ਅੰਗਰੇਜ਼ਾਂ ਖਿਲਾਫ਼ ਪਹਿਲੀ ਜਿੱਤ ਦਿਵਾਉਣ ਵਾਲੇ ਹਜ਼ਾਰੇ ਦੇ ਨਾਂ ਹੁੰਦੀ ਹੈ ਵਿਜੇ ਹਜ਼ਾਰੇ ਟਰਾਫ਼ੀ

ਨਵੀਂ ਦਿੱਲੀਂ ਭਾਰਤ ‘ਚ ਕ੍ਰਿਕਟ ਸਭ ਤੋਂ ਪਹਿਲਾਂ ਅੰਗਰੇਜ਼ ਲੈ ਕੇ ਆਏ ਸਨ। ਗੁਲਾਮ ਭਾਰਤ ਦੀ ਭਾਰਤੀ ਟੀਮ ‘ਚ ਜ਼ਿਆਦਾਤਰ ਖਿਡਾਰੀ ਵੀ ਅੰਗਰੇਜ਼ ਅਫ਼ਸਰ ਹੀ ਹੁੰਦੇ ਸਨ। ਪਰ ਜਦੋ 1947 ‘ਚ ਅੰਗਰੇਜ਼ ਭਾਰਤ ਤੋਂ ਚਲੇ ਗਏ ਤਾਂ ਗੇਮ ਨੂੰ ਸੰਭਾਲਣ ਲਈ ਕੁਝ ਭਾਰਤੀ ਖਿਡਾਰੀ ਅੱਗੇ ਆਏ। ਉਨ੍ਹਾਂ ਖਿਡਾਰੀਆਂ ‘ਚੋਂ ਇਕ ਸੀ ਵਿਜੇ ਹਜ਼ਾਰੇ। ਵਿਜੇ ਹਜ਼ਾਰੇ ਉਹ ਹੈ ਜਿਸ ਦੇ ਨਾਂ ‘ਤੇ ਡੋਮੇਸਟਿਕ ਸੀਜ਼ਨ ‘ਚ ਵਿਜੇ ਹਜਾਰੇ ਟਰਾਫ਼ੀ ਕਰਵਾਈ ਜਾਂਦੀ ਹੈ। ਹਜ਼ਾਰੇ ਨੂੰ ਅਸੀਂ ਆਜ਼ਾਦ ਭਾਰਤ ਦੇ ਪਹਿਲੇ ਕ੍ਰਿਕਟ ਕਪਤਾਨ ਦੇ ਤੌਰ ‘ਤੇ ਵੀ ਜਾਣ ਸਕਦੇ ਹਾਂ। ਉਸ ਦੀ ਨੁਮਾਇੰਦਗੀ ‘ਚ ਭਾਰਤ ਨੇ ਇੰਗਲੈਂਡ ਖਿਲਾਫ਼ ਆਪਣੀ ਪਹਿਲੀ ਜਿੱਤ ਦਰਜ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਜਿਸ ਦਿਨ ਭਾਰਤ ਨੇ ਇੰਗਲੈਂਡ ਖਿਲਾਫ਼ ਇਕ ਪਾਰੀ ਅਤੇ 8 ਦੌੜਾਂ ਦੀ ਜਿੱਤ ਦਰਜ਼ ਕੀਤੀ ਸੀ। ਉਸ ਦਿਨ ਬ੍ਰਿਟੇਨ ਦੇ ਕਿੰਗ ਜਾਨ ਸਿਕਸ ਦੀ ਮੌਤ ਹੋਈ ਸੀ। ਹਜ਼ਾਰੇ ਨੇ ਭਾਰਤ ਦੇ ਲਈ ਕੁਲ 14 ਟੈਸਟ ਮੈਚਾਂ ‘ਚ ਕਪਤਾਨੀ ਕੀਤੀ। ਹਜ਼ਾਰੇ ਨੇ ਵੈਸੇ 30 ਟੈਸਟ ਖੇਡ ਕੇ 2192 ਦੌੜਾਂ ਬਣਾਈਆਂ ਜਿਸ ‘ਚ 7 ਸੈਂਕੜੇ ਵੀ ਸ਼ਾਮਲ ਸਨ।
ਡਾਨ ਬ੍ਰੈਡਮੈਨ ਨੇ ਵੀ ਕੀਤੀ ਤਾਰੀਫ਼
ਹਜ਼ਾਰੇ ਨੇ ਇਸ ਤੋਂ ਪਹਿਲਾਂ 1947-48 ਦੇ ਆਸਟਰੇਲੀਆ ਦੌਰੇ ‘ਤੇ ਤੇਜ਼ ਗੇਂਦਬਾਜ਼ ਕੀਥ ਮਿਲਰ ਅਤੇ ਰੇ ਲਿੰਡਵਾਲ ਦੀ ਗੇਂਦ ‘ਤੇ ਦੋਵੇਂ ਪਾਰੀਆਂ ‘ਚ 2 ਸੈਂਕੜੇ(116 ਅਤੇ 145 ਦੌੜਾਂ) ਬਣਾਈਆਂ ਸਨ। ਹੋਰ ਤਾਂ ਹੋਰ ਹਜ਼ਾਰੇ ਦਾ ਕ੍ਰਿਕਟ ਸਟਾਇਲ ਦੇਖ ਕੇ ਆਸਟਰੇਲੀਆ ਦੇ ਦਿੱਗਜ਼ ਕ੍ਰਿਕਟਰ ਡਾਨ ਬ੍ਰੈਡਮੈਨ ਨੇ ਇਹ ਤੱਕ ਕਹਿ ਦਿੱਤਾ ਸੀ ਕਿ ਚਾਹੇ ਹਜ਼ਾਰੇ ‘ਚ ਹਮਾਲਵਾਰ ਰਵੱਇਆ ਦੀ ਕਮੀ ਹੈ ਪਰ ਇਸ ਦੇ ਬਾਵਜੂਦ ਉਹ ਇਕ ਮਹਾਨ ਖਿਡਾਰੀ ਹੋਣ ਦਾ ਦਮ ਰੱਖਦਾ ਹੈ।
