ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਕਾਰਵਾਈ ਪਹਿਲਾਂ ਤਾਂ 20 ਮਿੰਟ ਲਈ ਅਤੇ ਦੂਸਰੀ ਵਾਰ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਸੀ। ਮਿਆਦ ਸਮਾਂ ਖਤਮ ਹੋਣ ‘ਤੇ ਕਾਰਵਾਈ ਦੌਬਾਰਾ ਸ਼ੁਰੂ ਹੋਈ। ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਨੇਲੋ ਮੈਂਬਰਾਂ ਨੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਸਪੀਕਰ ਕੰਵਰ ਪਾਲ ਗੁੱਜਰ ਨੇ ਇਨੇਲੋ ਵਿਧਾਇਕਾਂ ਨੂੰ ਸਾਵਧਾਨ ਰਹਿਣ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਵਿਧਾਇਕ ਚੁੱਪ ਰਹਿਣ ਨਹੀਂ ਤਾਂ ਉਨ੍ਹਾਂ ਦਾ ਨਾਮ ਲੈ ਕੇ ਬੁਲਾਇਆ ਜਾਵੇਗਾ।