ਜੰਮੂ— ਮਹਿਬੂਬਾ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਵਿੱਤ ਮੰਤਰੀ ਹਸੀਬ ਦਰਾਬੂ ਨੂੰ ਕੈਬਨਿਟ ਤੋਂ ਹਟਾ ਦਿੱਤਾ ਹੈ। ਹਸੀਬ ਦਰਾਬੂ ਨੂੰ ਉਨ੍ਹਾਂ ਦੇ ਵਿਵਾਦਪੂਰਨ ਬਿਆਨ ਲਈ ਹਟਾਇਆ ਗਿਆ ਹੈ। ਰਿਪੋਰਟ ਹੈ ਕਿ ਪੀ.ਡੀ.ਪੀ. ਨੇ ਰਾਜਪਾਲ ਨੂੰ ਇਸ ਸੰਦਰਭ ‘ਚ ਇਕ ਪੱਤਰ ਲਿਖਿਆ ਹੈ। ਹਸੀਬ ਦਰਾਬੂ ਨੇ ਦਿੱਲੀ ‘ਚ ਇਕ ਪ੍ਰੋਗਰਾਮ ਦੌਰਾਨ ਕਸ਼ਮੀਰ ਸਮੱਸਿਆ ਨੂੰ ਰਾਜਨੀਤੀ ਨਾ ਦੱਸਦੇ ਹੋਏ ਵਿਵਾਦ ਦੱਸਿਆ ਸੀ।
ਪਾਰਟੀ ਉਨ੍ਹਾਂ ਦੇ ਇਸ ਬਿਆਨ ਤੋਂ ਕਾਫੀ ਨਾਰਾਜ਼ ਹੈ ਅਤੇ ਇਸ ਲਈ ਉਨ੍ਹਾਂ ਨੇ ਅਹੁਦੇ ਤੋਂ ਹਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿਬੂਬਾ ਸਰਕਾਰ ਜੰਮੂ-ਕਸ਼ਮੀਰ ‘ਚ ਗਠਜੋੜ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ।