ਨੀਰਵ ਮੋਦੀ ਬਾਰੇ ਕੋਈ ਜਾਣਕਾਰੀ ਨਹੀਂ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਬਹੁ-ਕਰੋੜੀ ਘੁਟਾਲੇ ਮਾਮਲੇ ਵਿਚ ਲੋੜੀਂਦਾ ਨੀਰਵ ਮੋਦੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਹੈ ਅਤੇ ਉਸ ਦੀ ਭਾਲ ਜਾਰੀ ਹੈ| ਇਸ ਤੋਂ ਪਹਿਲਾਂ ਮੀਡੀਆ ਵਿਚ ਇਹ ਰਿਪੋਰਟਾਂ ਆਈਆਂ ਸਨ ਕਿ ਨੀਰਵ ਵਿਦੇਸ਼ ਦੌੜ ਗਿਆ ਹੈ ਅਤੇ ਉਸ ਦੇ ਨਿਊਯਾਰਕ ਵਿਖੇ ਹੋਣ ਦੀ ਸੂਚਨਾ ਹੈ|
ਇਸ ਦੌਰਾਨ ਅੱਜ ਵਿਦੇਸ਼ ਮੰਤਰਾਲੇ ਨੇ ਸਾਫ ਕੀਤਾ ਹੈ ਕਿ ਨੀਰਵ ਮੋਦੀ ਬਾਰੇ ਕੋਈ ਜਾਣਕਾਰੀ ਨਹੀਂ ਹੈ|
ਵਰਣਨਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਵਿਚ 11400 ਕਰੋੜ ਰੁਪਏ ਦੇ ਘੁਟਾਲੇ ਦਾ ਨੀਰਵ ਮੋਦੀ ਮੁੱਖ ਮੁਲਜ਼ਮ ਹੈ|