ਜੰਮੂ— ਸੁਪਰਸਟਾਰ ਰਜਨੀਕਾਂਤ ਜੰਮੂ ਦੇ ਪ੍ਰਸਿੱਧ ਤੀਰਥਧਾਮ ਸ਼ਿਵਖੋੜੀ ਪੁੱਜੇ ਅਤੇ ਬਾਬਾ ਭੋਲੇ ਦੇ ਦਰਸ਼ਨ ਕੀਤੇ। ਰਜਨੀਕਾਂਤ ਪਹਿਲੀ ਵਾਰ ਜੰਮੂ-ਕਸ਼ਮੀਰ ਆਏ ਹਨ। ਤਮਿਲ ਅਤੇ ਹਿੰਦੀ ਫਿਲਮਾਂ ਦੇ ਬਾਦਸ਼ਾਹ ਨੇ ਹਾਲ ਹੀ ‘ਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਨੇ ਆਪਣੀ ਯਾਤਰਾ ਦੌਰਾਨ ਇਸ ਬਾਰੇ ਕੁਝ ਨਹੀਂ ਕਿਹਾ। ਸ਼ਿਵਖੋੜੀ ਪੁੱਜਣ ‘ਤੇ ਸਥਾਨਕ ਲੋਕਾਂ ਨੇ ਖੂਬ ਜ਼ੋਰ-ਜ਼ੋਰ ਨਾਲ ਉਸ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਮਿਲਣ ਲਈ ਲੋਕਾਂ ਦੀ ਭੀੜ ਲੱਗ ਗਈ। ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਸਨ।
ਸੁਪਰਸਟਾਰ ਨੇ ਕਿਹਾ ਕਿ ਉਹ ਪਾਰਟੀ ਬਣਾਉਣਾ ਚਾਹੁੰਦੇ ਹਨ ਪਰ ਫਿਲਹਾਲ ਉਹ ਇਸ ਬਾਰੇ ਕੋਈ ਗੱਲ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਦਾ ਇਹ ਦੌਰਾ ਪੂਰੀ ਤਰ੍ਹਾਂ ਨਾਲ ਅਧਿਆਤਮਕ ਹੈ। ਰਜਨੀਕਾਂਤ ਨੇ ਇਹ ਤਾਂ ਨਹੀਂ ਦੱਸਿਆ ਕਿ ਉਹ ਰਾਜ ਦੇ ਹੋਰ ਕਿਸੇ ਤੀਰਥ ਸਥਾਨ ‘ਤੇ ਜਾਣਗੇ ਜਾਂ ਨਹੀਂ ਪਰ ਉਨ੍ਹਾਂ ਨੇ ਇਹ ਕਿਹਾ ਕਿ ਤੀਰਥ ਸਥਾਨਾਂ ‘ਚ ਜੰਮੂ-ਕਸ਼ਮੀਰ ਬਿਹਤਰ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬਾਲੀਵੁੱਡ ਦੀਆਂ ਕਈ ਹਸਤੀਆਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਉਂਦੀਆਂ ਹਨ ਪਰ ਪਹਿਲੀ ਵਾਰ ਕੋਈ ਸ਼ਿਵਖੋੜੀ ਪੁੱਜਿਆ ਹੈ। ਸ਼ਿਵਖੋੜੀ ਰਿਆਸੀ ਜ਼ਿਲੇ ‘ਚ ਹੈ।