ਸ਼੍ਰੀਨਗਰ— ਪੱਛਮੀ ਦੇਸ਼ਾਂ ‘ਚ ਅੱਤਵਾਦ ਦਾ ਤਾਂਡਵ ਕਰਾਉਣ ਤੋਂ ਬਾਅਦ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਈ.ਐੈੱਸ.ਆਈ.ਐਸ. ਨੇ ਭਾਰਤ ‘ਚ ਕਦਮ ਰੱਖ ਲਿਆ ਹੈ। ਜੰਮੂ ਕਸ਼ਮੀਰ ਪੁਲਸ ਨੇ ਆਈ.ਐੈੱਸ.ਆਈ.ਐੱਸ. ਦੇ ਘਾਟੀ ‘ਚ ਹੋਣ ਦੀ ਪੁਸ਼ਟੀ ਕੀਤੀ ਹੈ। ਆਈ.ਐੈੱਸ.ਆਈ.ਐੈੱਸ. ਵੱਲੋਂ ਸ਼ਨੀਵਾਰ ਸ਼ਾਮ ਇਕ ਪੁਲਸ ਵਾਲੇ ਮੁਸ਼ਤਾਕ ਅਹਿਮਦ ਦੀ ਹੱਤਿਆ ਦੀ ਜਿੰਮੇਵਾਰੀ ਲੈਣ ਤੋਂ ਬਾਅਦ ਪੁਲਸ ਨੇ ਉਸ ਦੀ ਮੌਜ਼ੂਦਗੀ ਦੀ ਗੱਲ ਕੀਤੀ ਹੈ। ਆਈ.ਐੱਸ.ਆਈ.ਐੱਸ. ਦੇ ਪ੍ਰੋਪੇਗੇਂਡਾ ਪਬਲੀਸਿਟੀ ਵਿੰਗ ਅਮਾਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਮਲਾ ਕੀਤਾ ਹੈ ਅਤੇ ਇਹ ਜੰਗ ਦੀ ਸ਼ੁਰੂਆਤ ਹੈ।
ਇਸ ਤੋਂ ਪਹਿਲਾਂ ਨਵੰਬਰ ‘ਚ ਵੀ ਆਈ.ਐੱਸ.ਆਈ.ਐੱਸ. ਨੇ ਇਕ ਪੁਲਸ ਵਾਲੇ ‘ਤੇ ਹਮਲੇ ਦਾ ਦਾਅਵਾ ਕੀਤਾ ਸੀ ਪਰ ਉਸ ਸਮੇਂ ਪੁਲਸ ਨੇ ਇਸ ਨੂੰ ਇਕ ਪ੍ਰੋਪੇਗੇਂਡਾ ਦੱਸਦੇ ਹੋਏ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਸੀ। ਉਹ ਇਸ ਦੌਰਾਨ ਸੈਨਾ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ‘ਚ ਮਾਰੇ ਗਏ ਅੱਤਵਾਦੀ ਮੁਗੀਸ ਅਹਿਮਦ ਮੀਰ ਦੀ ਆਖਰੀ ਯਾਤਰਾ ‘ਚ ਹਜ਼ਾਰਾਂ ਦੀ ਸੰਖਿਆ ‘ਚ ਲੋਕ ਉਮੜ ਰਹੇ ਸਨ। ਇਸ ਦੌਰਾਨ ਮੁਗੀਸ ਦੇ ਜਨਾਜੇ ‘ਚ ਆਏ ਲੋਕਾਂ ਨੇ ਨਾ ਸਿਰਫ ਇਸਲਾਮਿਕ ਸਟੇਟ ਦੇ ਸਮਰਥਨ ‘ਚ ਨਾਅਰੇਬਾਜੀ ਕੀਤੀ, ਬਲਕਿ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਅੱਤਵਾਦੀ ਜਾਕਿਰ ਮੂਸਾ ਦੇ ਸਮਰਥਨ ‘ਚ ਵੀ ਨਾਅਰੇ ਲਗਾਏ ਸਨ।
ਡੀ.ਜੀ.ਪੀ. ਨੇ ਕੀਤਾ ਦਾਅਵਾ
ਇਕ ਮੀਡੀਆ ਨਿਊਜ ਚੈੱਨਲ ਨਾਲ ਗੱਲਬਾਤ ਦੌਰਾਨ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਵੈਦ ਨੇ ਕਿਹੈ ਹੈ ਕਿ ਹੁਣ ਇਹ ਸਾਫ ਹੈ ਕਿ ਮੁਸ਼ਤਾਕ ਅਹਿਮਦ ‘ਤੇ ਹਮਲਾ ਆਈ.ਐੱਸ.ਆਈ.ਐੱਸ. ਨੇ ਕੀਤਾ ਹੈ। ਇਹ ਇਕ ਚਿੰਤਾ ਵਾਲੀ ਗੱਲ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ‘ਚ ਦੋ ਵੱਖ-ਵੱਖ ਅੱਤਵਾਦੀ ਹਮਲੇ ਹੋਏ ਸਨ। ਇਥੇ ਦੋ ਪੁਲਸ ਕਰਮੀ ਸ਼ਹੀਦ ਹੋਏ ਹਨ। ਪਹਿਲਾਂ ਹਮਲਾ ਅੱਤਵਾਦੀਆਂ ਨੇ ਬੜਗਾਮ ਜ਼ਿਲੇ ਦੇ ਚਰਾਰ-ਏ-ਸ਼ਰੀਫ ‘ਚ ਇਕ ਗਾਰਡ ਪੋਸਟ ‘ਤੇ ਕੀਤਾ। ਹਮਲੇ ‘ਚ ਕਾਂਸਟੇਬਲ ਕੁਲਤਾਰ ਸਿੰਘ ਜ਼ਖਮੀ ਹੋ ਗਏ ਅਤੇ ਬਾਅਦ ‘ਚ ਹਸਪਤਾਲ ‘ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਅੱਤਵਾਦੀ ਉਸ ਦੇ ਹਥਿਆਰ ਵੀ ਲੈ ਕੇ ਭੱਜ ਗਏ।