ਅਹਿਮਦਾਬਾਦ— ਗੁਜਰਾਤ ਵਿਧਾਨਸਭਾ ‘ਚ ਖੂਬ ਹੰਗਾਮਾ ਹੋਣ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਨੇ ਮਾਈਕ ਪੁੱਟ ਕੇ ਇਥੇ ਭਾਜਪਾ ਦੇ ਇਕ ਵਿਧਾਇਕ ਦੀ ਕੁੱਟਮਾਰ ਕਰ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ 13 ਮਾਰਚ ਨੂੰ ਵੀ ਕਾਂਗਰਸੀ ਵਿਧਾਇਕਾਂ ਨੇ ਖੂਬ ਹੰਗਾਮਾ ਕੀਤਾ ਸੀ। ਜਿਸ ਤੋਂ ਬਾਅਦ ਸਪੀਕਰ ਨੇ ਕਾਂਗਰਸ ਦੇ 28 ਵਿਧਾਇਕਾਂ ਨੂੰ 15 ਦਿਨ ਲਈ ਮੁਅੱਤਲ ਕਰ ਦਿੱਤਾ ਸੀ।
ਮੁਅੱਤਲ ਕਰਨ ਦੇ ਵਿਰੋਧ ‘ਚ ਬੁੱਧਵਾਰ ਨੂੰ ਫਿਰ ਕਾਂਗਰਸੀ ਵਿਧਾਇਕਾਂ ਨੇ ਵਿਧਾਨਸਭਾ ‘ਚ ਹੰਗਾਮਾ ਕੀਤਾ। ਇਸ ਵਿਚਕਾਰ ਨਿਕੋਲ ਦੇ ਭਾਜਪਾ ਵਿਧਾਇਕ ਜਗਦੀਸ਼ ਪੰਚਾਲ ‘ਤੇ ਅਚਾਨਕ ਕਾਂਗਰਸ ਵਿਧਾਇਕ ਪ੍ਰਤਾਪ ਦੁਧਾਤੇ ਨੇ ਮਾਈਕ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਪੀਕਰ ਨੇ ਗਾਂਧੀਨਗਰ ਦੇ ਡੀ.ਐੱਸ.ਪੀ. ਨੂੰ ਘਟਨਾ ਦੀ ਪੂਰਾ ਜਾਣਕਾਰੀ ਦਿੱਤੀ।
ਦੱਸਣਾ ਚਾਹੁੰਦੇ ਹਾਂ ਕਿ ਹੰਗਾਮਾ ਉਸ ਸਮੇਂ ਹੋਇਆ, ਜਦੋਂ ਖੇਤੀਬਾੜੀ ਮੰਤਰੀ ਆਰ.ਸੀ. ਫਾਲਦੂ ਆਪਣੇ ਵਿਭਾਗ ਲਈ ਬਜਟ ਦੀਆਂ ਮੰਗਾਂ ਨੂੰ ਰੱਖ ਰਹੇ ਸਨ।
ਇਕ ਮਹਿਲਾ ਮੰਤਰੀ ਸਮੇਤ 4 ਜ਼ਖਮੀ
ਬੈਲਟ ਅਤੇ ਮਾਈਕ ਨਾਲ ਹਮਲੇ ਵਿਚਕਾਰ ਮੰਤਰੀ ਨਿਰਮਲਾ ਬੇਨ, ਪਰੇਸ਼ ਧਾਨਾਣੀ, ਠਾਕੋਰ ਸਮੇਤ ਇਕ ਹੋਰ ਵਿਧਾਇਕ ਜ਼ਖਮੀ ਹੋਏ ਹਨ।
ਇਸ ਕਰਕੇ ਵਧੀ ਗੱਲ
ਕਾਂਗਰਸ ਵਿਧਾਇਕ ਪਰੇਸ਼ ਧਾਨਾਣੀ ਨੇ ਕਿਸਾਨਾਂ ਦੇ ਮੁੱਦੇ ਸਰਕਾਰ ਨਾਲ ਇਕ ਸਵਾਲ ਪੁੱਛਿਆ। ਇਸ ‘ਤੇ ਜਵਾਬ ਦੇਣ ਲਈ ਖੇਤੀਬਾੜੀ ਮੰਤਰੀ ਚਿਮਨਭਾਈ ਸਾਪਰੀਆ ਖੜੇ ਹੋਏ। ਉਨ੍ਹਾਂ ਨੇ 1995 ਤੋਂ ਪਹਿਲਾਂ ਕਾਂਗਰਸ ਸ਼ਾਸਨ ਦਾ ਜ਼ਿਕਰ ਕਰ ਦਿੱਤਾ। ਫਿਰ ਇਸ ਗੱਲ ਨਾਲ ਆਹਮਣੇ-ਸਾਹਮਣੇ ਆ ਗਏ।
ਗੁਜਰਾਤ ਵਿਧਾਨਸਭਾ ‘ਚ ਹੰਗਾਮਾ
ਸਦਨ ‘ਚ ਕਾਂਗਰਸ ਅਤੇ ਭਾਜਪਾ ਦੇ ਵਿਚਕਾਰ ਇਸ ਕੁੱਟਮਾਰ ਅਤੇ ਗੁੰਡਾਗਰਦੀ ਦੇ ਮਾਮਲੇ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਚ ਕਾਂਗਰਸ ਵਿਧਾਇਕ ਵਿਕਰਮ ਮਾਈਕ ਪੁੱਟਦੇ ਦਿਖਾਈ ਦੇ ਰਹੇ ਹਨ। ਘਟਨਾ ਤੋਂ ਬਾਅਦ ਵਿਕਰਮ ਇਕ ਦਿਨ ਲਈ ਅਤੇ ਪ੍ਰਤਾਪ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ।