ਪਣਜੀ— ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਗੋਆ ‘ਚ ਗੈਰ-ਹਾਜ਼ਰੀ ਨੂੰ ਦੇਖਦੇ ਹੋਏ ਸ਼ਿਵ ਸੈਨਾ ਨੇ ਰਾਜ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗਲਵਾਰ ਨੂੰ ਮੰਗ ਕੀਤੀ। ਪਾਰੀਕਰ ਪਿਛਲੇ ਹਫਤੇ ਤੋਂ ਇਲਾਜ ਲਈ ਅਮਰੀਕਾ ਗਏ ਹੋਏ ਸਨ। ਸ਼ਿਵ ਸੈਨਾ ਦੀ ਗੋਆ ਬੁਲਾਰੇ ਰਾਖੀ ਪ੍ਰਭੂ ਦੇਸਾਈ ਨਾਈਕ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰੀਕਰ ਦੀ ਗੈਰ-ਹਾਜ਼ਰੀ ‘ਚ ਰਾਜ ‘ਲੀਡਰਸ਼ਿਪ ਦੇ ਬਿਨਾਂ’ ਹੋ ਗਿਆ ਹੈ ਅਤੇ ਕੋਈ ਵੀ ਖਨਨ ਉਦਯੋਗ ‘ਚ ਚੱਲ ਰਹੇ ਸੰਕਟ ਵਰਗੇ ਮੁੱਖ ਮੁੱਦਿਆਂ ‘ਤੇ ਫੈਸਲਾ ਲੈਣ ਲਈ ਅਧਿਕਾਰਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਗੋਆ ਫਾਰਵਰਡ ਪਾਰਟੀ (ਭਾਜਪਾ ਦੀ ਸਹਿਯੋਗੀ) ਦੇ ਮੁਖਈ ਵਿਜੇ ਸਰਦੇਸਾਈ ਦਾ ਹਾਲੀਆ ਬਿਆਨ ਕਿ ਰਾਜ ‘ਚ ਐਮਰਜੈਂਸੀ ਵਰਗੇ ਹਾਲਾਤ ਹਨ, ਇੱਥੋਂ ਦੀ ਹਾਲਤ ਨੂੰ ਸਹੀ ਢੰਗ ਨਾਲ ਦਰਸਾਉਂਦਾ ਹੈ। ਨਾਈਕ ਨੇ ਕਿਹਾ ਕਿ ਰਾਜ ਅਜਿਹੇ ਸਮੇਂ ‘ਚ ਲੀਡਰਸ਼ਿਪ ਦੇ ਬਿਨਾਂ ਹੈ, ਜਦੋਂ ਇੱਥੇ ਖਣਿਜ ਉਦਯੋਗ ਬੰਦ ਹੋਣ ਦੇ ਕਗਾਰ ‘ਤੇ ਹੈ ਅਤੇ ਇਸ ‘ਤੇ ਨਿਰਭਰ ਲੋਕਾਂ ਬਾਰੇ ਕੋਈ ਵੀ ਬੋਲਣ ਵਾਲਾ ਨਹੀਂ ਹੈ।