ਕਰਨ ਦੇਣ ਅਤੇ ਮੈਂ ਹਮੇਸ਼ਾ ਉਨ੍ਹਾਂ ਦੀ ਮਦਦ ਕਰਾਂਗਾ।