21 ਜੂਨ 2017 ਦੀ ਸਵੇਰ ਕਰੀਬ 6 ਵਜੇ ਦੀ ਗੱਲ ਹੈ, ਪੂਰਬੀ ਦਿੱਲੀ ਦੇ ਸੀਮਾਪੁਰੀ ਥਾਣੇ ਦੇ ਐਸ. ਆਈ. ਹੀਰਾ ਲਾਲ ਨਾਈਟ ਡਿਊਟੀ ਤੇ ਸਨ। ਉਹਨਾਂ ਨੂੰ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਦਿਲਸ਼ਾਦ ਗਾਰਡਨ ਦੇ ਪੀ. ਬਲਾਕ ਦੇ ਫ਼ਲੈਟ ਨੰਬਰ ਪੀ 13 ਵਿਚ ਹਿੰਸਕ ਵਾਰਦਾਤ ਹੋ ਗਈ ਹੈ। ਮਾਮਲੇ ਦੀ ਸੂਚਨਾ ਦਰਜ ਕਰਕੇ ਉਹ ਹੈਡ ਕਾਂਸਟੇਬਲ ਕਰਮਵੀਰ ਨੂੰ ਨਾਲ ਲੈ ਕੇ ਮੋਟਰ ਸਾਈਕਲ ਤੋਂ ਘਟਨਾ ਸਥਾਨ ਵੱਲ ਰਵਾਨਾ ਹੋ ਗਏ।
ਘਟਨਾ ਸਥਾਨ ਥਾਣੇ ਤੋਂ ਕਰੀਬ ਇਕ ਕਿਲੋਮੀਟਰ ਦੂਰ ਸੀ, ਇਸ ਕਰਕੇ ਉਹ 10 ਮਿੰਟ ਦੇ ਅੰਦਰ ਹੀ ਉਥੇ ਪਹੁੰਚ ਗਏ। ਫ਼ਲੈਟ ਦੇ ਬਾਹਰ ਖੜ੍ਹੇ ਲੋਕ ਕਾਨਾਫ਼ੂਸੀ ਕਰ ਰਹੇ ਸਨ। ਹੀਰਾ ਲਾਲ ਨੇ ਉਹਨਾਂ ਵਿਚੋਂ ਕਿਸੇ ਤੋਂ ਘਟਨਾ ਦੇ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਸ ਫ਼ਲੈਟ ਵਿਚ ਰਹਿਣ ਵਾਲੇ ਵਿਨੋਦ ਬਿਸ਼ਟ ਨੇ ਆਪਣੀ ਪਤਨੀ ਰੇਖਾ ਦੇ ਉਪਰ ਕਾਤਲਾਨਾ ਹਮਲਾ ਕੀਤਾ ਹੈ।
ਹੀਰਾ ਲਾਲ ਫ਼ਲੈਟ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਕਮਰੇ ਦੇ ਫ਼ਰਸ਼ ਤੇ ਖੂਨ ਹੀ ਖੂਨ ਫ਼ੈਲਿਆ ਦਿਖਾਈ ਦਿੱਤਾ। ਉਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਦੱਸਿਆ ਕਿ ਗੰਭੀਰ ਜ਼ਖਮੀ ਰੇਖਾ ਅਤੇ ਉਸ ਦੇ ਬੇਟੇ ਵਿਨੀਤ ਨੂੰ ਪੀ. ਸੀ. ਆਰ. ਵੈਨ ਗੁਰੂ ਤੇਗ ਬਹਾਦਰ ਹਸਪਤਾਲ ਲੈ ਗਈ ਹੈ। ਘਟਨਾ ਸਥਾਨ ਦੀ ਨਿਗਰਾਨੀ ਦੇ ਲਈ ਏ. ਐਸ. ਆਈ. ਹੀਰਾ ਲਾਲ ਨੇ ਹੈਡ ਕਾਂਸਟੇਬਲ ਕਰਮਵੀਰ ਨੂੰ ਉਥੇ ਛੱਡ ਦਿੱਤਾ ਅਤੇ ਖੁਦ ਜੀ. ਟੀ. ਬੀ. ਹਸਪਤਾਲ ਪਹੁੰਚ ਗਏ।
ਹਸਪਤਾਲ ਪਹੁੰਚਣ ‘ਤੇ ਉਹਨਾਂ ਨੂੰ ਪਤਾ ਲੱਗਿਆ ਕਿ ਰੇਖਾ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ ਸੀ। ਉਸ ਦੇ ਬੇਟੇ ਵਿਨੀਤ ਦਾ ਇਲਾਜ ਚੱਲ ਰਿਹਾ ਸੀ। ਹੀਰਾ ਲਾਲ ਵਿਨੀਤ ਨੂੰ ਮਿਲੇ, ਉਸਨੇ ਦੱਸਿਆ ਕਿ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਦੇ ਪਿਤਾ ਨੇ ਉਸ ਦੇ ਉਪਰ ਹੀ ਥੱਪੜਾਂ ਦਾ ਵਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਹਥੇਲੀ ਕੱਟੀ ਗਈ ਸੀ। ਉਸਨੇ ਜ਼ਖਮੀ ਵਿਨੀਤ ਦਾ ਬਿਆਨ ਦਰਜ ਕਰ ਲਿਆ।
ਵਿਨੀਤ ਦਾ ਬਿਆਨ ਲੈ ਕੇ ਹੀਰਾ ਲਾਲ ਨੇ ਘਟਨਾ ਦੀ ਸੂਚਨਾ ਥਾਣਾ ਮੁਖੀ ਨੂੰ ਦਿੱਤੀ। ਇਸ ਤੋਂ ਬਾਅਦ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਉਹਨਾਂ ਨੇ ਰੇਖਾ ਦੀ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਜੀ. ਟੀ. ਬੀ. ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।
ਥਾਣਾ ਮੁਖੀ ਨੇ ਘਟਨਾ ਦੀ ਜਾਣਕਾਰੀ ਸੀਨੀਅਰ ਅਫ਼ਸਰਾਂ ਨੂੰ ਦਿੱਤੀ। ਥਾਣਾ ਮੁਖੀ ਨੇ ਪੜੌਸੀਆਂ ਤੋਂ ਇਸ ਘਟਨਾ ਬਾਰੇ ਜਾਣਕਾਰੀ ਲਈ ਵਿਨੀਤ ਨਾਲ ਗੱਲ ਕੀਤੀ ਤਾਂ ਸਾਫ਼ ਹੋ ਗਿਆ ਕਿ ਘਰ ਦੇ ਮੁਖੀ ਵਿਨੋਦ ਬਿਸ਼ਟ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਕਰਕੇ ਪੁਲਿਸ ਨੇ ਵਿਨੋਦ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।
ਵਿਨੋਦ ਬਿਸ਼ਟ ਫ਼ਰਾਰ ਹੋ ਚੁੱਕਾ ਸੀ। ਉਸ ਦੀ ਗ੍ਰਿਫ਼ਤਾਰੀ ਦੇ ਲਈ ਡੀ. ਜੀ. ਪੀ. ਨੁਪੂਰ ਪ੍ਰਸਾਦ ਨੇ ਏ. ਸੀ. ਪੀ. ਦੇ ਨਿਰਦੇਸ਼ਨ ਵਿਚ ਸੀਮਾਪੁਰੀ ਥਾਣੇਅਤੇ ਸਪੈਸ਼ਲ ਸਟਾਫ਼ ਦੀ ਇਕ ਟੀਮ ਦਾ ਗਠਨ ਕੀਤਾ। ਦੋਸ਼ੀ ਦੇ ਭਰਾ ਮਦਨ ਬਿਸ਼ਟ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ। ਉਸ ਤੋਂ ਵਿਨੋਦ ਦੇ ਮੋਬਾਇਲ ਨੰਬਰ, ਦੋਸਤਾਂ ਦੇ ਨਾਂ ਅਤੇ ਉਸ ਦੇ ਲੁਕਣ ਦੇ ਸੰਭਾਵਿਤ ਠਿਕਾਣਿਆਂ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪੌੜੀ ਗੜਵਾਲ ਸਥਿਤ ਆਪਣੇ ਜੱਦੀ ਘਰ ਜਾ ਸਕਦਾ ਹੈ।
ਪੁਲਿਸ ਦੀਆਂ ਟੀਮਾਂ ਨੂੰ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਭੇਜਿਆ ਗਿਆ ਪਰ ਵਿਨੋਦ ਨਾ ਪਕੜਿਆ ਜਾ ਸਕਿਆ। ਹੁਣ ਮੁਖਬਰਾਂ ਨੂੰ ਸੰਪਰਕ ਕਰ ਦਿੱਤਾ। ਮੁਖਬਰ ਦੀ ਸੂਚਨਾ ਤੇ ਪੁਲਿਸ ਵਿਨੋਦ ਦੇ ਫ਼ਲੈਟ ਦੇ ਨੇੜੇ ਪਹੁੰਚ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਕੁਝ ਦੇਰ ਬਾਅਦ ਕਿਸੇ ਨੇ ਦੱਸਿਆ ਕਿ ਪਾਰਕ ਦੇ ਕੋਲ ਇਕ ਆਦਮੀ ਲੁਕਿਆ ਬੈਠਾ ਹੈ। ਪੁਲਿਸ ਟੀਮ ਨੇ ਉਥੇ ਪਹੁੰਚ ਕੇ ਉਸ ਆਦਮੀ ਨੂੰ ਹਿਰਾਸਤ ਵਿਚ ਲੈ ਲਿਆ। ਉਹ ਕੋਈ ਹੋਰ ਨਹੀਂ, ਵਿਨੋਦ ਬਿਸ਼ਟ ਹੀ ਸੀ। ਉਸ ਦੀ ਪਿੱਠ ਤੇ ਇਕ ਪਿੱਠੂ ਬੈਗ ਸੀ। ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਖੂਨ ਨਾਲ ਲਿੱਬੜੀ ਸ਼ਰਟ ਅਤੇ ਇਕ ਚਾਕੂ ਬਰਾਮਦ ਕੀਤਾ। ਪੁਲਿਸ ਉਸਨੂੰ ਥਾਣੇ ਲਿਆਈ। ਉਸ ਤੋਂ ਪੁੱਛਗਿੱਛ ਹੋਈ ਤਾਂ ਉਸ ਨੇ ਸਵੀਕਾਰ ਕੀਤਾ ਅਤੇ ਹੱਤਿਆ ਦੀ ਸੂਚਨਾ ਦਿੱਤੀ।
ਮੂਲ ਤੌਰ ਤੇ ਉਤਰਾਖੰਡ ਦੇ ਪੌੜੀ ਗੜਵਾਲ ਦਾ ਰਹਿਣ ਵਾਲਾਵਿਨੋਦ ਆਪਣੇ ਪਰਿਵਾਰ ਦੇ ਨਾਲ ਪਿਛਲੇ 30 ਸਾਲਾਂ ਤੋਂ ਦਿੱਲੀ ਦੇ ਦਿਲਸ਼ਾਦ ਗਾਰਡਨ ਦੇ ਪੀ. ਬਲਾਕ ਵਿਚ ਰਹਿ ਰਿਹਾ ਸੀ। ਉਸ ਦੇ ਪਰਿਵਾਰ ਵਿਚ ਪਿਤਾ ਸਤੀਸ਼ ਬਿਸ਼ਟ, ਮਾਤਾ ਸ਼ੰਕੁਤਲਾ ਦੇਵੀ, ਭਾਈ ਮਦਨ ਬਿਸ਼ਨ, ਉਸ ਦੀ ਪਤਨੀ ਕੁਸਮ ਅਤੇ ਵਿਨੋਦ ਦੀ ਪਤਨੀ ਰੇਖਾ ਅਤੇ 2 ਬੇਟੇ ਸਨ।ਉਸ ਦਾ ਵੱਡਾ ਮੁੰਡਾ ਵਿਨੀਦ ਪੜ੍ਹਨ ਵਿਚ ਠੀਕ-ਠਾਕ ਸੀ, ਉਹ 10ਵੀਂ ਵਿਚ ਪੜ੍ਹ ਰਿਹਾ ਸੀ। ਜਦਕਿ ਛੋਟਾਂ ਲੜਕਾ ਸੰਚਿਤ ਛੇਵੀਂ ਕਲਾਸਵਿਚ ਪੜ੍ਹਦਾ ਸੀ। ਵਿਨੋਦ ਦੀ ਸੰਨ 2001 ਵਿਚ ਰੇਖਾ ਨਾਲ ਸ਼ਾਦੀ ਹੋਈ ਸੀ।ਵਿਆਹ ਤੋਂ ਬਾਅਦ ਪਤੀ-ਪਤਨੀ ਆਪਣੇ ਫ਼ਲੈਟ ਵਿਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ। ਵਿਨੋਦ ਕ੍ਰਿਸ਼ਨਾ ਨਗਰ ਦੇ ਗੁਰਮੀਤ ਟੈਂਟ ਹਾਊਸ ਵਿਚ ਮੈਨੇਜਰ ਸਨ, ਜਿੱਥੇ ਉਸਨੂੰ ਚੰਗੀ ਤਨਖਾਹ ਮਿਲਦੀ ਸੀ। ਕਿਸੇ ਗੱਲ ਦੀ ਕਮੀ ਨਾ ਹੋਣ ਦੇ ਕਾਰਨ ਉਸ ਦੇ ਦੋਵੇਂ ਬੱਚੇ ਚੰਗੇ ਸਕੂਲਾਂ ਵਿਚ ਪੜ੍ਹ ਰਹੇ ਸਨ।ਵਿਨੋਦ ਦੀ ਡਿਊਟੀ ਅਕਸਰ ਰਾਤ ਦੀ ਹੁੰਦੀ ਸੀ। ਉਹ ਸਵੇਰੇ ਘਰ ਪਰਤਦਾ ਸੀ। ਛੋਟਾ ਭਰਾ ਮਦਨ ਬਿਸ਼ਨ ਆਪਣੇ ਪਰਿਵਾਰ ਨਾਲ ਪੜੌਸ ਵਿਚ ਹੀ ਰਹਿੰਦਾ ਸੀ। ਦੋਵੇਂ ਭਰਾ ਦਿੱਲੀ ਵਿਚ ਹੀ ਰਹਿ ਰਹੇ ਸਨ। ਉਹਨਾਂ ਨੂੰ ਪਿੰਡ ਜਾਣ ਦਾ ਮੌਕਾ ਬਹੁਤ ਘੱਟ ਮਿਲਦਾ ਸੀ, ਇਸ ਕਰਕੇ ਕੁ ਸਾਲ ਪਹਿਲਾਂ ਵਿਨੋਦ ਨੇ ਆਪਣੇ ਮਾਤਾ-ਪਿਤਾ ਨੂੰ ਵੀ ਦਿੱਲੀ ਹੀ ਬੁਲਾ ਲਿਆ ਸੀ।
ਵਿਨੋਦ ਦੇ ਵੱਡੇ ਬੇਟੇ ਵਿਨੀਤ ਨੂੰ 10ਵੀਂ ਵਿਚ ਚੰਗੇ ਨੰਬਰ ਮਿਲੇ ਸਨ। ਬੇਟੇ ਦੇ ਅੰਕ ਦੇਖ ਕੇ ਵਿਨੋਦ ਅਤੇ ਰੇਖਾ ਕਾਫ਼ੀ ਖੁਸ਼ ਸਨ ਅਤੇ ਉਸ ਦੇ ਭਵਿੱਖ ਦੀ ਰੂਪਰੇਖਾ ਤਹਿ ਕਰਨ ਵਿਚ ਜੁਟੇ ਸਨ। ਵੈਸੇ ਤਾਂ ਵਿਨੋਦ ਅਤੇ ਰੇਖਾ ਦਾ ਪਰਿਵਾਰ ਉਪਰ ਤੋਂ ਸ਼ਾਂਤ ਸੀ ਪਰ ਅਸਲੀਅਤ ਕੁਝ ਹੋਰ ਸੀ। ਰੇਖਾ ਦੀ ਉਮਰ 36 ਸਾਲ ਦੇ ਆਸ ਪਾਸ ਸੀ ਪਰ ਮੌਡਰਨ ਲਾਈਫ਼ ਸਟਾਈਲ ਅਤੇ ਆਕਰਸ਼ਕ ਡਿਜਾਇਨਰ ਕੱਪੜਿਆਂ ਵਿਚ ਉਹ ਮੁਸ਼ਕਿਲ ਨਾਲ 25 ਦੀ ਲੱਗਦੀ ਸੀ। ਉਹ ਰੋਜ਼ਾਨਾ ਆਪਣੇ ਛੋਟੇ ਬੇਟੇ ਨੂੰ ਸਕੂਲ ਛੱਡਣ ਜਾਂਦੀ ਸੀ, ਜਿੱਥੇ ਹੋਰ ਵੀ ਕਈ ਬੱਚਿਆਂ ਦੇ ਮਾਤਾ-ਪਿਤਾ ਆਉਂਦੇ ਸਨ।
ਉਸੇ ਕਾਲੋਨੀ ਦਾ ਰਹਿਣ ਵਾਲਾ ਵਿਕਾਸ ਵੀ ਆਪਣੇ ਬੇਟੇ ਨੂੰ ਸਕੂਲ ਛੱਡਣ ਜਾਂਦਾ ਸੀ। ਉਸਨੂੰ ਰੇਖਾ ਬਹੁਤ ਚੰਗੀ ਲੱਗਦੀ ਸੀ। ਉਹ ਚੋਰੀ-ਛਿਪੇ ਉਸਨੂੰ ਦੇਖਦੇ ਰਹਿੰਦਾ ਸੀ। ਰੇਖਾ ਵੀ ਇਹ ਤਾੜ ਜਾਂਦੀ ਸੀ। ਵਿਕਾਸ ਉਚੇ ਕੱਦ ਕਾਠ ਦਾ ਤੰਦਰੁਸਤ ਲੜਕਾ ਸੀ। ਸ਼ਕਲ ਸੂਰਤ ਚੰਗੀ ਹੋਣ ਦੇ ਨਾਲ ਉਹ ਖੁਦ ਨੂੰ ਮੈਨਟੇਨ ਰੱਖਦਾ ਸੀ। ਕੁਝ ਦਿਨਾਂ ਤੱਕ ਰੇਖਾ ਨੇ ਉਸਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ। ਉਹ ਉਸ ਦੀਆਂ ਨਜ਼ਰਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ।ਪਰ ਰੇਖਾ ਜ਼ਿਆਦਾ ਦਿਨਾਂ ਤੱਕ ਆਪਣੇ ਇਯ ਰੁਖ ‘ਤੇ ਕਾਇਮ ਨਹੀਂ ਰਹਿ ਸਕੀ। ਵਿਕਾਸ ਦੀ ਚਾਹਤ ਨੇ ਉਸਦੇ ਦਿਲ ਵਿਚ ਘੰਟੀ ਵਜਾਉਣੀ ਆਰੰਭ ਕਰ ਦਿੱਤੀ। ਉਹ ਵੀ ਉਸ ਵੱਲ ਦੇਖਣ ਲੱਗੀ। ਫ਼ਿਰ ਤਾਂ ਦੋਵਾਂ ਵਿਚਕਾਰ ਨੇੜਤਾ ਵਧਦੀ ਚਲੀ ਗਈ। ਫ਼ਿਰ ਜਦੋਂ ਵੀ ਮੌਕਾ ਮਿਲਦਾ, ਉਹ ਗੱਲਾਂ ਬਾਤਾਂ ਕਰਦੇ। ਰਾਤ ਨੂੰ ਵਿਨੋਦ ਘਰੇ ਨਹੀਂ ਹੁੰਦਾ ਸੀ ਅਤੇ ਰੇਖਾ ਦੇ ਬੱਚਿਆਂ ਦਾ ਬੈਡਰੂਮ ਅਲੱਗ ਸੀ। ਇਕੱਲੀ ਰੇਖਾ ਨੂੰ ਜਦੋਂ ਨੀਂਦ ਨਾ ਆਉਂਦੀ ਤਾਂ ਉਹ ਮੋਬਾਇਲ ਤੇ ਵਿਕਾਸ ਨਾਲ ਗੱਲਾਂ ਕਰਕੇ ਆਪਣੇ ਦਿਲ ਦੀ ਅੱਗ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ।
ਮੁਲਾਕਾਤਾਂ ਦਾ ਸਿਲਸਿਲਾ ਚੱਲ ਨਿਕਲਿਆ ਤਾਂ ਦੋਵੇਂ ਕਰੀਬ ਆ ਗਏ ਅਤੇ ਉਹਨਾਂ ਵਿਚਕਾਰ ਸਰੀਰਕ ਸਬੰਧ ਵੀ ਬਣ ਗਏ। ਇਸ ਤੋਂ ਬਾਅਦ ਰੇਖਾ ਦੇ ਸੁਭਾਅ ਵਿਚ ਤਬਦੀਲੀ ਇਹ ਆ ਗਈ ਕਿ ਉਸ ਨੇ ਪਤੀ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ।ਰੇਖਾ ਦੇ ਬਦਲਦੇ ਰੰਗ-ਢੰਗ ਦੇਖ ਕੇ ਵਿਨੋਦ ਨੇ ਉਸ ਤੇ ਸ਼ੱਕ ਕਰਨ ਲੱਗਿਆ। ਉਹ ਦਿਨ ਵਿਚ ਘਰ ਰਹਿੰਦਾ ਸੀ, ਇਸ ਕਰਕੇ ਉਸ ਦੀ ਹਰੇਕ ਹਰਕਤ ਤੇ ਨਜ਼ਰ ਰੱਖਦਾ। ਇਕ ਦਿਨ ਉਸ ਨੇ ਰੇਖਾ ਦੇ ਮੋਬਾਇਲ ਫ਼ੋਨ ਦੇ ਨੰਬਰ ਚੈਕ ਕੀਤੇ, ਜਦੋਂ ਵੀ ਉਸਨੂੰ ਕੋਈ ਅਣਜਾਣ ਨੰਬਰ ਦਿਖਾਈ ਦਿੱਤਾ ਤਾਂ ਉਸ ਨੇ ਪੂਰੀ ਤਸੱਲੀ ਦੇ ਨਾਲ ਉਸ ਨੰਬਰ ਬਾਰੇ ਪੁੱਛਿਆ। ਰੇਖਾ ਨਿਡਰ ਹੋ ਕੇ ਜਵਾਬ ਦੇ ਰਹੀ ਸੀ ਪਰ ਵਿਨੋਦ ਮਹਿਸੂਸ ਕਰ ਰਿਹਾ ਸੀ ਕਿ ਰੇਖਾ ਉਸ ਤੋਂ ਕੁਝ ਲੁਕੋ ਰਹੀ ਹੈ।
ਸ਼ੱਕ ਦੀ ਦੀਵਾਰ ਰਿਸ਼ਤਿਆਂ ਵਿਚਕਾਰ ਆਈ ਤਾਂ ਪਰਿਵਾਰਕ ਜੀਵਲ ਵਿਚ ਜ਼ਹਿਰ ਘੁਲਣ ਲੱਗਿਆ। ਹੁਣ ਭਰੋਸੇ ਦੀ ਦੀਵਾਰ ਖਤਮ ਹੋ ਗਈ ਸੀ। ਨਤੀਜੇ ਵਜੋਂ ਅਕਸਰ ਦੋਵਾਂ ਵਿਚਕਾਰ ਲੜਾਈ-ਝਗੜਾ ਹੋਣ ਲੱਗਿਆ।
ਕੁਝ ਦਿਨ ਪਹਿਲਾਂ ਵਿਨੋਦ ਦੇ ਮਾਤਾ-ਪਿਤਾ ਪੌੜੀ ਗੜਵਾਲ ਚਲੇ ਗਏ। ਇਸੇ ਵਿਚਕਾਰ ਇਕ ਦਿਨ ਰੇਖਾ ਬੇਟੇ ਨੂੰ ਸਕੂਲ ਤੋਂ ਲੈਣ ਗਈ ਤਾਂ ਉਸਨੂੰ ਵਿਕਾਸ ਮਿਲ ਗਿਆ। ਵਿਕਾਸ ਨਾਲ ਗੱਲਾਂ ਕਰਕੇ ਰੇਖਾ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੀ ਸੀ। ਉਹ ਵਿਕਾਸ ਨਾਲ ਗੱਲਾਂ ਕਰ ਰਹੀ ਸੀ ਕਿ ਉਸ ਦੇ ਮੋਬਾਇਲ ਤੇ ਵਿਨੋਦ ਦਾ ਨੰਬਰ ਆ ਗਿਆ। ਉਹ ਪਤੀ ਦਾ ਫ਼ੋਨ ਰਿਸੀਵ ਕਰਕੇ ਉਸ ਨਾਲ ਗੱਲਾਂ ਕਰਨ ਲੱਗੀ। ਵਿਚਕਾਰ ਹੀ ਉਹ ਆਪਣੇ ਨਾਲ ਚੱਲ ਰਹੇ ਪ੍ਰੇਮੀ ਵਿਕਾਸ ਨਾਲ ਵੀ ਗੱਲਾਂ ਕਰਦੀ ਰਹੀ।ਉਹ ਪ੍ਰੇਮੀ ਨਾਲ ਜੋ ਗੱਲਾਂ ਕਰ ਰਹੀ ਸੀ, ਉਸਨੂੰ ਵਿਨੋਦ ਵੀ ਸੁਣ ਰਿਹਾ ਸੀ। ਵਿਨੋਦ ਨੇ ਉਹਨਾਂ ਗੱਲਾਂ ਨੂੰ ਆਪਣੇ ਫ਼ੋਨ ਵਿਚ ਰਿਕਾਰਡ ਕਰ ਲਿਆ। ਰੇਖਾ ਦੀਆਂ ਇਹਨਾਂ ਗੱਲਾਂ ਤੋਂ ਵਿਨੋਦ ਸਮਝ ਗਿਆ ਕਿ ਰੇਖਾ ਦਾ ਜ਼ਰੂਰ ਕਿਸੇ ਨਾਲ ਸਬੰਧ ਹੈ। ਉਹ ਘਰ ਆਈ ਤਾਂ ਵਿਨੋਦ ਨੇ ਬੇਟੇ ਨੂੰ ਦੂਜੇ ਕਮਰੇ ਵਿਚ ਭੇਜ ਦਿੱਤਾ ਅਤੇ ਰੇਖਾ ਨੂੰ ਕੋਲ ਬਿਠਾ ਕੇ ਮੋਬਾਇਲ ਦੀ ਰਿਕਾਰਡਿੰਗ ਸੁਣਾਈ। ਰਿਕਾਰਡਿੰਗ ਵਿਚ ਕੁਝ ਅਜਿਹੀਆਂ ਗੱਲਾਂ ਵੀ ਸਨ, ਜੋ ਕੋਈ ਔਰਤ ਆਪਣੇ ਪ੍ਰੇਮੀ ਜਾਂ ਪਤੀ ਨਾਲ ਹੀ ਕਰ ਸਕਦੀ ਸੀ।
ਰਿਕਾਰਡਿੰਗ ਸੁਣ ਕੇ ਰੇਖਾ ਸੁੰਨ ਹੋ ਗਈ। ਵਿਨੋਦ ਨੇ ਉਸ ਦਿਨ ਰੇਖਾ ਦੀ ਖੂਬ ਕੁੱਟਮਾਰ ਕੀਤੀ।ਸ਼ਾਮ ਨੂੰ ਉਸ ਨੇ ਰੇਖਾ ਨੂੰ ਨਵਾਂ ਮੋਬਾਇਲ ਨੰਬਰ ਦਿਵਾ ਦਿੱਤਾ, ਨਾਲ ਹੀ ਚਿਤਾਵਨੀ ਦਿੱਤੀ ਕਿ ਹੁਣ ਜੇਕਰ ਉਸ ਨੇ ਉਸ ਨਾਲ ਗੱਲ ਕੀਤੀ ਤਾਂ ਠੀਕ ਨਹੀਂ ਹੋਵੇਗੀ। ਫ਼ੋਨ ਨੰਬਰ ਬਦਲਣ ਕਾਰਨ ਉਸ ਦੀ ਪ੍ਰੇਮੀ ਨਾਲ ਗੱਲਬਾਤ ਨਹੀਂ ਹੋ ਪਾ ਰਹੀ ਸੀ। ਇਸਦਾ ਕਾਰਨ ਇਹ ਸੀ ਕਿ ਵਿਕਾਸ ਦਾਨੰਬਰ ਉਸਨੂੰ ਯਾਦ ਨਹੀਂ ਸੀ ਅਤੇ ਵਿਨੋਦ ਨੇ ਫ਼ੋਨ ਤੋਂ ਉਸ ਦਾ ਨੰਬਰ ਡਿਲੀਟ ਕਰ ਦਿੱਤਾ ਸੀ। ਰੇਖਾ ਨੂੰ ਪ੍ਰੇਮੀ ਨਾਲ ਗੱਲ ਕੀਤੇ ਬਿਨਾਂ ਚੈਨ ਨਹੀਂ ਮਿਲਦਾ ਸੀ। ਇਸ ਕਰਕੇ ਉਸ ਨੇ ਆਪਣਾ ਨਵਾਂ ਨੰਬਰ ਵਿਕਾਸ ਨੂੰ ਦੇ ਦਿੱਤਾ। ਉਹ ਫ਼ਿਰ ਪ੍ਰੇਮੀ ਨੂੰ ਮਿਲਣ ਲੱਗੀ।
ਵਿਨੋਦ ਨੂੰ ਜਦੋਂ ਪਤਾ ਲੱਗਿਆ ਕਿ ਰੇਖਾ ਹੁਣ ਵੀ ਪ੍ਰੇਮੀ ਨੂੰ ਮਿਲਦੀ ਹੈ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਸ ਨੇ ਰੇਖਾ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਉਸਨੇ ਉਸ ਨਾਲ ਰਹਿਣਾ ਹੈ ਤਾਂ ਠੀਕ ਤਰੀਕੇ ਨਾਲ ਰਹੇ, ਵਰਨਾ ਪ੍ਰੇਮੀ ਦੇ ਨਾਲ ਰਹਿਣ ਚਲੀ ਜਾਵੇ। ਉਸ ਉਸ ਨੂੰ ਕੁਝ ਨਹੀਂ ਕਹੇਗਾ।ਪਰ ਰੇਖਾ ਵੀ ਹੁਣ ਢੀਠ ਹੋ ਗਈ ਸੀ। ਉਸ ਨੋ ਵਿਨੋਦ ਦੀ ਗੱਲ ਇਕ ਕੰਨ ਤੋਂ ਸੁਣੀ ਅਤੇ ਦੂਜੇ ਤੋਂ ਕੱਢ ਦਿੱਤੀ। ਇਸ ਕਰਕੇ ਉਹਨਾਂ ਵਿਚਕਾਰ ਕਲੇਸ਼ ਵਧਣ ਲੱਗਾ। ਜਦੋਂ ਵੀ ਦੋਵਾਂ ਵਿਚਕਾਰ ਝਗੜਾ ਹੁੰਦਾ, ਰਿਸ਼ਤੇਦਾਰ ਸੁਲਾ ਕਰਵਾ ਦਿੰਦੇ, ਇਸੇ ਕਾਰਨ ਘਰੇਲੂ ਕਲੇਸ਼ ਦਾ ਮਾਮਲਾ ਕਦੀ ਥਾਣੇ ਤੱਕ ਨਹੀਂ ਪਹੁੰਚਿਆ।
20 ਜੂਨ 2017 ਮੰਗਲਵਾਰ ਨੂੰ ਦਿਲਸ਼ਾਦ ਗਾਰਡਨ ਵਿਚ ਸਥਾਨਕ ਹਫ਼ਤਾਵਾਰੀ ਬਜ਼ਾਰ ਲੱਗਿਆ ਸੀ। ਬਜ਼ਾਰ ਵਿਚ ਰੇਖਾ ਨੂੰ ਵਿਕਾਸ ਮਿਲ ਗਿਆ। ਆਪਸ ਵਿਚ ਦੋਵੇਂ ਗੱਲਾਂ ਕਰਨ ਲੱਗੇ। ਉਸੇ ਵਿਚਕਾਰ ਵਿਨੋਦ ਉਥੇ ਆ ਗਿਆ। ਉਸ ਨੇ ਰੇਖਾ ਅਤੇ ਵਿਕਾਸ ਨੂੰ ਦੇਖਿਆ ਤਾਂ ਗੁੱਸਾ ਸੱਤਵੇਂ ਅਸਤਾਨ ਤੇ ਚੜ੍ਹ ਗਿਆ ਪਰ ਗੁੱਸੇ ਨੂੰ ਕਾਬੂ ਕਰਕੇ ਉਹ ਫ਼ਲੈਟ ਵਿਚ ਆ ਗਿਆ। ਰੇਖਾ ਘਰ ਮੁੜੀ ਤਾਂ ਉਸ ਨੇ ਸਪਸ਼ਟ ਕਿਹਾ, ਤੂੰ ਹੁਣ ਮੇਰੇ ਨਾਲ ਨਹੀਂ ਰਹਿ ਸਕਦੀ, ਤੂੰ ਮੇਰਾ ਘਰ ਛੱਡ ਕੇ ਉਸ ਕਮੀਨੇ ਨਾਲ ਚਲੀ ਜਾਹ।
ਇਸ ਤੇ ਰੇਖਾ ਨੇ ਕਿਹਾ ਕਿ ਕਿ ਉਹ ਘਰ ਛੱਡ ਕੇ ਨਹੀਂ ਜਾਵੇਗੀ ਅਤੇ ਉਸ ਦਾ ਮਨ ਕਰੇਗਾ, ਉਹੀ ਕਰੇਗੀ। ਪਤਨੀ ਦੀ ਇਹ ਗੱਲ ਸੁਣ ਕੇ ਵਿਨੋਦ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਕੁਝ ਸੋਚ ਕੇ ਗੁੱਸੇ ਨੂੰ ਪੀ ਗਿਆ।
ਅਗਲੇ ਦਿਨ ਛੋਟੇ ਬੇਟੇ ਨੂੰ ਸਕੂਲ ਤੋਂ ਲਿਆਉਣ ਲਈ ਵਿਨੋਦ ਖੁਦ ਗਿਆ ਅਤੇ ਉਸ ਨੂੰ ਉਸਦੇ ਨਾਨਕੇ ਛੱਡ ਕੇ ਇਕੱਲਾ ਘਰ ਆਇਆ। ਵਿਨੋਦ ਦਾ ਸਾਲਾ ਵੀ ਦਿਲਸ਼ਾਦ ਗਾਰਡਨ ਵਿਚ ਹੀ ਰਹਿੰਦਾ ਸੀ। ਰੇਖਾ ਨੇ ਬੇਟੇ ਨੂੰ ਪੇਕੇ ਛੱਡ ਕੇ ਆਉਣ ਦੀ ਗੱਲ ‘ਤੇ ਜ਼ਿਆਦਾ ਧਿਆਨ ਨਾ ਦਿੱਤਾ। ਸ਼ਾਮ ਨੂੰ ਦੋਵਾਂ ਵਿਚ ਖੂਬ ਲੜਾਈ ਹੋਈ। ਇਸ ਤੋਂ ਬਾਅਦ ਵਿਨੋਦ ਡਿਊਟੀ ਤੇ ਕ੍ਰਿਸ਼ਨਾ ਨਗਰ ਚਲਾ ਗਿਆ, ਉਥੇ ਉਹ ਰਾਤ ਭਰ ਸ਼ਰਾਬ ਪੀਂਦਾ ਰਿਹਾ। ਯੋਜਨਾ ਬਣਾ ਕੇ ਉਸ ਨੇ ਮੀਟ ਕੱਟਣ ਵਾਲਾ ਵੱਡਾ ਚਾਕੂ ਆਪਣੇ ਬੈਗ ਵਿਚ ਲੁਕੇ ਕੇ ਰੱਖ ਲਿਆ ਅਤੇ ਸਵੇਰੇ 5 ਵਜੇ ਘਰ ਪਹੁੰਚਿਆ।
ਯੋਜਨਾ ਨੂੰ ਅੰਜਾਮ ਦੇਣ ਦੇ ਲਈ ਵਿਨੋਦ ਨੇ ਛੋਟੇ ਭਰਾ ਦੇ ਕਮਰੇ ਦੀ ਕੁੰਡੀ ਬਾਹਰ ਤੋਂ ਬੰਦ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਰੇਖਾ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਿਵੇਂ ਹੀ ਰੇਖਾ ਨੇ ਫ਼ਲੈਟ ਦਾ ਦਰਵਾਜ਼ਾ ਖੋਲ੍ਹਿਆ, ਵਿਨੋਦ ਨੇ ਉਸਨੂੰ ਮਾਰਨਾ ਆਰੰਭ ਕਰ ਦਿੱਤਾ। ਰੇਖਾ ਨੇ ਬੇਟੇ ਵਿਨੀਦ ਨੂੰ ਬਚਾਉਣ ਲਈ ਆਵਾਜ਼ ਦਿੱਤੀ। ਉਸ ਵਕਤ ਵਿਨੋਦ ਨੇ ਲੁਕੋਇਆ ਹੋਇਆ ਚਾਕੂ ਕੱਢ ਲਿਆ। ਖਤਰਾ ਦੇਖ ਕੇ ਰੇਖਾ ਬਚਣ ਲਈ ਭੰਜੀ ਪਰ ਵਿਨੋਦ ਚੌਕੰਨਾ ਸੀ। ਉਹ ਕਿਸੇ ਕੀਮਤ ਤੇ ਰੇਖਾ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਉਸ ਨੇ ਰੇਖਾ ਦੇ ਸਿਰ ਤੇ ਵਾਰ ਕੀਤਾ। ਰੇਖਾ ਦੇ ਸਿਰ ਤੋਂ ਖੂਨ ਦਾ ਫ਼ੁਹਾਰਾ ਫ਼ੁੱਟ ਪਿਆ। ਉਹ ਉਥੇ ਹੀ ਫ਼ਰਸ਼ ਤੇ ਡਿੱਗ ਪਈ।ਵਿਨੀਦ ਨੇ ਮੰਮੀ ਨੂੰ ਬਚਾਉਣ ਲਈ ਹੱਥ ਲੱਗੇ ਵਧਾਇਟਾ ਤਾਂ ਉਹ ਚਾਕੂ ਉਸ ਦੇ ਹੱਥ ਤੇ ਵੀ ਲੱਗਿਆ। ਵਿਨੀਦ ਚਾਚੇ ਮਦਨ ਨੂੰ ਬੁਲਾਉਣ ਲਈ ਦੌੜਿਆ। ਉਸ ਗੁੱਸੇ ਵਿਚ ਵਿਨੋਦ ਨੇ ਰੇਖਾ ਤੇ 35 ਵਾਰ ਕੀਤੇ। ਵਿਨੀਦ ਚਾਚੇ ਦੇ ਕਮਰੇ ਦੇ ਬਾਹਰ ਲੱਗੀ ਕੁੰਡੀ ਖੋਲ੍ਹ ਕੇ ਬੁਲਾਉਣ ਗਿਆ। ਰੇਖਾ ਦੀਆਂ ਚੀਖਾਂ ਸੁਣ ਕੇ ਪੜੌਸੀ ਵੀ ਉਥੇ ਆ ਗਏ। ਲੋਕਾਂ ਨੂੰ ਦੇਖ ਕੇ ਵਿਨੋਦ ਉਥੋਂ ਭੱਜ ਗਿਆ।ਆਨੰਦ ਵਿਹਾਰ ਦੇ ਕੋਲ ਇਕ ਸੁੰਨਸਾਨ ਪਬਲਿਕ ਟਾਇਲਟ ਵਿਚ ਜਾ ਕੇ ਉਸ ਨੇ ਆਪਣੀ ਖੂਨ ਨਾਲ ਲਿੱਬੜੀ ਸ਼ਰਟ ਬਦਲੀ ਅਤੇ ਉਸਨੂੰ ਪਿੱਠੂ ਬੈਗ ਵਿਚ ਰੱਖ ਲਿਆ। ਦਿਨ ਭਰ ਉਸ ਨੇ ਕੋਸ਼ਾਂਸੀ ਵਿਚ ਗੁਜ਼ਾਰਿਆ। ਸ਼ਾਮ ਨੂੰ ਉਸਨੂੰ ਆਪਣੇ ਜ਼ਖਮੀ ਮੁੰਡੇ ਦੀ ਚਿੰਤਾ ਹੋਈ ਤਾਂ ਉਸ ਬਾਰੇ ਜਾਨਣ ਲਈ ਲਈ ਫ਼ਲੈਟ ਤੇ ਜਾ ਰਿਹਾ ਸੀ। ਉਹ ਆਪਣੇ ਕੱਪੜੇ ਅਤੇ ਨਕਦੀ ਲੈ ਕੇ ਪੌੜੀ ਗੜਵਾਲ ਭੱਜ ਜਾਣਾ ਚਾਹੁੰਦਾ ਸੀ ਪਰ ਪੁਲਿਸ ਟੀਮ ਨੇ ਉਸਨੂੰ ਫ਼ਲੈਟ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।