3 ਵਾਰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਲਗਾਏ ਸੈਂਕੜੇ
ਹਜ਼ਾਰੇ ਦੇ ਨਾਂ ‘ਤੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਲੰਚ ਤੋਂ ਪਹਿਲਾਂ ਤਿੰਨ ਵਾਰ ਸੈਂਕੜੇ ਲਗਾਉਣ ਦਾ ਵੀ ਅਨੋਖਾ ਰਿਕਾਰਡ ਹੈ। ਹਜ਼ਾਰੇ ਆਪਣੀ ਨਕਨੀਕ ਅਤੇ ਸੁਭਾਅ ਕਾਰਨ ਤੇਜ਼ ਗੇਂਦਬਾਜ਼ਾਂ ਅਤੇ ਸਪਿੰਨਰਾਂ ਨੂੰ ਸਹਿਜੇ ਹੀ ਖੇਡ ਲੈਂਦਾ ਸੀ। ਵਿਰੋਧੀ ਟੀਮ ਵੀ ਉਸ ਦੇ ਆਤਮਵਿਸ਼ਵਾਸ, ਇਕਾਗਰਤਾ ਦੀ ਦਾਦ ਦਿੰਦੇ ਸਨ। ਕਹਿੰਦੇ ਹਨ ਕਿ ਉਸ ਸਮੇਂ ‘ਚ ਵਿਜੇ ਹਜ਼ਾਰੇ ਹੀ ਸਿਰਫ਼ ਇਸ ਤਰ੍ਹਾਂ ਦਾ ਬੱਲੇਬਾਜ਼ੀ ਸੀ ਜੋ ਕਿ ਮੈਟ ‘ਤੇ ਇਕੋ ਜਿਹੀ ਬੱਲੇਬਾਜ਼ੀ ਕਰ ਲੈਂਦਾ ਸੀ। ਜ਼ਿਕਰਯੋਗ ਹੈ ਕਿ ਹਜ਼ਾਰੇ ਬੱਲੇਬਾਜ਼ ਤੋਂ ਇਲਾਵਾ ਵਧੀਆ ਗੇਂਦਬਾਜ਼ੀ ਵੀ ਸੀ। ਉਸ ਨੇ ਬ੍ਰੈਡਮੈਨ ਨੂੰ ਆਪਣੇ ਕਰੀਅਰ ‘ਚ ਚਾਰ ਵਾਰ ਆਊਟ ਵੀ ਕੀਤਾ ਸੀ।
ਘਰੇਲੂ ਕ੍ਰਿਕਟ ‘ਚ ਬਣਾ ਚੁੱਕੇ ਹਨ 18 ਹਜ਼ਾਰ ਤੋਂ ਵੱਧ ਦੌੜਾਂ
ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਤੋਂ ਬਾਅਦ ਜੇਕਰ ਕਿਸੇ ਭਾਰਤੀ ਖਿਡਾਰੀ ਨੇ ਘਰੇਲੂ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਤਾਂ ਉਹ ਹੈਂਵਿਜੇ ਹਜ਼ਾਰੇ। 58.38 ਦੀ ਔਸਤ ਨਾਲ 18,740 ਦੌੜਾਂ ਬਣਾਉਣ ਵਾਲੇ ਹਜ਼ਾਰੇ ਨੇ 10 ਡਬਲ ਸੇਂਚੁਰੀਆਂ ਵੀ ਲਗਾਇਆ ਹਨ। 6 ਡਬਲ ਸੇਂਚੁਰੀ ਤਾਂ ਉਸ ਸਮੇਂ ਲਗਾਇਆ ਜਦੋ ਵਿਸ਼ਵ ਯੁੱਧ ਚੱਲ ਰਿਹਾ ਸੀ। ਤਾਂ ਭਾਰਤ ਇਕੱਲਾ ਇਸ ਤਰ੍ਹਾਂ ਦਾ ਟੈਸਟ ਪਲੇਇੰਗ ਦੇਸ਼ ਸੀ ਜਿੱਥੇ ਘਰੇਲੂ ਕ੍ਰਿਕਟ ਜਾਰੀ ਰੱਖਣ ਦੀ ਆਜ਼ਾਦੀ ਸੀ। ਰਣਜੀ ਟਰਾਫ਼ੀ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸੇ ਨੇ ਤਿਹਰਾ ਸੈਂਕੜਾ ਲਗਾਇਆ ਸੀ ਤਾਂ ਉਹ ਵਿਜੇ ਹਜ਼ਾਰੇ ਹੀ ਸੀ। ਮਹਾਰਾਸ਼ਟਰ ਦੇ ਲਈ ਖੇਡਦੇ ਹੋਏ ਬੜੌਦਾ ਖਿਲਾਫ਼ ਉਸ ਨੇ 316 ਦੌੜਾਂ ਦੀ ਪਾਰੀ ਖੇਡੀ ਸੀ।