ਨਵੀਂ ਦਿੱਲੀ : ਜਗਦੀਸ਼ ਟਾਈਟਲਰ ਵਲੋਂ ਭੇਜੇ ਗਏ ਲੀਗਲ ਨੋਟਿਸ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੁਆਫੀ ਨਹੀਂ ਮੰਗਾਂਗਾ ਅਤੇ ਨਾ ਹੀ ਕਿਸੇ ਨੋਟਿਸ ਦਾ ਜਵਾਬ ਦਿਆਂਗਾ। ਟਾਈਟਲਰ ਨੇ ਜੋ ਕਰਨਾ ਹੋਵੇਗਾ ਉਹ ਅਦਾਲਤ ‘ਚ ਦੇਖ ਲਵਾਂਗੇ।
ਜ਼ਿਕਰਯੋਗ ਹੈ ਕਿ ਟਾਈਟਲਰ ਵਲੋਂ ਦਿੱਤੇ ਨੋਟਿਸ ‘ਚ 7 ਦਿਨਾਂ ਅੰਦਰ ਲਿਖਤੀ , ਰੂਪ ‘ਚ ਮਾਫੀ ਮੰਗਣ ਲਈ ਕਿਹਾ ਗਿਆ ਹੈ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਟਾਈਟਲਰ ਮਾਣਹਾਨੀ ਦਾ ਨੋਟਿਸ ਭੇਜ ਰਹੇ ਹਨ ਪਰ ਉਨ੍ਹਾਂ ਦਾ ਤਾਂ ਮਾਣ ਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸਦਾ ਕਾਹਦਾ ਮਾਣ ਅਤੇ ਕਿਹੜੀ ਹਾਣੀ ਜਿਸਨੇ ਹਜ਼ਾਰਾਂ ਸਿੱਖਾਂ ਨੂੰ ਮਾਰ ਦਿੱਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਸਾਫ ਅਤੇ ਬੇਕਸੂਰ ਸਮਝਦਾ ਹੈ ਤਾਂ 4 ਮਹੀਨੇ ਤੋਂ ਲਾਈ ਡਿਟੈਕਟਰ ਟੈਸਟ ਕਿਉਂ ਨਹੀਂ ਕਰਵਾ ਰਿਹਾ?