ਲਖਨਊ— ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਨੰਦ ਗੋਪਾਲ ਨੰਦੀ ਵੱਲੋਂ ਐੈੱਸ.ਪੀ., ਬੀ.ਐੈੱਸ.ਪੀ. ਦੇ ਚੋਟੀ ਦੇ ਨੇਤਾਵਾਂ ਦੀ ਤੁਲਨਾ ਰਾਵਣ ਅਤੇ ਹੋਰ ਪਾਤਰਾਂ ਨਾਲ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਵਿਧਾਨ ਪਰਿਸ਼ਦ ‘ਚ ਹੰਗਾਮਾ ਹੋਇਆ। ਇਸ ਕਰਕੇ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਈ। ਹੁਣ ਸਦਨ ਦੀ ਕਾਰਵਾਈ 11 ਮਾਰਚ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਦੁਬਾਰਾ ਸਦਨ ਦੀ ਕਾਰਵਾਈ 12 ਤੋਂ 15 ਮਾਰਚ ਅਤੇ ਫਿਰ 26 ਤੋਂ 28 ਮਾਰਚ ਤੱਕ ਚਲੇਗੀ।
ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੋਏ ਹੀ ਬਹੁਜਨ ਸਮਾਜ ਪਾਰਟੀ ਦੇ ਨੇਤਾ ਸੁਨੀਲ ਚਿਤੌੜ ਨੇ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨੰਦੀ ਵੱਲੋਂ ਸਮਾਜਵਾਦੀ ਪਾਰਟੀ ਦੇ ਮੁੱਖ ਸੰਸਥਾਪਕ ਮੁਲਾਇਮ ਸਿੰਘ ਯਾਦਵ ਅਤੇ ਬੀ.ਐੈੱਸ.ਪੀ. ਮੁਖੀ ਮਾਇਆਵਤੀ ਦੀ ਤੁਲਨਾ ਰਾਵਣ ਅਤੇ ਸ਼ਰੂਪਣਖਾ ਨਾਲ ਕੀਤੇ ਜਾਣ ‘ਤੇ ਸਖ਼ਤ ਵਿਰੋਧ ਪ੍ਰਗਟ ਕਰਦੇ ਹੋਏ ਮੰਤਰੀ ਦੇ ਖਿਲਾਫ ਨਿੰਦਾ ਪ੍ਰਗਟ ਕਰਨ ਦੀ ਮੰਗ ਕੀਤੀ।
ਸਦਨ ‘ਚ ਐੈੱਸ.ਪੀ. ਅਤੇ ਵਿਰੋਧ ਧਿਰ ਦੇ ਨੇਤਾ ਅਹਿਮਦ ਹਸਨ ਨੇ ਇਸ ‘ਤੇ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਮੰਤਰੀ ‘ਤੇ ਸ਼ਿਕੰਜਾ ਕੱਸਣ ਦੀ ਜ਼ਰੂਰਤ ਹੈ। ਹਰ ਮੰਤਰੀ ਸਰਕਾਰ ਦਾ ਭਾਗੀਦਾਰ ਹੈ ਅਤੇ ਕੋਈ ਮੰਤਰੀ ਅਜਿਹੀ ਘਟੀਆ ਗੱਲ ਕਰੇ ਉਹ ਸਹੀ ਨਹੀਂ ਹੈ। ਇਸ ‘ਤੇ ਐੈੱਸ.ਪੀ. ਅਤੇ ਬੀ.ਐੈੱਸ.ਪੀ. ਨੇਤਾਵਾਂ ਨੇ ਖੜੇ ਹੋ ਕੇ ਨਿੰਦਾ ਕੀਤੀ।
ਇਸ ‘ਤੇ ਐੈੱਸ.ਪੀ. ਅਤੇ ਬੀ. ਐਸ.ਪੀ. ਦੇ ਮੈਂਬਰ ਹਸਨ ਦੇ ਨਜ਼ਦੀਕ ਆ ਗਏ ਅਤੇ ਸਰਕਾਰ ਵਿਰੋਧੀ ਨਾਅਰੇਬਾਜੀ ਕਰਨ ਲੱਗੇ। ਹੰਗਾਮਾ ਕਰ ਰਹੇ ਮੈਂਬਰਾਂ ਨੇ ਮੰਤਰੀ ਨੰਦੀ ਦੀ ਬਰਖਾਸਤਗੀ ਦੀ ਮੰਗ ਕੀਤੀ। ਸਭਾਪਤੀ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਆਪਣੇ ਸਥਾਨ ‘ਤੇ ਜਾਣ ਨੂੰ ਕਿਹਾ ਹੈ ਪਰ ਹੰਗਾਮਾ ਨਾ ਘਟ ਦੇ ਹੋਏ ਦੇਖ ਕੇ ਸਦਨ ਦੀ ਕਾਰਵਾਈ 20 ਮਿੰਟ ਲਈ ਸਥਾਪਿਤ ਕਰ ਦਿੱਤੀ ਗਈ।