ਇਕ ਲੱਖ ਦਾ ਚੈਕ ਸੌਂਪਿਆ
ਨਵਜੋਤ ਨੇ ਸਿੱਖ ਕੌਮ ਦਾ ਮਾਣ ਵਧਾਇਆ: ਜੀ.ਕੇ., ਸਿਰਸਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਏਸ਼ੀਆਈ ਗੋਲਡ ਮੈਡਲਿਸਟ ਨਵਜੋਤ ਕੌਰ ਦਾ ਸਨਮਾਨ ਕੀਤਾ ਤੇ ਉਹਨਾਂ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਮੈਂਬਰਾਂ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਸਦੇ ਪਿਤਾ ਸ੍ਰਸੁਖਚੈਨ ਸਿੰਘ ਤੇ ਭੈਣ ਨਵਜੀਤ ਕੌਰ ਵੀ ਹਾਜ਼ਰ ਸਨ।
ਇਥੇ ਦੱਸਣਯੋਗ ਹੈ ਕਿ ਨਵਜੋਤ ਕੌਰ ਨੇ ਕਿਰਗਿਜ਼ਤਾਨ ਦੇ ਬਿਸ਼ਕੇਕ ਵਿਖੇ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾਸੁਭਾਗ ਹਾਸਲ ਕੀਤਾ ਹੈ।
ਇਸ ਮੌਕੇ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਵਜੋਤ ਕੌਰ ਨੇ ਆਪਣੀ ਪ੍ਰਾਪਤੀ ਨਾਲ ਸਿੱਖ ਕੌਮ ਦਾ ਮਾਣ ਵਧਾਇਆ ਹੈ ਤੇ ਉਹ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀਭਾਰਤੀ ਮਹਿਲਾ ਬਣੀ ਹੈ। ਉਹਨਾਂ ਕਿਹਾ ਕਿ ਨਵਜੋਤ ਕੌਰ ਨੇ ਉਸ ਖੇਤਰ ਵਿਚ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਜਿਸ ਖੇਤਰ ਨੂੰ ਹਮੇਸ਼ਾ ਪੁਰਸ਼ਾਂ ਦਾ ਖੇਤਰ ਮੰਨਿਆ ਜਾਂਦਾ ਸੀ।
ਉਹਨਾ ਕਿਹਾ ਕਿ ਉਸਦੀ ਪ੍ਰਾਪਤੀ ਕੌਮ ਦੀਆਂ ਹੋਰ ਲੜਕੀਆਂ ਲਈ ਜੀਵਨ ਵਿਚ ਬੁਲੰਦੀਆਂ ਹਾਸਲ ਕਰਨ ਵਾਸਤੇ ਕੰਮ ਕਰਨ ਲਈ ਪ੍ਰੇਰਨਾ ਬਣੇਗੀ। ਦੋਹਾਂ ਆਗੂਆਂ ਨੇ ਕਿਹਾ ਕਿ ਇਹ ਸਿੱਖ ਕੌਮ ਵਾਸਤੇ ਮਾਣ ਮੱਤਾ ਸਮਾਹੈ ਜਦੋਂ ਇਸਦੀਆਂ ਲੜਕੀਆਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਚੰਗੀਆ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ।
ਸ੍ਰੀ ਜੀ ਕੇ ਤੇ ਸ੍ਰੀ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਅੱਜ ਨਵਜੋਤ ਕੌਰ ਦਾ ਸਨਮਾਨਕੀਤਾ ਤੇ ਆਖਿਆ ਕਿ ਇਸ ਸਨਮਾਨ ਨਾਲ ਕੌਮਾਂਤਰੀ ਪੱਧਰ ਦੇ ਇਹਨਾਂ ਪ੍ਰਾਪਤੀਕਾਰਾਂ ਦਾ ਹੌਂਸਲਾ ਵਧਦਾ ਹੈ।
ਸ੍ਰੀ ਮਨਜੀਤ ਸਿੰਘ ਜੀ. ਕੇ. ਨੇ ਇਸ ਮੌਕੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਸੇ ਪਰਵਾਸੀ ਭਾਰਤੀਆਂ ਲੂੰ ਆਖਿਆ ਕਿ ਉਹ ਪੰਜਾਬੀ ਨੌਜਵਾਨਾਂ ‘ਤੇ ਨਸ਼ੇੜੀ ਹੋਣ ਦੇ ਦੋਸ਼ ਲਗਾ ਰਹੇ ਸਨ ਜਦਕਿ ਨਵਜੋਤ ਕੌਰ ਵਰਗੀਆਂਲੜਕੀਆਂ ਨੇ ਸਾਬਤ ਕੀਤਾ ਹੈ ਕਿ ਪੰਜਾਬੀ ਨੌਜਵਾਨ ਵੱਡੇ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਹਨ ਨਾ ਕਿ ਨਸ਼ੇੜੀ।
ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਵਾਸੀ ਭਾਰਤੀ ਵੱਖ ਵੱਖ ਸਿਆਸੀ ਆਗੂਆਂ ਨੂੰ ਹਰਾਉਣ ਵਾਸਤੇ ਆਪਣਾ ਪੈਸਾ ਖਰਚ ਕਰਨ ਦੀ ਬਜਾਇ ਇਹ ਪੂੰਜੀ ਨਵਜੋਤ ਕੌਰ ਤੇ ਖੇਡਾਂ ਦੇ ਖੇਤਰਜ ਵਿਚ ਪ੍ਰਾਪਤੀਆਂਕਰ ਰਹੇ ਹੋਰ ਪੰਜਾਬੀ ਨੌਜਵਾਨਾਂ ‘ਤੇ ਲਾਉਣ ਤਾਂ ਕਿ ਪੰਜਾਬੀ ਵਿਸ਼ਵ ਭਰ ਵਿਚ ਕੌਮ ਦੀ ਬੱਲੇਬੱਲੇ ਕਰਵਾ ਸਕਣ।
ਇਥੇ ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਪਹਿਲਾਂ ਕੌਮਾਂਤਰੀ ਕ੍ਰਿਕਟਰ ਹਰਮਨਪ੍ਰੀਤ ਕੌਰ ਜੋ ਹੁਣ ਭਾਰਤੀ ਮਹਿਲਾ ਟੀਮ ਦੀ ਟਵੰਟੀ ਟਵੰਟੀ ਟੀਮ ਦੀ ਕਪਤਾਨ ਹੈ, ਦਾ ਵੀ ਸਨਮਾਨਕੀਤਾ ਸੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਇਕਬਾਲ ਸਿੰਘ ਸੰਧੂ ਸਾਬਕਾ ਮੈਂਬਰ ਐਸ ਐਸ ਬੋਰਡ, ਗੁਰਪ੍ਰੀਤ ਸਿੰਘ ਕੱਦਗਿੱਲ, ਰੁਪਿੰਦਰ ਸਿੰਘ, ਲਖਵਿੰਦਰ ਸਿੰਘ ਲਾਲੀ, ਸ਼ਮਸ਼ੇਰ ਸਿੰਘ ਮੁਗਲ ਚੱਕ ਤੇ ਪ੍ਰਭ ਪ੍ਰੀਤ ਸਿੰਘ ਆਦਿ ਪਤਵੰਤੇਹਾਜ਼ਰ ਸਨ।