ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ “ਮਸ਼ਾਲ ਮਾਰਚ” ਸਮਾਪਤੀ ਸਮਾਰੋਹ ਦੀ ਕੀਤੀ ਪ੍ਰਧਾਨਗੀ
ਸੂਬਾ-ਪੱਧਰੀ ਮਹੀਨਾ ਚੱਲੀ ਪਹਿਲਕਦਮੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਕੀਤਾ ਪ੍ਰੇਰਿਤ
ਸਕੂਲਾਂ ‘ਚ ਵੰਡਣ ਹਿੱਤ ਪ੍ਰੀ-ਪ੍ਰਾਇਮਰੀ ਕਿੱਟ ਵੀ ਕੀਤੀ ਜਾਰੀ
ਮੋਹਾਲੀ : “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਇੱਕ ਵੱਡੀ ਪ੍ਰਾਪਤੀ ਹੈ,ਜੋ ਵਿੱਦਿਅਕ ਢਾਂਚੇ ਦੀ ਇਮਾਰਤ ਦੀਆਂ ਨਾ ਸਿਰਫ ਨੀਹਾਂ ਪਕੇਰੀਆਂ ਕਰੇਗੀ ਸਗੋਂ ਨਵੀਆਂ ਸੰਭਾਵਨਾਵਾਂ ਵੀ ਉਲੀਕੇਗੀ।” ਇਹ ਖ਼ੁਲਾਸਾ ਪੰਜਾਬ ਸਕੂਲ ਸਿੱਖਿਆ ਬੋਰਡ(ਪੀਐਸਈਬੀ) ਦੇ ਆਡੀਟੋਰੀਅਮ ਵਿਖੇ “ਮਸ਼ਾਲ ਮਾਰਚ” ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੀਤਾ ।
ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਹ ਮਸ਼ਾਲ ਮਾਰਚ 5 ਫਰਵਰੀ,2018 ਨੂੰ ਫਤਿਹਗੜ• ਸਾਹਿਬ ਤੋਂ ਸ਼ੁਰੂ ਹੋਇਆ ਸੀ ਜੋ ਕਿ ਪੂਰੇ ਸੂਬੇ ਦੇ ਹਰੇਕ ਜ਼ਿਲ•ੇ ਵਿੱਚੋਂ ਹੁੰਦੀ ਹੋਇਆ ਅੱਜ ਮੁਹਾਲੀ ਵਿਖੇ ਆਕੇ ਸੰਪੰਨ ਹੋਇਆ ਹੈ। ਉਨ•ਾਂ ਅੱਗੇ ਦੱਸਿਆ ਕਿ “ਪੜ•ੋ ਪੰਜਾਬ ਪੜ•ਾਓ ਪੰਜਾਬ ” ਸਕੀਮ ਤਹਿਤ ਵਿੱਢੇ ਇਸ ਮਾਰਚ ਦਾ ਮੁੱਖ ਉਦੇਸ਼ ਸੂਬੇ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਬੱਚੇ,ਖ਼ਾਸ ਤੌਰ ‘ਤੇ ਸਰਹੱਦੀ ਇਲਾਕੇ ਦੀਆਂ ਕੁੜੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਲਈ ਪ੍ਰੇਰਿਤ ਕਰਨਾ ਸੀ। ਵਿੱਦਿਆ ਨੂੰ ਸੂਬੇ ਦੀ ਖੁਸ਼ਹਾਲੀ ਦਾ ਮੂਲ ਅਧਾਰ ਦੱਸਦੇ ਹੋਏ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮਸ਼ਾਲ ਮਾਰਚ ਦੀ ਰਸਮੀ ਸਮਾਪਤੀ ਅਸਲ ਵਿੱਚ ਵਿੱਦਿਆ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਤੈਅ ਕਰਨ ਲਈ ਪੰਜਾਬ ਦੇ ਸਫ਼ਰ ਦਾ ਆਗ਼ਾਜ਼ ਭਰ ਹੈ । ਉਨ•ਾਂ ਵਿੱਦਿਆ ਦੇ ਖੇਤਰ ਨੂੰ ਹੋਰ ਉੱਚੀਆਂ ਬੁਲੰਦੀਆਂ ਉੱਤੇ ਲਿਜਾਣ ਲਈ ਨਵੇਂ ਉਪਰਾਲੇ ਕਰਨ ਦਾ ਵਾਅਦਾ ਵੀ ਕੀਤਾ ਅਤੇ ਇਹ ਆਸ ਵੀ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਰਕਾਰੀ ਸਕੂਲ ਮੁਲਕ ਦੇ ਸਾਹਮਣੇ ਇੱਕ ਮਿਸਾਲ ਬਣਕੇ ਉਭਰਨਗੇ।
ਇਸ ਤੋਂ ਪਹਿਲਾਂ ਬਲਾਕ ਪ੍ਰਮਾਇਰੀ ਸਿੱਖਿਆ ਅਫ਼ਸਰ(ਬੀਪੀਈਓ)ਅਤੇ ਜ਼ਿਲ•ਾ ਸਿੱਖਿਆ ਅਫ਼ਸਰ (ਡੀਈਓ) ਅਤੇ ਸਕੂਲ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਪ੍ਰੀ-ਪ੍ਰਾਇਮਰੀ ਨਾਲ ਸਬੰਧਤ ਇਸ ਪਹਿਲਕਦਮੀ ਲਈ ਅਧਿਆਪਕਾਂ ਵੱਲੋਂ ਕੀਤੀ ਭਰਪੂਰ ਮਿਹਨਤ ਦੀ ਸ਼ਲਾਘਾ ਕੀਤੀ। ਉਨ•ਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਟੀਚਾ ਵਿੱਦਿਆਰਥੀਆਂ ਦੀ ਯਾਦ ਕਰਨ ਦੀ ਸਮਰੱਥਾ ਨੂੰ ਵਧਾਉਣਾ ਅਤੇ ਸੂਬੇ ਵਿੱਚ ਵਿੱਦਿਅਕ ਮਾਪਦੰਡਾਂ ਨੂੰ ਨਵੀਨਤਾ ਪ੍ਰਦਾਨ ਕਰਨ ਲਈ ਅਧਿਆਪਕ ਵਰਗ ਨੂੰ ਹਰ ਲੋੜੀਂਦਾ ਸਾਜ਼ੋ-ਸਮਾਨ ਮੁਹੱਈਆ ਕਰਾਉਣਾ ਹੈ। ਇਸ ਮੌਕੇ ਉਨ•ਾਂ ਸਿੱਖਿਆ ਬੋਰਡ ਦੇ ਨਵੇਂ ਬਣੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਦਾ ਸਵਾਗਤ ਵੀ ਕੀਤਾ।
ਇਸ ਮੌਕੇ ਸ੍ਰੀਮਤੀ ਅਰੁਨਾ ਚੌਧਰੀ ਅਤੇ ਹੋਰ ਉੱਚ ਅਧਿਕਾਰੀਆਂ ਨੇ ਸਕੂਲਾਂ ਵਿੱਚ ਵੰਡਣ ਹਿੱਤ ਪ੍ਰੀ-ਪ੍ਰਾਇਮਰੀ ਕਿੱਟ ਵੀ ਜਾਰੀ ਕੀਤੀ। ਇਸ ਦੌਰਾਨ ਵਿੱਦਿਆਰਥੀਆਂ ਵੱਲੋਂ ਦਿੱਤੀ ਸੱਭਿਆਚਾਰਕ ਪੇਸ਼ਕਾਰੀ ਨੇ ਦਰਸ਼ਕਾਂ ਦਾ ਦਿਲ ਟੁੰਬਿਆ।
ਇਸ ਮੌਕੇ ਮੌਜੂਦ ਹੋਰਨਾਂ ਪਤਵੰਤਿਆਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਨਜੀਤ ਕੌਰ , ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਅਤੇ ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ ਵੀ ਸ਼ਾਮਲ ਸਨ।