ਪੰਚਕੂਲਾ : ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ਵਿਚ ਅੱਜ ਇੱਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ| ਅਦਾਲਤ ਵਿਚ ਹਨੀਪ੍ਰੀਤ ਸਮੇਤ 15 ਦੋਸ਼ੀਆਂ ਉਤੇ ਪੰਚਕੂਲਾ ਕੋਰਟ ਵਿਚ ਦੋਸ਼ ਤੈਅ ਹੋਣ ਉਤੇ ਬਹਿਸ ਹੋਈ| ਇਸ ਦੌਰਾਨ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 6 ਮਾਰਚ ਨੂੰ ਹੋਵੇਗੀ|
ਇਸ ਤੋਂ ਪਹਿਲਾਂ ਸਖਤ ਸੁਰੱਖਿਆ ਹੇਠ ਹਨੀਪ੍ਰੀਤ ਅਤੇ ਹੋਰਨਾਂ ਦੋਸ਼ੀਆਂ ਨੂੰ ਪੰਚਕੂਲਾ ਕੋਰਟ ਵਿਚ ਪੇਸ਼ ਕੀਤਾ ਗਿਆ|