ਨਵੀਂ ਦਿੱਲੀ— ਵਿਸ਼ੇਸ਼ ਅਦਾਲਤ ਨੇ ਧਨ ਸੋਧ ਮਾਮਲੇ ‘ਚ ਰਾਜਦ ਮੁਖੀ ਲਾਲੂ ਪ੍ਰਸਾਦ ਦੀ ਬੇਟੀ ਮੀਸਾ ਭਾਰਤੀ ਅਤੇ ਜਵਾਈ ਸ਼ੈਲੇਸ਼ ਕੁਮਾਰ ਨੂੰ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਚੀਫ ਜਸਟਿਸ ਅਰਵਿੰਦ ਕੁਮਾਰ ਨੇ 2-2 ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ ਦੇ ਆਧਾਰ ‘ਤੇ ਮੀਸਾ ਅਤੇ ਸ਼ੈਲੇਸ਼ ਨੂੰ ਰਾਹਤ ਦਿੰਦੇ ਹੋਏ ਨਿਰਦੇਸ਼ ਦਿੱਤਾ ਕਿ ਉਹ ਅਦਾਲਤ ਦੀ ਮਨਜ਼ੂਰੀ ਦੇ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾਣਗੇ। ਮੀਸਾ ਅਤੇ ਉਸ ਦੇ ਪਤੀ ਅਦਾਲਤੀ ਸੰਮੰਨ ‘ਤੇ ਅਦਾਲਤ ‘ਚ ਪੇਸ਼ ਹੋਏ ਅਤੇ ਜ਼ਮਾਨਤ ਅਰਜ਼ੀ ਦਿੱਤੀ।