ਨਵੀਂ ਦਿੱਲੀ— ਸੋਮਵਾਰ ਨੂੰ ਸੰਸਦ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਮਹਾਘੁਟਾਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੀ.ਐੱਨ.ਬੀ. ਘੁਟਾਲੇ ‘ਤੇ ਨੋਟਿਸ ਦਿੱਤਾ ਗਿਆ ਸੀ। ਇੰਨਾ ਵੱਡਾ ਬੈਂਕ ਘੁਟਾਲਾ ਹੋਇਆ ਹੈ। ਸਰਕਾਰ ਨੂੰ ਖੁਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਹਾਂ ਸਦਨਾਂ ‘ਚ ਆਉਣਾ ਚਾਹੀਦਾ। ਉਨ੍ਹਾਂ ਨੂੰ ਬਿਆਨ ਦੇਣਾ ਚਾਹੀਦਾ। ਦੇਸ਼ ‘ਚ ਇਕ ਤੋਂ ਬਾਅਦ ਕਿ ਬੈਂਕ ਘੁਟਾਲੇ ਸਾਹਮਣੇ ਆ ਰਹੇ ਹਨ। ਘੁਟਾਲੇ ਦੇ ਇਹ ਮਾਮਲੇ ਹਜ਼ਾਰਾਂ ਕਰੋੜਾਂ ਰੁਪਏ ਦੇ ਹਨ। ਆਜ਼ਾਦ ਨੇ ਕਿਹਾ,”ਮੋਦੀ ਜੀ ਨੇ 2014 ਦੀਆਂ ਚੋਣਾਂ ‘ਚ ਜੋ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ, ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੀ.ਐੱਮ. ਬਣਨ ਤੋਂ ਬਾਅਦ ਉਹ ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆਉਣਗੇ। ਪ੍ਰਧਾਨ ਮੰਤਰੀ ਵਿਦੇਸ਼ ਤੋਂ ਕਾਲਾ ਧਨ ਦਾ ਇਕ ਨਵਾਂ ਪੈਸਾ ਵੀ ਵਾਪਸ ਨਹੀਂ ਲਿਆ ਸਕੇ ਪਰ ਮੈਂ ਉਨ੍ਹਾਂ ਨੂੰ ਵਧਾਈ ਜ਼ਰੂਰ ਦਿੰਦਾ ਹਾਂ, ਜੋ ਦੇਸ਼ ਦਾ ਸਫੇਦ ਪੈਸਾ ਸੀ, ਭਾਰਤ ਤੋਂ ਬਾਹਰ ਭੇਜਣ ‘ਚ ਸਫ਼ਲ ਜ਼ਰੂਰ ਹੋਏ ਹਨ। ਸ਼ਾਇਦ ਉਨ੍ਹਾਂ ਨੂੰ ਬੋਲਣ ‘ਚ ਗਲਤੀ ਹੋਈ ਸੀ ਜਾਂ ਸਾਡੇ ਸਮਝਣ ‘ਚ ਗਲਤੀ ਹੋਈ ਸੀ ਅਤੇ ਉਸ ਤੋਂ ਬਾਅਦ ਵੀ ਕੋਈ ਚਿੰਤਾ ਨਹੀਂ ਦਿੱਸਦੀ ਹੈ।”
ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਲਲਿਤ ਮੋਦੀ ਚੱਲਾ ਗਿਆ ਹੈ। ਵਿਜੇ ਮਾਲਿਆ ਚੱਲਾ ਗਿਆ, ਹੁਣ ਨੀਰਵ ਮੋਦੀ ਅਤੇ ਚੋਕਸੀ ਵੀ ਚਲੇ ਗਏ। ਪ੍ਰਧਾਨ ਮੰਤਰੀ ਦਿੱਲੀ ਦੀ ਬੈਠਕ ‘ਚ ਚੋਕਸੀ ਦਾ ਨਾਂ ਲੈਂਦੇ ਹਨ ਕਿ ਉਨ੍ਹਾਂ ਨੂੰ ਸਾਰਿਆਂ ਦੀ ਜਾਣਕਾਰੀ ਹੈ। ਪ੍ਰਧਾਨ ਮੰਤਰੀ ਕਈ ਬਿਜ਼ਨੈੱਸਮੈਨਾਂ ਨੂੰ ਜਾਣਦੇ ਹਨ। ਕੀ ਇਹੀ ਕਾਰਨ ਹੈ ਕਿ ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਦਾ ਪੈਸਾ ਲੈ ਕੇ ਦੌੜਨ ਵਾਲਿਆਂ ਨੂੰ ਫੜ ਕੇ ਵਾਪਸ ਨਹੀਂ ਲਿਆਇਆ ਜਾ ਰਿਹਾ ਹੈ। ਇਕ ਤੋਂ ਇਕ ਬੈਂਕ ਘੁਟਾਲਾ ਹੋ ਰਿਹਾ ਹੈ। ਦੇਸ਼ ਦਾ ਜੋ ਹਜ਼ਾਰਾਂ ਕਰੋੜ ਸਫੇਦ ਪੈਦਾ ਹੈ, ਜੋ ਲੋਕਾਂ ਦਾ ਪੈਸਾ ਹੈ, ਵਿਦੇਸ਼ ਜਾ ਰਿਹਾ ਹੈ ਅਤੇ ਸਰਕਾਰ ਨੂੰ ਇਸ ਰੋਕਣ ‘ਚ ਅਸਫ਼ਲ ਰਹੀ ਹੈ।
ਆਜ਼ਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਨਾ ਵਿਦੇਸ਼ ਦੌਰਾ ਕਰਦੇ ਹਨ। ਭਾਜਪਾ ਕਹਿੰਦੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਵਿਦੇਸ਼ ‘ਚ ਕਾਫੀ ਲੋਕਪ੍ਰਿਯ ਹਨ, ਜੇਕਰ ਵਿਦੇਸ਼ ‘ਚ ਇੰਨੀ ਲੋਕਪ੍ਰਿਯਤਾ ਦੇ ਬਾਵਜੂਦ ਤੁਸੀਂ ਚਾਰ ਲੋਕਾਂ ਨੂੰ ਫੜ ਨਹੀਂ ਪਾ ਰਹੇ ਹੋ ਤਾਂ ਲੋਕਪ੍ਰਿਯਤਾ ਦਾ ਕੀ ਫਾਇਦਾ। ਦੇਸ਼ ਨੂੰ ਕੀ ਫਾਦਾ, ਇਹ ਸਾਡੀ ਨਹੀਂ ਸਗੋਂ ਦੇਸ਼ ਦੀ ਜਨਤਾ ਦੀ ਮੰਗ ਹੈ। ਰਾਜ ਸਭਾ ‘ਚ ਕਾਂਗਰਸ ਨੇਤਾ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਦਨ ‘ਚ ਆ ਕੇ ਜਨਤਾ ਨੂੰ ਦੱਸਣ ਕਿ ਬੈਂਕ ਘੁਟਾਲੇ ‘ਚ ਕੀ ਕਾਰਵਾਈ ਕੀਤੀ ਗਈ ਹੈ। ਬੈਂਕ ਘੁਟਾਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਦੇਸ਼ ਲਿਆਉਣ ਲਈ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ?