ਅਦਾਕਾਰਾ ਰੇਣੁਕਾ ਸ਼ਹਾਣੇ ਅਤੇ ਮਾਧੁਰੀ ਦੀਕਸ਼ਿਤ 23 ਸਾਲ ਬਾਅਦ ਇਕ ਵਾਰ ਫ਼ਿਰ ਇਕੱਠੀਆਂ ਕੰਮ ਕਰਨ ਜਾ ਰਹੀਆਂ ਹਨ। ਰੇਣੁਕਾ ਸ਼ਹਾਣੇ ਨੇ ਮਾਧੁਰੀ ਦੀਕਸ਼ਿਤ ਨਾਲ ਸੁਪਰਹਿੱਟ ਫ਼ਿਲਮ ‘ਹਮ ਆਪਕੇ ਹੈਂ ਕੌਨ’ (1995) ‘ਚ ਕੰਮ ਕੀਤਾ ਸੀ। ਇਸ ਫ਼ਿਲਮ ‘ਚ ਰੇਣੁਕਾ ਨੇ ਮਾਧੁਰੀ ਦੀ ਵੱਡੀ ਭੈਣ ਦੀ ਭੂਮਿਕਾ ਨਿਭਾਈ ਸੀ। ਹੁਣ 23 ਸਾਲ ਬਾਅਦ ਦੇਵੇਂ ਅਭਿਨੇਤਰੀਆਂ ਇਕ ਮਰਾਠੀ ਫ਼ਿਲਮ ‘3-ਸਟੋਰੀਜ਼’ ‘ਚ ਕੰਮ ਕਰ ਰਹੀਆਂ ਹਨ। ਇਸ ਫ਼ਿਲਮ ‘ਚ ਉਨ੍ਹਾਂ ਤੋਂ ਇਲਾਵਾ ਪੁਲਕਿਤ ਸਮਰਾਟ ਵੀ ਨਜ਼ਰ ਆਉਂਣਗੇ। ਰੇਣੁਕਾ ਨੇ ਕਿਹਾ ਕਿ ਉਹ 23 ਸਾਲ ਬਾਅਦ ਮਾਧੁਰੀ ਦੀਕਸ਼ਿਤ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਏਨੇ ਸਮੇਂ ਬਾਅਦ ਮਾਧੁਰੀ ਦੀਕਸ਼ਿਤ ਨਾਲ ਦੁਬਾਰਾ ਫ਼ਿਲਮ ਕਰਨੀ ਕਿਸੇ ਸੁਪਨੇ ਵਰਗਾ ਹੈ। 23 ਸਾਲ ਪਹਿਲਾਂ ਵੀ ਇਹੀ ਸੁਪਨਾ ਸੀ। ਫ਼ਿਰ ਕਦੇ ਅਜਿਹਾ ਹੀ ਸੁਪਨਾ ਲਿਆ ਤਾਂ ਇਕ ਵਾਰ ਫ਼ਿਰ ਉਹ ਵੀ ਪੂਰਾ ਹੋਇਆ। ਮੇਰੇ ਖ਼ਿਆਲ ‘ਚ ਪਿਛਲਾ ਸਾਲ ਤੇ ਇਹ ਸਾਲ ਮੇਰੇ ਲਈ ਬਹੁਤ ਚੰਗਾ ਸਿੱਧ ਹੋ ਰਿਹਾ ਹੈ। ਮੈਨੂੰ ਮਾਧੁਰੀ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਮਾਧੁਰੀ ਬਹੁਤ ਸ਼ਾਨਦਾਰ ਅਦਾਕਾਰਾ ਹੈ ਅਤੇ ਜੇ ਕਿਸੇ ਨੂੰ ਮਾਧੁਰੀ ਦੀਕਸ਼ਿਤ ਨਾਲ ਕੰਮ ਕਰਨ ਦਾ ਮੌਕੇ ਮਿਲਦਾ ਹੈ ਤਾਂ ਉਸ ਨੂੰ ਉਹ ਫ਼ਿਲਮ ਜ਼ਰੂਰ ਕਰਨੀ ਚਾਹੀਦੀ ਹੈ।