ਹੁਸਨ ਅਤੇ ਹਵਸ ‘ਚ ਕੀਤਾ ਇਹ ਖ਼ੂਨੀ ਕਾਰਨਾਮਾ
ਗੁਨਾ ਦੇ ਕੈਂਟ ਇਲਾਕੇ ਦੇ ਉਸ ਘਰ ਨੂੰ ਸ਼ਹਿਰ ਦਾ ਹਰ ਵਿਅਕਤੀ ਜਾਣਦਾ ਸੀ ਕਿ ਉਹ ਪੂਨਮ ਦੂਬੇ ਉਰਫ਼ ਪੱਕਾ ਦਾ ਹੈ। ਪੂਨਮ ਉਰਫ਼ ਪੱਕਾ ਅੱਧੇੜ ਉਮਰ ਵਿੱਚ ਦਾਖਲ ਹੋਣ ਦੇ ਬਾਅਦ ਵੀ ਨਿਹਾਇਤ ਖੂਬਸੂਰਤ ਅਤੇ ਸੈਕਸੀ ਔਰਤ ਸੀ। ਉਹ ਸਭਿਆ ਸਮਾਜ ਦੀ ਇਕ ਅਜਿਹੀ ਔਰਤ ਸੀ, ਜੋ ਕਿਸੇ ਵਰਜਨਾ ਵਿੱਚ ਨਹੀਂ ਜਿਉਂਦੀ ਸੀ, ਬਲਕਿ ਆਪਣੀਆਂ ਸ਼ਰਤਾਂ ਅਤੇ ਮਰਜ਼ੀ ਨਾਲ ਕੰਮ ਕਰਦੇ ਹੋਏ ਖੁਦ ਆਪਣੇ ਅਸੂਲ ਬਣਾਉਂਦੀ ਸੀ।
ਇਕ ਮਾਮੂਲੀ ਖਾਂਦੇ-ਪੀਂਦੇ ਅੱਗਰਵਾਲ ਪਰਿਵਾਰ ਵਿੱਚ ਜੰਮੀ ਪੂਨਮ ਉਰਫ਼ ਪੱਕਾ ਦੇ ਕਦਮ ਜਵਾਨੀ ਦੀ ਦਹਿਲੀਜ਼ ‘ਤੇ ਰੱਖਦੇ ਹੀ ਵਹਿਕਣ ਲੱਗੇ ਸਨ। ਪਰਿਵਾਰ ਅਤੇ ਸਮਾਜਿਕ ਸੰਸਕਾਰਾਂ ਦੀਆਂ ਬੇੜੀਆਂ ਉਸ ਨੂੰ ਬੰਨ੍ਹ ਨਾ ਸਕੀਆਂ। ਉਹ ਇਕ ਅਜਿਹੀ ਵਹਿੰਦੀ ਨਦੀ ਵਾਂਗ ਸੀ, ਜਿਸ ਦਾ ਵਹਾਅ ਆਪਣੇ ਨਾਲ ਬਹੁਤ ਕੁਝ ਵਹਾ ਲੈ ਜਾਂਦਾ ਹੈ। ਉਸਨੂੰ ਆਪਣੀ ਖੂਬਸੂਰਤੀ ਦਾ ਅਹਿਸਾਸ ਚੰਗੀ ਤਰ੍ਹਾਂ ਸੀ। ਜਦੋਂ ਵੀ ਉਹ ਸ਼ਹਿਰ ਦੀਆਂ ਗਲੀਆਂ ਅਤੇ ਚੌਰਾਹਿਆਂ ਤੋਂ ਲੰਘਦੀ, ਲੋਕਾਂ ਦੀਆਂ ਨਜ਼ਰਾਂ ਉਸ ਦੇ ਹਸੀਨ ਅਤੇ ਗਠੀਲੇ ਸਰੀਰ ਨਾਲ ਚਿੰਬੜ ਜਾਂਦੀਆਂ ਸਨ।
ਪੂਨਮ ਦਾ ਰਹਿਣ ਦਾ ਆਪਣਾ ਅਲੱਗ ਸਟਾਈਲ ਸੀ। ਕਦੀ ਉਹ ਜੀਨਸ ਪੈਂਟ ਵਿੱਚ ਨਜ਼ਰ ਆਉਂਦੀ ਤਾਂ ਕਦੀ ਸਲਵਾਰ ਸੂਟ ਵਿੱਚ ਅਤੇ ਕਦੀ-ਕਦੀ ਉਹ ਸਾੜੀ ਵੀ ਪਾ ਲੈਂਦੀ ਸੀ। ਬੁੱਲ੍ਹਾਂ ‘ਤੇ ਗਾੜ੍ਹੀ ਸੁਰਖੀ ਲਿਪਸਟਿਕ ਉਸ ਦਾ ਟ੍ਰੇਡ ਮਾਰਕ ਸੀ। ਇਸ ਹਾਲਤ ਵਿੱਚ ਉਹ ਦੂਜੀਆਂ ਲੜਕੀਆਂ ਵਾਂਗ ਸ਼ਰਮਾਉਂਦੀ ਨਹੀਂ ਸੀ। ਸ਼ਾਇਦ ਇਹੀ ਕਾਰਨ ਹੈ ਕਿ ਹਰ ਕੋਈ ਉਸਨੂੰ ਹਾਸਲ ਕਰ ਲੈਣਾ ਚਾਹੁੰਦਾ ਸੀ ਪਰ 2-4 ਘੰਟੇ ਦੇ ਲਈ, ਹਮੇਸ਼ਾ ਦੇ ਲਈ ਉਸ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣਦੀ ਹਿੰਮਤ ਕੋਈ ਨਹੀਂ ਕਰ ਪਾ ਰਿਹਾ ਸੀ।
ਪੂਨਮ ਇਕ ਬਦਨਾਮ ਲੜਕੀ ਸੀ। ਬਹੁਤ ਘੱਟ ਉਮਰ ਵਿੱਚ ਬਿਨਾਂ ਕੋਈ ਤਪ-ਜਪ ਕੀਤੇ ਉਸਨੂੰ ਬਾਜ਼ਾਰ ਵਿੱਚ ਪ੍ਰਚੱਲਿਤ ਇਹ ਗਿਆਨ ਮੁਫ਼ਤ ਵਿੱਚ ਮਿਲ ਗਿਆ ਸੀ ਕਿ ਦੁਨੀਆਂ ਦੀਵਾਨੀ ਹੈ ਅਤੇ ਸਰੀਰ ਇਕ ਸਾਧਨ। ਇਸ ਕਰਕੇ ਆਪਣੇ ਹੁਸਨ ਦਾ ਇਸਤੇਮਾਲ ਕਰਨ ਵਿੱਚ ਉਸ ਨੇ ਕੰਜੂਸੀ ਨਾ ਵਰਤੀ। ਇਸ ਦਾ ਮਤਲਬ ਇਹ ਵੀ ਨਹੀਂ ਸੀ ਕਿ ਉਸਨੂੰ ਉਸਨੇ ਐਵੇਂ ਹੀ ਨਹੀਂਲੁਟਾ ਦਿੱਤਾ। ਪੂਨਮ ਦਾ ਸਰੀਰ ਸਿਰਫ਼ ਉਹਨਾਂ ਲੋਕਾਂ ਦੇ ਲਈ ਸੀ, ਜਿਹਨਾਂ ਦੀਆਂ ਜੇਬਾਂ ਵਿੱਚ ਉਸਦੀ ਕੀਮਤ ਦੇਣ ਲਾਇਕ ਪੈਸਾ ਹੁੰਦਾ ਸੀ।
