ਪੰਜਾਬ ‘ਚ ਬਾਰਿਸ਼ ਤੇ ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ

ਚੰਡੀਗੜ੍ਹ : ਪੰਜਾਬ ਵਿਚ ਮੌਸਮ ਨੇ ਯੂ ਟਰਨ ਲੈ ਲਿਆ ਹੈ| ਅੱਜ ਚੰਡੀਗੜ੍ਹ ਸਮੇਤ ਸੂਬੇ ਦੇ ਕਈ ਇਲਾਕਿਆਂ ਵਿਚ ਰੁਕ-ਰੁਕ ਕੇ ਤੇਜ਼ ਬਾਰਿਸ਼ ਹੋਈ| ਮੌਸਮ ਵਿਭਾਗ ਨੇ ਇਸ ਬਾਰਿਸ਼ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ| ਸਵੇਰ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ| ਬਾਰਿਸ਼ ਨਾਲ ਸੂਬੇ ਦੇ ਤਾਪਮਾਨ ਵਿਚ ਤਬਦੀਲੀ ਆ ਗਈ ਹੈ|
ਇਸ ਦੌਰਾਨ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਣ ਦੀ ਸੂਚਨਾ ਹੈ| ਮਨਾਲੀ ਸਮੇਤ ਕਈ ਇਲਾਕਿਆਂ ਵਿਚ ਅੱਜ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਤਾਪਮਾਨ ਹੇਠਾਂ ਆ ਗਿਆ ਹੈ| ਇਸ ਬਰਫਬਾਰੀ ਦਾ ਸੈਲਾਨੀਆਂ ਨੇ ਆਨੰਦ ਮਾਣਿਆ|