ਪਟਨਾ— ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਸੀ.ਐੈੱਮ. ਰਾਬੜੀ ਦੇਵੀ ਨੇ ਵੀਰਵਾਰ ਨੂੰ ਭਾਜਪਾ ਨੇਤਾ ਗਿਰੀਰਾਜ ਸਿੰਘ ਦੇ ਅਰਰੀਆ ‘ਚ ਅੱਤਵਾਦੀਆਂ ਦਾ ਗੜ੍ਹ ਵਾਲੇ ਬਿਆਨ ‘ਤੇ ਪਲਟਵਾਰ ਕੀਤਾ। ਰਾਬੜੀ ਨੇ ਸਖ਼ਤ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਪੂਰੇ ਦੇਸ਼ ਦੇ ਅੱਤਵਾਦੀ ਭਾਜਪਾ ਦੇ ਦਫ਼ਤਰ ‘ਚ ਬੈਠਦੇ ਹਨ। ਰਾਬੜੀ ਨੇ ਭਾਜਪਾ ਨੂੰ ਤਾੜਦੇ ਹੋਏ ਕਿਹਾ ਕਿ ਉਹ ਮੁਆਫੀ ਮੰਗਣ ਨਹੀਂ ਤਾਂ 2019 ‘ਚ ਜਨਤਾ ਮੁਆਫ ਨਹੀਂ ਕਰੇਗੀ।
ਦੱਸਣਾ ਚਾਹੁੰਦੇ ਹਾਂ ਕਿ ਅਰਰੀਆ ਸੀਟ ‘ਤੇ ਆਰ.ਜੇ.ਡੀ. ਦੀ ਜਿੱਤ ਤੋਂ ਬਾਅਦ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਇਹ ਇਲਾਕਾ ਅੱਤਵਾਦੀਆਂ ਦਾ ਗੜ੍ਹ ਬਣਾਵੇਗਾ। ਉਨ੍ਹਾਂ ਨੇ ਕਿਹਾ, ”ਅਰਰੀਆ ਕੇਵਲ ਸਰਹੱਦੀ ਇਲਾਕਾ ਨਹੀਂ ਹੈ। ਇਹ ਸਿਰਫ ਨੇਪਾਲ ਅਤੇ ਬੰਗਾਲ ਨਾਲ ਵੀ ਜੁੜਿਆ ਨਹੀਂ ਹੈ। ਇਕ ਕੱਟੜਪੰਥੀ ਵਿਚਾਰਧਾਰਾ ਨੂੰ ਉਨ੍ਹਾਂ ਨੇ ਜਨਮ ਦਿੱਤਾ ਹੈ। ਇਹ ਬਿਹਾਰ ਲਈ ਹੀ ਨਹੀਂ, ਬਲਕਿ ਦੇਸ਼ ਲਈ ਖਤਰਾ ਹੋਵੇਗਾ। ਇਹ (ਅਰਰੀਆ) ਅੱਤਵਾਦੀਆਂ ਦਾ ਗੜ੍ਹ ਬਣਾਵੇਗਾ।”