ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲਾ ‘ਚ ਸੋਮਵਾਰ ਨੂੰ ਮਹਿਲਾ ਦੇ ਪਹਿਰਾਵੇ ‘ਚ ਆਏ ਅੱਤਵਾਦੀਆਂ ਨੇ ਪੁਲਸ ਕਾਂਸਟੇਬਲ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਪਰ ਉਹ ਖੁਦ ਹੀ ਇਸ ਦੀ ਲਪੇਟ ‘ਚ ਆ ਗਏ ਅਤੇ ਮਾਰਿਆ ਗਿਆ। ਹਮਲੇ ‘ਚ ਪੁਲਸ ਕਰਮੀ ਜ਼ਖਮੀ ਹੋ ਗਿਆ ਹੈ। ਉਸ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ‘ਚ ਪੁਲਸ ਸਟੇਸ਼ਨ ‘ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਾਂਸਟੇਬਲ ਮੇਹਰਾਜੁਦੀਨ ਜ਼ਖਮੀ ਹੋ ਗਿਆ। ਇਸ ਦੌਰਾਨ ਅੱਤਵਾਦੀ ਭੱਜਣ ਲੱਗੇ ਅਤੇ ਇਕ ਅੱਤਵਾਦੀ ਅਹਿਮਦ ਚੋਪਨ ਗ੍ਰੇਨੇਡ ਹਮਲੇ ਦੀ ਲਪੇਟ ‘ਚ ਗਿਆ। ਮਹਿਲਾ ਦੇ ਕੱਪੜੇ ਪਾ ਕੇ ਅੱਤਵਾਦੀ ਮੁਸ਼ਤਾਕ ਅਹਿਮਦ ਦੀ ਹਮਲੇ ‘ਚ ਮੌਤ ਹੋ ਗਈ।
ਅੱਤਵਾਦੀਆਂ ਨੂੰ ਭਜਾਉਣ ਲਈ ਕੀਤਾ ਹਮਲਾ
ਇਸ ਨਾਲ ਹੀ ਕਸ਼ਮੀਰ ਘਾਟੀ ‘ਚ ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਐੈੱਸ.ਪੀ. ਪਾਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਰਿਪੋਰਟ ਦੇ ਆਧਾਰ ‘ਤੇ ਪੁਲਸ ਹਿਰਾਸਤ ‘ਚ ਅੱਤਵਾਦੀਆਂ ਨੂੰ ਭਜਾਉਣ ਲਈ ਕਿਸੇ ਨੇ ਗ੍ਰੇਨੇਡ ਸੁੱਟਿਆ। ਹਾਲਾਂਕਿ, ਵਿਸਫੋਟ ‘ਚ ਅੱਤਵਾਦੀ ਮਾਰਿਆ ਗਿਆ ਅਤੇ ਪੁਲਸ ਕਰਮੀ ਜ਼ਖਮੀ ਹੋ ਗਿਆ। ਜ਼ਖਮੀ ਪੁਲਸ ਕਰਮੀਆਂ ਨੂੰ ਇਲਾਜ ਲਈ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਹੋਰ ਜਾਣਕਾਰੀ ਲਈ ਉਡੀਕ ਕੀਤੀ ਜਾ ਰਹੀ ਹੈ।