ਨਵੀਂ ਦਿੱਲੀ— ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਕੁਵੈਤ ‘ਚ 15 ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਮਾਮਲਾ ਉੱਥੋਂ ਦੀ ਸਰਕਾਰ ਦੇ ਸਾਹਮਣੇ ਚੁੱਕਿਆ ਗਿਆ ਅਤੇ ਇਹ ਸਜ਼ਾ ਉਮਰ ਕੈਦ ‘ਚ ਬਦਲ ਦਿੱਤੀ ਗਈ। ਵਿਦੇਸ਼ ਮੰਤਰੀ ਐੱਮ. ਜੇ. ਅਕਬਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਨਾਰਾਇਣ ਲਾਲ ਪੰਚਾਰੀਆ ਦੇ ਪ੍ਰਸ਼ਨ ਦੇ ਲਿਖਤੀ ਉੱਤਰ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੂਤਾਘਰ ਦੇ ਕੌਂਸਲਰ ਅਧਿਕਾਰੀ ਅਤੇ ਕਰਮਚਾਰੀ ਕੁਵੈਤ ਦੀਆਂ ਜੇਲਾਂ ‘ਚ ਬੰਦ ਭਾਰਤੀਆਂ ਨੂੰ ਨਿਯਮਿਤ ਮਿਲਦੇ ਰਹੇ ਹਨ। ਸਾਰੇ ਪਾਤਰ ਮਾਮਲਿਆਂ ‘ਚ ਕੌਂਸਲਰ ਅਤੇ ਕਾਨੂੰਨੀ ਮਦਦ ਅਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਜਾਂਦੇ ਹਨ।