ਸ਼ੁਰੂ ਵਿੱਚ ਪੂਨਮ ਖੁੱਲ੍ਹੇਆਮ ਇਹ ਸਭ ਨਹੀਂ ਕਰਦੀ ਸੀ। ਗੁਨਾ ਮੱਧ ਪ੍ਰਦੇਸ਼ ਦਾ ਛੋਟਾ ਜਿਹਾ ਸ਼ਹਿਰ ਹੈ, ਜਿੱਥੋਂ ਦੇ ਲੋਕ ਇਕ-ਦੂਜੇ ਬਾਰੇ ਆਮ ਤੌਰ ਤੇ ਸਭ ਕੁਝ ਜਾਣਦੇ ਹਨ। ਸਬੰਧ ਨਾ ਵਿਗੜਨ, ਇਸ ਡਰ ਜਾਂ ਲਿਹਾਜ ਨਾਲ ਕੁਝ ਲੋਕ ਬੇਸ਼ੱਕ ਨਾ ਬੋਲਣ ਪਰ ਚੌਰਾਹਿਆਂ ਤੇ ਦਿਲਚਸਪ ਵਿਸ਼ਿਆਂ ਤੇ ਚਰਚਾ ਕਰਨ ਦਾ ਮੌਕਾ ਕੋਈ ਨਹੀਂ ਛੱਡਦਾ ਸੀ। ਪੂਨਮ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਸੀ।
ਪੂਨਮ ਚੌਰਾਹਿਆਂ ਦੀ ਚਰਚਾ ਦਾਇਕ ਅਹਿਮ ਕਿਰਦਾਰ ਬਣ ਚੁੱਕੀ ਸੀ, ਜਿਸ ਬਾਰੇ ਖੁੱਲ੍ਹੇਆਮ ਪਹਿਲੀਵਾਰ ਉਦੋਂ ਕੁਝ ਕਿਹਾ ਗਿਆ ਸੀ, ਜਦੋਂ ਸਾਲਾਂ ਪਹਿਲਾਂ ਉਸ ਨੇ ਆਪਣੇ ਮੂੰਹ ਬੋਲੇ ਭਾਈ ਅਜੈਦੂਬੇ ਨਾਲ ਵਿਆਹ ਕਰ ਲਿਆ ਸੀ। ਅਜੈ ਉਸ ਦੇ ਭਰਾ ਦਾ ਦੋਸਤ ਸੀ, ਜਿਸਨੂੰ ਉਹ ਰੱਖੜੀ ਬੰਨ੍ਹਦੀ ਸੀ। ਇਹੀ ਕਾਰਨ ਸੀ ਕਿ ਅਜੈ ਨਾਲ ਵਿਆਹ ਦੀ ਗੱਲ ਜਿਸ ਨੇ ਵੀ ਸੁਣੀ, ਕਲਯੁਗੀ ਰਿਸ਼ਤਿਆਂ ਨੂੰ ਕੋਸਦੇ ਹੋਏ ਇਹੀ ਕਿਹਾ ਕਿ ਕੀ ਜਮਾਨਾ ਆ ਗਿਆ ਹੈ, ਜਿਸਨੂੰ ਭਰਾ ਮੰਨਦੀ ਸੀ, ਉਸਨੂੰ ਪਤਾ ਬਣਾ ਲਿਆ। ਲਾਅਨਤ ਹੈ।
ਪੂਨਮ ਨੂੰ ਇਹਨਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ। ਮੂੰਹ ਬੋਲੇ ਅੰਤਰ ਜਾਤੀ ਭਰਾ ਨਾਲ ਪਿਆਰ ਹੋ ਗਿਆ ਤਾਂ ਉਸ ਨੇ ਦੁਨੀਆਂ ਨੂੰ ਅੰਗੂਠਾ ਦਿਖਾਉਂਦੇ ਹੋਏ ਉਸ ਨਾਲ ਵਿਆਹ ਕਰਵਾ ਲਿਆ, ਜੋ ਇਕ ਲਿਹਾਜ਼ ਨਾਲ ਬਹੁਤ ਜ਼ਿਆਦਾ ਗਲਤ ਗੱਲ ਨਹੀਂ ਸੀ।
ਗੋਲ ਗੱਪੇ ਵੇਚਕੇ ਘਰ ਚਲਾਉਣ ਵਾਲੇ ਆਪਣੇ ਪਿਤਾ ਦਾ ਘਰ ਛੱਡ ਕੇ ਉਹ ਪਤੀ ਦੇ ਘਰ ਆ ਗਈ। ਮਾਂ-ਬਾਪ ਅਤੇ ਭਰਾ-ਭੈਣ ਦਾ ਸਿਰ ਸਮਾਜ ਦੇ ਸਾਹਮਣੇ ਝੁਕਾ ਕੇ ਪੂਨਮ ਨੂੰ ਬਹੁਤਾ ਕੁਝ ਹਾਸਲ ਨਾ ਹੋਇਆ। ਜਿਸਨੂੰ ਉਹ ਪਿਆਰ ਮੰਨ ਬੈਠੀ ਸੀ, ਉਹ ਦਰਸਲ ਇਕ ਉਮਰ ਦਾ ਆਕਰਸ਼ਣ ਮਾਤਰ ਸੀ। ਪਾਣੀ ਦੇ ਬੁਲਬੁਲੇ ਅਤੇ ਬੀਅਰ ਦੀ ਝੱਗ ਵਰਗਾ, ਜੋ ਜਲਦੀ ਹੀ ਬਿੱਖਰ ਗਿਆ। ਪਰ ਉਹ ਰਹੀ ਪਤੀ ਦੇ ਘਰ ਵਿੱਚ ਹੀ, ਜਿਸ ਤੋਂ ਉਸਦੇ ਇਕ ਲੜਕਾ ਵੀ ਹੋਇਆ, ਜਿਸਦਾ ਨਾਂ ਉਸ ਨੇ ਕਿਸ਼ੋਰ ਰੱਖਿਆ।
