ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਹੈ। ਸ਼੍ਰੀਦੇਵੀ 54 ਸਾਲ ਦੀ ਸੀ। ਉਨ੍ਹਾਂ ਨੇ ਦੁਬਈ ਵਿੱਚ ਆਖਰੀ ਸਾਂਹ ਲਿਆ। ਸ਼੍ਰੀਦੇਵੀ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਦੁਬਈ ਗਈ ਸੀ। ਉੱਥੇ ਹਾਰਟ ਅਟੈਕ ਆਉਣ ਉਨ੍ਹਾਂ ਦੀ ਤਬਿਅਤ ਅਚਾਨਕ ਵਿਗੜ ਗਈ ਅਤੇ ਮੌਤ ਹੋ ਗਈ। ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਤੇ ਉਨ੍ਹਾਂ ਨੇ 1970 ‘ਚ ਬਾਲ ਕਲਾਕਾਰ ਦੇ ਰੂਪ ‘ਚ ਤਾਮਿਲ ਫਿਲਮ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼੍ਰੀਦੇਵੀ ਦੇ ਨਾਲ ਉਨ੍ਹਾਂ ਦੇ ਪਤੀ ਬਾਨੀ ਕਪੂਰ ਅਤੇ ਧੀ ਖੁਸ਼ੀ ਵੀ ਦੁਬਈ ਵਿੱਚ ਮੌਜੂਦ ਸਨ।