ਉਚੇ ਇਰਾਦਿਆਂ ਵਾਲੀ ਪੂਨਮ ਅਤੇ ਉਸ ਦੀਆਂ ਆਦਤਾਂ ਤੋਂ ਅਜੈ ਨੇ ਸਮਝਦਾਰ, ਪਰ ਬੇਵੱਸ ਪੁਰਸ਼ ਵਾਂਗ ਸਮਝੌਤਾ ਜਿਹਾ ਕਰ ਲਿਆ ਸੀ। ਕਹਿਣ ਨੂੰ ਤਾਂ ਉਹ ਨੈਸ਼ਨਲ ਫ਼ਰਟੀਲਾਈਜਰ ਲਿਮਟਿਡ ਵਿੱਚ ਠੇਕੇਦਾਰੀ ਕਰਦਾ ਸੀ, ਪਰ ਉਸ ਦੀ ਸ਼ਾਨੋ-ਸ਼ੌਕਤ ਦੀ ਇਕ ਵੱਡੀ ਵਜ੍ਹਾ ਪਤਨੀ ਦੀ ਕਮਾਈ ਸੀ। ਪੈਸਿਆਂ ਲਈ ਪੂਨਮ ਕੋਈ ਕੰਮ ਨਹੀਂ ਕਰਦੀ ਸੀ ਪਰ ਫ਼ਿਰ ਵੀ ਉਸ ਤੇ ਪੈਸਾ ਬਰਸਦਾ ਸੀ।
ਸ਼ਹਿਰ ਦੇ ਰਸੂਖਦਾਰ, ਨੇਤਾ, ਵਪਾਰੀ ਅਤੇ ਪੁਲਿਸ ਵਾਲੇ ਉਸ ਦੇ ਘਰ ਆਉਂਦੇ-ਜਾਂਦੇ ਸਨ। ਉਸ ਦੇ ਘਰ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਸੀ। ਸਫ਼ੈਦਪੋਸ਼ ਲੋਕਾਂ ਨਾਲ ਗੁਲਜਾਰ ਪੂਨਮ ਦੇ ਘਰ ਵਿੱਚ ਮਹਿਫ਼ਲਾਂ ਜੰਮਦੀਆਂ ਸਨ, ਜਾਮ ਛਲਕਦੇ ਸਨ ਅਤੇ ਉਹ ਸਭ ਕੁਝ ਹੁੰਦਾ ਸੀ, ਜਿਸ ਦੀ ਸਮਾਜ ਅਤੇ ਕਾਨੂੰਨ ਦੇ ਲਿਹਾਜ ਨਾਲ ਮਨਾਹੀ ਹੈ।
ਫ਼ਿਰ ਵੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਉਸਨੂੰ ਕੁਝ ਕਹਿ ਦੇਵੇ। ਕੋਈ ਕਾਨੂੰਨ ਦਾ ਡਰ ਨਹੀਂ ਅਤੇ ਨਾ ਹੀ ਸਮਾਜ ਦਾ ਡਰ। ਕੁਝ ਦਿਨ ਪਹਿਲਾਂ ਪੂਨਮ ਮਹਿਸੂਸ ਕਰਨ ਲੱਗੀ ਸੀ ਕਿ ਉਸ ਵਿੱਚ ਸ਼ਾਇਦ ਹੁਣ ਪਹਿਲਾਂ ਵਰਗਾ ਆਕਰਸ਼ਣ ਨਹੀਂ ਰਿਹਾ। ਇਸ ਦਾ ਕਾਰਨ ਉਸਦੀ ਢਲਦੀ ਉਮਰ ਸੀ। ਇਹ ਵੀ ਉਸ ਦੀ ਸਮਝ ਆਉਣ ਲੱਗਿਆ ਸੀ। ਪਹਿਲਾਂ ਦੇ ਮੁਕਾਬਲੇ ਆਮਦਨੀ ਘੱਟ ਹੋ ਰਹੀ ਸੀ, ਚਹੇਤਿਆਂ ਦੀ ਗਿਣਤੀ ਘੱਟਦੀ ਜਾ ਰਹੀ ਸੀ। ਉਸਨੂੰ ਪਹਿਲੀ ਵਾਰ ਭਵਿੱਖ ਦੀ ਚਿੰਤਾ ਹੋਈ, ਇਕ ਦਿਨ ਉਹ ਬੁੱਢੀ ਹੋ ਜਾਵੇਗੀ, ਤਾਂ ਕੀ ਹੋਵੇਗਾ? ਹੁਣ ਤੱਕ ਮਰਦਾਂ ਦੀ ਇਹ ਫ਼ਿਤਰਤ ਉਸ ਦੀ ਸਮਝ ਵਿੱਚ ਆ ਚੁੱਕੀ ਸੀ ਕਿ ਮਰਦ ਜਵਾਨ ਰਹਿਣ ਤੱਕ ਹੀ ਪੈਸਾ ਲੁਟਾਉਂਦੇ ਹਨ, ਉਸ ਦੇ ਬਾਅਦ ਕਤਰਾਉਣ ਲੱਗੇ।
ਪੂਨਮ ਦਾ ਨੌਜਵਾਨ ਹੋ ਰਿਹਾ ਬੇਟਾ ਕਿਸ਼ੋਰ ਵੀ ਮਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗਿਆ ਸੀ, ਜਿਸ ਦੀ ਕੋਈ ਖਾਸ ਚਿੰਤਾ ਉਸਨੂੰ ਨਹੀਂ ਸੀ। ਕਿਸ਼ੋਰ 9ਵੀਂ ਤੋਂ ਜ਼ਿਆਦਾ ਨਾ ਪੜ੍ਹ ਸਕਿਆ ਅਤੇ 17 ਸਾਲ ਦੀ ਉਮਰ ਵਿੱਚ ਹੀ ਜਾਮ ਛਲਕਾਉਣ ਲੱਗਿਆ ਸੀ। ਉਹ ਅਯਾਸ਼ੀ ਵੀ ਕਰਦਾ ਸੀ, ਉਹ ਖੁਦ ਵੀ ਅਜਿਹੇ ਹੀ ਮਾਹੌਲ ਵਿੱਚ ਵੱਡਾ ਹੋਇਆ ਸੀ।
ਜਿਸ ਆਜ਼ਾਦੀ ਅਤੇ ਅਯਾਸ਼ੀ ਦੇ ਸੁਪਨੇ ਉਸ ਉਮਰ ਵਿੱਚ ਲੜਕੇ ਦੇਖਿਆ ਕਰਦੇ ਹਨ, ਉਹ ਕਿਸ਼ੋਰ ਨੂੰ ਤੋਹਫ਼ੇ ਵਜ੍ਹੋ ਮਿਲੇ ਸਨ। ਪੜ੍ਹਾਈ ਦਾ ਦਬਾਅ ਨਹੀਂ, ਕੋਈ ਰੋਕ-ਟੋਕ ਨਹੀਂ, ਉਲਟਾ ਉਹ ਹਰ ਸਹੂਲਤ ਉਸਨੂੰ ਮਿਲ ਰਹੀ ਸੀ, ਜੋ ਆਮ ਤੌਰ ਤੇ ਇਸ ਉਮਰ ਵਿੱਚ ਨਹੀਂ ਮਿਲਦੀ। ਪੂਨਮ ਦੀ ਜ਼ਿੰਦਗੀ ਇਕ ਆਮ ਗ੍ਰਹਿਸਥੀ ਔਰਤ ਦੀ ਜ਼ਿੰਦਗੀ ਨਹੀਂ ਸੀ। ਠੀਕ ਉਸੇ ਤਰ੍ਹਾਂ ਕਿਸ਼ੋਰ ਦੀ ਜ਼ਿੰਦਗੀ ਵੀ ਆਮ ਲੜਕਿਆਂ ਵਰਗੀ ਨਹੀਂ ਸੀ, ਜੋ ਇਸ ਉਮਰ ਵਿੱਚ ਕੁਝ ਬਣ ਜਾਣ ਦੇ ਸੁਪਨੇ ਦੇਖਦੇ ਹਨ, ਸੰਘਰਸ਼ ਕਰਦੇ ਹਨ ਅਤੇ ਅਨੁਸ਼ਾਸਨ ਵਿੱਚ ਰਹਿੰਦੇ ਹਨ।
ਜ਼ਿੰਦਗੀ ਤੋਂ ਲਾਪਰਵਾਹ ਅਤੇ ਆਵਾਰਾ ਕਿਸ਼ੋਰ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਮਾਂ ਅੱਜਕਲ੍ਹ ਪੈਸਿਆਂ ਅਤੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦੀ ਹੈ, ਇੲ ਉਸ ਲਈ ਵੀ ਚਿੰਤਾ ਦੀ ਗੱਲ ਸੀ ਕਿ ਬਿਨਾਂ ਕੁਝ ਕਮਾਏ ਪੈਸੇ ਕਿਵੇਂ ਆਉਣ।
ਕਹਿਣ ਵਾਲੇ ਕਹਿੰਦੇ ਹਨ ਕਿ ਦਰਵਾਜ਼ਾ ਇਕ ਬੰਦ ਹੁੰਦਾ ਹੈ ਤਾਂ ਦੂਜਾ ਖੁੱਲ੍ਹ ਜਾਂਦਾ ਹੈ। ਇਹੀ ਪੂਨਮ ਦੇ ਨਾਲ ਹੋਇਆ। ਹਾਲੇ ਉਸਦੀ ਆਮਦਨੀ ਘੱਟ ਹੋੀ ਸੀ, ਬੰਦ ਨਹੀਂ, ਇਸ ਕਰਕੇ ਉਹ ਇਕ ਝਟਕੇ ਵਿੱਚ ਇੰਨੇ ਕਮਾ ਲੈਣਾ ਚਾਹੁੰਦੀ ਸੀ ਕਿ ਬੁਢਾਪੇ ਵਿੱਚ ਆਰਾਮ ਨਾਲ ਖਾ ਸਕੇ। ਇਕ ਦਿਨ ਉਸਦੇ ਦਿਮਾਗ ਵਿੱਚ ਖੁਰਾਫ਼ਾਤੀ ਵਿੱਚਾਰ ਆਇਆ। ਇਯ ਆਈਡੀਏ ਦੇ ਸ਼ਿਕਾਰ ਦਾ ਨਾਂ ਸੀ ਹੇਮੰਤ ਮੀਣਾ।
ਕਿਸ਼ੋਰ ਦੇ ਜੋ ਅਵਾਰਾ ਦੋਸਤ ਉਸਦੇ ਘਰ ਆਅਿਾ ਕਰਦੇ ਸਨ, ਹੇਮੰਤ ਉਹਨਾਂ ਵਿੱਚੋਂ ਇਕ ਸੀ। 2 ਸਾਲ ਪਹਿਲਾਂ ਹੀ ਹੇਮੰਤ ਦੀ ਕਿਸ਼ੋਰ ਨਾਲ ਦੋਸਤੀ ਹੋਈ ਸੀ, ਜੋ ਦੇਖਦੇ ਹੀ ਦੇਖਦੇ ਪਰਵਾਨ ਚੜ੍ਹਨ ਲੱਗੀ। ਹੇਮੰਤ ਅਕਸਰ ਉਸਦੇ ਘਰ ਆਉਣ ਲੱਗਿਆ। ਪੂਨਮ ਨੂੰ ਉਹ ਅੰਟੀ ਕਹਿੰਦਾ ਸੀ ਅਤੇ ਮਾਂ ਵਾਂਗ ਸਨਮਾਨ ਕਰਦਾ ਸੀ।
17 ਸਾਲ ਦੇ ਹੇਮੰਤ ਦੇ ਪਿਤਾ ਅੰਤਰ ਸਿੰਘ ਮੀਣਾ ਗੁਨਾ ਦੇ ਸਿੰਚਾਈ ਵਿਭਾਗ ਵਿੱਚ ਚੰਗੀ ਅਹੁਦੇ ਤੇ ਸੀ। ਹੇਮੰਤ ਉਹਨਾਂ ਦਾ ਇਕਲੌਤਾ ਮੁੰਡਾ ਸੀ। ਹਾਲਾਂਕਿ ਉਸਦੇ ਮਾਪੇ ਪੂਨਮ ਦੇ ਘਰ ਜਾਣ ਤੋਂ ਉਸਨੂੰ ਰੋਕਦੇ ਸਨ ਪਰ ਉਹ ਫ਼ਿਰ ਵੀ ਚਲਿਆ ਜਾਂਦਾ ਸੀ। ਅੰਤਰ ਸਿੰਘ ਇੱਥੇ ਹੀ ਮਾਤ ਆ ਗਏ। ਖਿਡਾਰੀ ਪੂਨਮ ਨੂੰ ਆਪਣੇ ਭਵਿੱਖ ਦੀ ਚਿੰਤਾ ਸੀ ਅਤੇ ਉਸਨੂੰ ਪਤਾ ਸੀ ਕਿ ਅੰਤਰ ਸਿੰਘ ਕੋਲ ਪੈਸਿਆਂ ਦੀ ਘਾਟ ਨਹੀਂ। ਉਹ ਆਪਣੇ ਇਕਲੌਤੇ ਮੁੰਡੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਵੇਗਾ।
ਇਕ ਦਿਨ ਹੇਮੰਤ ਪੂਨਮ ਦੇ ਘਰ ਆਇਆ। ਉਸ ਦਿਨ ਕਿਸ਼ੋਰ ਉਥੇ ਨਹੀਂ ਸੀ। ਮੌਕਾ ਦੇਖਕੇ ਇਕ ਦਿਨ ਪੂਨਮ ਨੇ ਅਣਜਾਣ ਹੇਮੰਤ ਨੂੰ ਜਦੋਂ ਆਦਮ ਅਤੇ ਹਵਾ ਵਾਲੇ ਸੇਬ ਦਾ ਫ਼ਲ ਚਲਾਇਆ ਤਾਂ ਉਹ ਉਸਦਾ ਦੀਵਾਨਾ ਹੋ ਗਿਆ। ਇਸ ਉਮਰ ਵਿੱਚ ਸੈਕਸ ਦੀ ਆਦਤ ਜੇਕਰ ਪੇਸ਼ੇਵਰ ਅਤੇ ਤਜਰਬੇਕਾਰ ਹੱਥਾਂ ਤੋਂ ਲੱਗੇ ਤਾਂ ਅੰਜਾਮ ਕੀ ਹੁੰਦਾ ਹੈ, ਇਹ ਹਰ ਕੋਈ ਜਾਣਦਾ ਹੈ।
ਬਹੁਤ ਜਲਦੀ ਹੇਮੰਤ ਪੂਨਮ ਦੇ ਜਿਸਮ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ। ਇਹ ਉਸ ਲਈ ਇਕ ਨਵਾਂ ਅਹਿਸਾਸ ਸੀ। ਹੇਮੰਤ ਤੋਂ ਇਲਾਵਾ ਕਿਸ਼ੋਰ ਦੇ ਜੋ ਦੋਸਤ ਰੈਗੂਲਰ ਉਸਦੇ ਘਰ ਆਉਂਦੇ ਸਨ, ਉਹਨਾਂ ਵਿੱਚ ਲੋਕੇਸ਼ ਲੋਧਾ, ਰਿਤੀਕ ਨਾਮਦੇਵ ਅਤੇ ਨਦੀਮ ਆਦਿ ਸਨ। ਸਾਰੇ ਪੂਨਮ ਦੀ ਮੌਜੂਦਗੀ ਵਿੱਚ ਮਹਿਫ਼ਲ ਜਮਾ ਕੇ ਬੀਅਰ ਪੀਂਦੇ, ਸਿਗਰਟ ਫ਼ੂਕਦੇ, ਪੂਨਮ ਇਹਨਾਂ ਲਈ ਸਨੈਕਸ ਦਾ ਇੰਤਜ਼ਾਮ ਕਰਦੀ।
ਨਵੀਂ ਉਮਰ ਦੇ ਇਹਨਾਂ ਲੜਕਿਆਂ ਦੀ ਮਹਿਫ਼ਲ ਬਾਰੇ ਤਾਂ ਕਈ ਜਾਣਦੇ ਸਨ ਪਰ ਮਾਮਲਾ ਪੂਨਮ ਦਾ ਸੀ, ਇਸ ਕਰਕੇ ਸਾਰੀ ਖਾਮੋਸ਼ ਸਨ। ਮਹਿਫ਼ਲ ਦੇ ਦੌਰਾਨ ਹੀ ਹੇਮੰਤ ਦੀਆਂ ਨਜ਼ਰਾਂ ਪੂਨਮ ਦੇ ਗਦਰਾਏ ਸਰੀਰ ਅਤੇ ਨਾਜ਼ੁਕ ਅੰਗਾਂ ਤੇ ਪਈਆਂ ਤਾਂ ਉਹ ਮੁਸਕਰਾ ਕੇ ਉਸ ਦੀ ਅੱਗ ਨੂੰ ਹੋਰ ਹਵਾ ਦੇਣ ਲੱਗੀ, ਤਾਂ ਜੋ ਬੱਕਰਾ ਆਸਾਨੀ ਨਾਲ ਹਲਾਲ ਹੋ ਸਕੇ।
ਹੇਮੰਤ ਹੁਣ ਸੋਚਣ-ਸਮਝਣ ਦੀ ਤਾਕਤ ਗੁਆ ਚੁੱਕਾ ਸੀ। ਕਿਉਂਕਿ ਨਵਾਂ ਖੂਨ ਸੀ, ਇਸ ਕਰਕੇ ਰੋਜ਼ ਉਬਲਦਾ ਸੀ। ਸ਼ਿਕਾਰ ਨੂੰ ਪੂਰੀ ਤਰ੍ਹਾਂ ਜਾਲ ਵਿੱਚ ਫ਼ਸਿਆ ਦੇਖ ਕੇ ਪੂਨਮ ਨੇ ਆਪਣਾ ਰੰਗ ਦਿਖਾਉਣਾ ਆਰੰਭ ਕਰ ਦਿੱਤਾ। ਉਹ ਹੇਮੰਤ ਅੱਗੇ ਪੈਸਿਆਂ ਦਾ ਰੋਣਾ ਰੋਂਦੀ ਤਾਂ ਹੇਮੰਤ ਤੁਰੰਤ ਆਪਣੀ ਜੇਬ ਖਾਲੀ ਕਰ ਦਿੰਦਾ। ਹੌਲੀ ਹੌਲੀ ਉਹ ਘਰ ਤੋਂ ਵੀ ਪੈਸੇ ਚੋਰੀ ਕਰਕੇ ਲਿਆਉਣ ਲੱਗਿਆ। ਫ਼ਿਰ ਉਹ ਆਪਣਾ ਮਾਂ ਦੇ ਗਹਿਣੇ ਚੋਰੀ ਕਰਨ ਲੱਗਿਆ।
ਅੰਤਰ ਸਿੰਘ ਅਤੇ ਉਸਦੀ ਪਤਨੀ ਨੂੰ ਚੋਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤਹਿਕੀਕਾਤ ਕਰਨਾ ਆਰੰਭ ਕੀਤਾ। ਬੀਤੀ 17 ਮਈ ਨੂੰ ਹੇਮੰਤ ਨੇ ਮਾਂ-ਬਾਪ ਤੋਂ ਮੋਟਰ ਸਾਈਕਲ ਖਰੀਦਣ ਲਈ 40 ਹਜ਼ਾਰ ਮੰਗੇ ਤਾਂ ਉਹਨਾਂ ਨੇ ਦੇ ਦਿੱਤੇ। ਹੇਮੰਤ ਪੈਸੇ ਲੈ ਕੇ ਘਰ ਤੋਂ ਨਿਕਲਿਆ ਪਰ ਵਾਪਸ ਨਾ ਆਇਆ। ਜਦੋਂ ਕਾਫ਼ੀ ਰਾਤ ਹੋ ਗਈ ਤਾਂ ਅੰਤਰ ਸਿੰਘ ਨੇ ਰਿਪੋਰਟ ਲਿਖਵਾਈ ਅਤੇ ਪੂਨਮ ਦੇ ਘਰ ਪਤਾ ਕੀਤਾ। ਪਰ ਪੂਨਮ ਮੁੱਕਰ ਗਈ ਕਿ ਉਹ ਇੱਥੇ ਆਇਆ ਹੈ।
ਅਗਲੇ ਦਿਨ 18 ਮਈ ਨੂੰ ਅੰਤਰ ਸਿੰਘ ਸਿੱਧਾ ਐਸ. ਪੀ. ਦਫ਼ਤਰ ਗਿਆ ਅਤੇ ਸਾਰੀ ਗੱਲ ਦੱਸੀ। ਹੇਮੰਤ ਦਾ ਮੋਬਾਇਲ ਫ਼ੋਨ ਵੀ ਬੰਦ ਸੀ। ਐਸ. ਪੀ. ਨੇ ਥਾਣਾ ਕੈਂਟ ਦੇ ਮੁਖੀ ਦੀ ਡਿਊਟੀ ਲਗਾਈ ਅਤੇ ਕਿਸ਼ੋਰ ਨੂੰ ਬੁਲਾ ਲਿਆ।
ਕਿਸ਼ੋਰ ਨੇ ਮੰਨ ਲਿਆ ਕਿ ਹੇਮੰਤ ਉਸਦੇ ਘਰ ਆਉਂਦਾ ਸੀ। ਪੁਲਿਸ ਨੇ ਇਹ ਧਾਰਨਾ ਬਣਾ ਲਈ ਕਿ ਕਿਤੇ ਹੇਮੰਤ ਖੁਦ ਹੀ ਨਾ ਫ਼ਰਾਰ ਹੋ ਗਿਆ ਹੋਵੇ। ਪਰ ਇਹ ਥਿਊਰੀ ਗਲਤ ਸੀ। ਪੁਲਿਸ ਨੂੰ ਸ਼ੰਕਾ ਸੀ ਕਿ ਜੇਕਰ ਉਹ ਅਗਵਾ ਕੀਤਾ ਤਾਂ ਫ਼ਿਰੌਤੀ ਮੰਗਣੀ ਚਾਹੀਦੀ ਸੀ, ਜੋ ਨਹੀਂ ਮੰਗੀ ਗਈ।
48 ਘੰਟੇ ਕੁਝ ਨਾ ਪਤਾ ਲੱਗਿਆ। 19 ਮਈ ਨੂੰ ਅੰਤਰ ਸਿੰਘ ਦੇ ਮੋਬਾਇਲ ਤੇ ਹੇਮੰਤ ਦਾ ਨੰਬਰ ਆਇਆ ਤਾਂ ਇਕ ਵਾਰ ਖੁਸ਼ੀ ਹੋਈ। ਉਸਨੇ ਤੁਰੰਤ ਫ਼ੋਨ ਚੁੱਕਿਆ ਪਰ ਦੂਜੇ ਪਾਸਿਉਂ ਅਣਜਾਣ ਆਵਾਜ਼ ਸੀ ਕਿ ਹੇਮੰਤ ਉਸਦੇ ਕਬਜ਼ੇ ਵਿੱਚ ਹੈ, ਜੇਕਰ ਵਾਪਸੀ ਚਾਹੁੰਦੇ ਹੋ ਤਾਂ 50 ਲੱਖ ਦਾ ਇੰਤਜ਼ਾਮ ਕਰ ਲਓ। ਅੰਤਰ ਸਿੰਘ ਨੇ ਐਸ. ਐਮ. ਐਸ. ਕਰਕੇ ਪੈਸਿਆਂ ਲਈ ਹਾਮੀ ਭਰ ਦਿੱਤੀ। ਗੁਹਾ ਵਿੱਚ ਗੁੰਮਸ਼ੁਦਗੀ ਤੇ ਹੱਲਾ ਹੋ ਗਿਆ ਸੀ ਅਤੇ ਹਰ ਕੋਈ ਪੂਨਮ ਅਤੇ ਕਿਸ਼ੋਰ ਤੇ ਸ਼ੱਕ ਕਰ ਰਿਹਾ ਸੀ।
ਪਰ ਫ਼ਿਰੌਤੀ ਵਾਲੇ ਇਸ ਫ਼ੋਨ ਨੇ ਸਭ ਦੇ ਦਿਮਾਗ ਦੇ ਫ਼ਿਊਜ਼ ਉਡਾ ਦਿੱਤੇ। ਕਿਉਂਕਿ ਉਹ ਦੋਵੇਂ ਆਪਣੇ ਹੀ ਘਰ ਸਨ। ਅੰਤਰ ਸਿੰਘ ਨੇ ਤੁਰੰਤ ਪੁਲਿਸ ਨੂੰ ਦੱਸਿਆ। ਪੁਲਿਸ ਨੂੰ ਹੁਣ ਦਿਸ਼ਾ ਮਿਲ ਗਈ। ਨੰਬਰ ਟ੍ਰੈਕਿੰਗ ਤੇ ਲੱਗ ਗਿਆ ਤਾਂ ਲੁਕੇਸ਼ਨ ਇੰਦੌਰ ਦੀ ਮਿਲੀ। ਪੁਲਿਸ ਦੀ ਟੀਮ ਇੰਦੌਰ ਗਈ। ਫ਼ਿਰ ਪੂਰੇ ਹਫ਼ਤਾ ਭਰ ਕੋਈ ਫ਼ੋਨ ਨਾ ਆਇਆ। ਇੰਦੌਰ ਗਈ ਪੁਲਿਸ ਵੀ ਉਲਝ ਗਈ।
26 ਮਈ ਨੂੰ ਥਾਣਾ ਕੈਂਟ ਪੁਲਿਸ ਨੂੰ ਪਟੇਲਨਗਰ ਇਲਾਕੇ ਦੀ ਰੇਲਵੇ ਕ੍ਰਾਸਿੰਗ ਦੇ ਕੋਲ ਇਕ ਕਿਸ਼ੋਰ ਦੀ ਲਾਸ਼ ਮਿਲੀ। ਉਹ ਲਾਸ਼ ਅੱਧਸੜੀ ਸੀ, ਜਲਣ ਦੇ ਨਿਸ਼ਾਨ ਤਾਜ਼ਾ ਸਨ, ਇਸ ਕਰਕੇ ਅੰਦਾਜ਼ਾ ਲਗਾਇਆ ਕਿ ਬੀਤੀ ਰਾਤ ਹੀ ਉਸਦੀ ਹੱਤਿਆ ਕਰਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਪੁਲਿਸ ਹਾਲੇ ਖਾਨਾਪੂਰਤੀ ਕਰ ਰਹੀ ਸੀ ਕਿ ਅਚਾਨਕ ਇਕ ਆਦਮੀ ਆਪਣੇ ਲੜਕੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਆਇਆ। ਪੁਲਿਸ ਨੂੰ ਸ਼ੱਕਾ ਹੋਈ ਕਿ ਉਸ ਉਸਦਾ ਹੀ ਮੁੰਡਾ ਹੋ ਸਕਦਾ ਹੈ। ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਉਸ ਨੇ ਪਛਾਣ ਲਿਆ ਕਿ ਇਹ ਲਾਸ਼ ਉਸਦੇ ਲੜਕੇ ਰਿਤੀਕ ਦੀ ਹੈ।
ਪੁੱਛਗਿੱਛ ਵਿੱਚ ਇਹ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਰਿਤਿਕ ਪਿਛਲੀ ਰਾਤ ਆਪਣੇ ਜਿਗਰੀ ਦੋਸਦ ਕਿਸ਼ੋਰ ਦੇ ਨਾਲ ਗਿਆ ਸੀ। ਕਿਸ਼ੋਰ ਦੂਬੇ ਯਾਨਿ ਗੁਨਾ ਦੀ ਰਸੂਖਦਾਰ ਔਰਤ ਪੂਨਮ ਦਾ ਮੁੰਡਾ। ਇਸ ਤੋਂ ਪੁਲਿਸ ਦੇ ਕੰਨ ਖੜ੍ਹੇ ਹੋ ਗਏ, ਕਿਉਂਕਿ ਹੇਮੰਤ ਦੀ ਗੁੰਮਸ਼ੁਦਗੀ ਬਾਰੇ ਉਸ ਦੇ ਪਿਤਾ ਅੰਤਰ ਸਿੰਘ ਨੇ ਪੂਨਮ ਅਤੇ ਉਸ ਦੇ ਮੁੰਡੇ ‘ਤੇ ਸ਼ੱਕ ਕੀਤਾ ਸੀ।
ਪੁਲਿਸ ਤੁਰੰਤ ਕਿਸ਼ੋਰ ਨੂੰ ਪਕੜ ਲਿਆਈ। ਜਦੋਂ ਸਖਤੀ ਕੀਤੀ ਤਾਂ ਵੀ ਉਹ ਨਾ ਮੰਨਿਆ।
ਆਖਿਰ ਉਸ ਨੇ ਮੂੰਹ ਖੋਲ੍ਹਿਆ ਤਾਂ ਸਭ ਦੀ ਬੋਲਤੀ ਬੰਦ ਹੋ ਗਈ। ਕਿਸ਼ੋਰ ਨੇ ਦੱਸਿਆ ਕਿ ਉਹ ਦਿਲ ਦਹਿਲਾ ਦੇਣ ਵਾਲਾ ਵਾਕਾ ਨਾ ਕੇਵਲ ਰਿਤਿਕ , ਬਲਕਿ ਹੇਮੰਤ ਅਤੇ ਲੋਕੇਸ਼ ਲੋਧੀ ਦੀ ਹੱਤਿਆ ਵਿੱਚ ਬਦਲ ਗਿਆ ਹੈ। ਉਸ ਨੇ ਮੰਨਿਆ ਕਿ ਹੇਮੰਤ ਦੇ ਉਸਦੀ ਮਾਂ ਨਾਲ ਨਜਾਇਜ਼ ਸਬੰਧ ਸਨ। ਇਯ ਕਰਕੇ ਉਹ ਉਸ ਤੋਂ ਨਰਾਜ਼ ਸੀ। ਉਸ ਨੇ ਦੱਸਿਆ ਕਿ ਉਸਨੇ ਆਪਣੇ ਦੋਸਤਾਂ ਰਿਤੀਕ, ਲੋਕੇਸ਼ ਅਤੇ ਨਦੀਮ ਨਾਲ ਮਿਲ ਕੇ ਹੇਮੰਤ ਦੇ ਅਗਵਾ ਦੀ ਯੋਜਨਾ ਬਣਾਈ। ਚਾਰਾਂ ਨੂੰ ਪਤਾ ਸੀ ਕਿ ਹੇਮੰਤ ਦੇ ਪਿਤਾ ਕੋਲ ਪੈਸੇ ਬਹੁਤ ਹਨ, ਇਸ ਕਰਕੇ ਉਸਨੂੰ ਛੁਡਾਉਣ ਲਈ ਮੂੰਹ ਮੰਗੀ ਰਕਮ ਦੇ ਦੇਣਗੇ। ਹੇਮੰਤ ਨੂੰ ਅਗਵਾ ਕਰਕੇ ਲੋਕੇਸ਼ ਨੂੰ ਉਸ ਦਾ ਫ਼ੋਨ ਦੇ ਕੇ ਇੰਦੌਰ ਭੇਜ ਦਿੱਤਾ, ਜਿੱਥੇ ਉਸ ਨੇ ਫ਼ਿਰੌਤੀ ਲਈ ਫ਼ੋਨ ਕੀਤਾ। ਲੋਕੇਸ਼ ਆਪਣਾ ਕੰਮ ਪੂਰਾ ਕਰਕੇ ਗੁਨਾ ਵਾਪਸ ਆ ਗਿਆ, ਇਸ ਕਰਕੇ ਪੁਲਿਸ ਇੰਦੌਰ ਵਿੱਚ ਹੱਥ-ਪੌਰ ਮਾਰਦੀ ਰਹੀ।
ਹੇਮੰਤ ਨੂੰ ਆਪਣੇ ਦੋਸਤਾਂ ਦੀਆਂ ਹਰਕਤਾਂ ਤੇ ਸ਼ੱਕ ਹੋਇਆ ਤਾਂ ਉਹ ਘਰ ਜਾਣ ਦੀ ਜਿੱਦ ਕਰਨ ਲੱਗਿਆ, ਜਦਕਿ ਉਹ ਰੋਕਦੇ ਰਹੇ ਪਰ ਸਿਰ ਤੇ ਮੰਡਰਾਉਂਦੇ ਖਤਰੇ ਨੂੰ ਦੇਖ ਕੇ ਉਹ ਭੱਜਣ ਲੱਗਿਆ। ਉਹ ਉਸਨੂੰ ਬੀਅਰ ਵੀ ਪਿਆਉਂਦੇ ਰਹੇ। ਨਸ਼ਾ ਚੜ੍ਹਨ ਤੇ ਕਿਸ਼ੋਰ ਨੇ ਹੇਮੰਤ ਨਾਲ ਉਸਦੀ ਮਾਂ ਦੇ ਸਬੰਧਾਂ ਬਾਰੇ ਪੁੱਛਿਆ ਤਾਂ ਉਹ ਭੜਕ ਗਿਆ। ਇਸ ਤੋਂ ਬਾਅਦ ਕਿਸ਼ੋਰ ਨੇ ਪੂਰੀ ਤਾਕਤ ਨਾਲ ਉਸਦੇ ਸਿਰ ‘ਤੇ ਬੀਅਰ ਦੀ ਬੋਤਲ ਮਾਰੀ। ਵਾਰ ਇੰਨਾ ਤੇਜ਼ ਸੀ ਕਿ ਉਸ ਦੀ ਇਕ ਵਾਰ ਵਿੱਚ ਮੌਤ ਹੋ ਗਈ। ਹੁਣ ਸਮੱਸਿਆ ਲਾਸ਼ ਨੂੰ ਠਿਕਾਣੇ ਲਗਾਉਣ ਦੀ ਸੀ। ਕਿਸ਼ੋਰ ਅਤੇ ਨਦੀਮ ਸ਼ਹਿਰ ਦੇ ਪੈਟਰੋਲ ਪੰਪ ਤੋਂ ਪੈਟਰੋਲ ਲਿਆਏ ਅਤੇ ਹੇਮੰਤ ਦੀ ਲਾਸ਼ ਸਾੜ ਦਿੱਤੀ। ਦੂਜੇ ਪਾਸੇ ਲੋਕੇਸ਼ ਅਤੇ ਰਿਤਿਕ ਇੰਦੌਰ ਤੋਂ ਮੁੜੇ ਤਾਂ ਹੇਮੰਤ ਦੀ ਹੰਤਿਆ ਦੀ ਗੱਲ ਸੁਣ ਕੇ ਘਬਰਾ ਗਏ। ਕਿਉਂਕਿ ਹੱਤਿਆ ਉਹਨਾਂ ਦੀ ਯੋਜਨਾ ਵਿੱਚ ਸ਼ਾਮਲ ਨਹੀਂ ਸੀ। ਕਿਸ਼ੋਰ ਅਤੇ ਨਦੀਮ ਦੇ ਸਾਹਮਣੇ ਹੁਣ ਪੁਲਿਸ ਨੂੰ ਦੱਸਣ ਤੋਂ ਇਲਾਵਾ ਚਾਰਾ ਨਹੀਂ ਸੀ। ਇਹ ਕਿਸ਼ੋਰ ਲਈ ਨਵੀਂ ਸਿਰਦਰਦੀ ਸੀ। ਉਸਨੇ ਸਾਰੀ ਗੱਲ ਪੂਨਮ ਨੂੰ ਦੱਸੀ। ਉਸਨੇ ਇਕ ਹੋਰ ਖਤਰਨਾਕ ਸਕੀਮ ਲਗਾਈ ਅਤੇ ਇਯ ਦੇ ਤਹਿਤ ਦੋਵਾਂ ਨੂੰ ਹੇਮੰਤ ਵਾਂਗ ਠਿਕਾਣੇ ਲਗਾਉਣ ਦੀ ਸਾਜਿਸ਼ ਘੜੀ।
26 ਮਈ ਨੂੰ ਕਿਸ਼ੋਰ ਅਤੇ ਨਦੀਮ ਲੋਕੇਸ਼ ਨੂੰ ਉਮਰੀ ਰੋਡ ਜੰਗਲ ਵਿੱਚ ਲੈ ਗੲੈ ਅਤੇ ਉਥੇ ਉਸਦੀ ਹੱਤਿਆ ਕਰਕੇ ਲਾਸ਼ ਸਾੜ ਦਿੱਤੀ। ਹੁਣ ਵਾਰੀ ਰਿਤੀਕ ਕੀ ਸੀ। ਉਸਨੂੰ ਵੀ ਦੋਵੇਂ ਅਗਲੇ ਦਿਨ 27 ਈ ਨੂੰ ਗੁਲਾਬਗੰਜ ਦੀ ਰੇਲਵੇ ਕ੍ਰਾਸਿੰਗ ਤੇ ਲੈ ਗਏ ਅਤੇ ਗਲਾ ਘੋਟ ਕੇ ਕਤਲ ਕਰ ਦਿੱਤਾ। ਪਿਛਲੀਆਂ ਦੋ ਹੱਤਿਆਵਾਂ ਵਾਂਗ ਉਹਨਾਂ ਨੇ ਰਿਤਿੀਕ ਦੀ ਲਾਸ਼ ਤੇ ਵੀ ਪੈਟਰੋਲ ਛਿੜਕ ਦੇ ਸਾੜ ਦਿੱਤਾ ਪਰ ਲਾਸ਼ ਪੂਰੀ ਤਰ੍ਹਾਂ ਨਾ ਸੜ ਸਕੀ। ਕਿਸ਼ੋਰ ਸ਼ਾਮ ਨੂੰ ਰਿਤੀਕ ਨੂੰ ਉਸ ਦੇ ਘਰ ਤੋਂ ਬੁਲਾ ਕੇ ਲਿਆਇਆ ਸੀ। ਜਦੋਂ ਉਹ ਘਰ ਨਾ ਆਇਆ ਤਾਂ ਉਸਦੇ ਪਿਤਾ ਨੇ ਪੁਲਿਸ ਨੂੰ ਰਿਪੋਰਟ ਕੀਤੀ। ਜੇਕਰ ਤੁਰੰਤ ਉਸ ਦੀ ਸ਼ਨਾਖਤ ਨਾ ਹੋਈ ਹੁੰਦੀ ਤਾਂ ਗੁਨਾ ਦਾ ਇਹ ਟ੍ਰਿਪਲ ਕਤਲ ਕੇਸ ਸ਼ਾਇਦ ਇੰਨੀ ਜਲਦੀ ਨਾ ਸੁਲਝ ਪਾਉਂਦਾ।